ਆਪਣੇ ਯੂਜ਼ਰਜ਼ ਨੂੰ ਪੁਲਾੜ ਯਾਨ ਦਾ ਅਨੁਭਵ ਕਰਾਏਗਾ Google Maps

07/23/2017 5:02:22 PM

ਜਲੰਧਰ- ਕੀ ਤੁਸੀਂ ਕਦੇ ਸੋਚਿਆ ਹੈ ਕਿ ਇਕ ਪੁਲਾੜ ਯਾਨ ਅੰਦਰੋਂ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ? ਗੂਗਲ ਹੁਣ ਲੋਕਾਂ ਨੂੰ ਆਪਣੇ ਗੂਗਲ ਮੈਪਸ ਦੀ ਸਟਰੀਟ ਵਿਊ ਸੇਵਾ 'ਤੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਰਾਹੀਂ ਇਸ ਦਾ ਅਨੁਭਵ ਕਰਾਉਣ ਦਾ ਕੰਮ ਕਰੇਗਾ। ਗੂਗਲ ਨੇ ਇਕ ਬਿਆਨ 'ਚ ਕਿਹਾ ਕਿ ਯੂਰਪੀ ਪੁਲਾੜ ਏਜੰਸੀ ਦੇ ਖੋਜਕਾਰ ਥਾਮਸ ਪੇਸਕਿਊਐਟ ਨੇ ਅੰਤਰਰਾਸ਼ਟਰੀ ਪੁਲਾੜ ਕੇਂਦਰ 'ਤੇ 6 ਮਹੀਨੇ ਦਾ ਸਮਾਂ ਗੁਜ਼ਾਰਿਆ ਅਤੇ ਜ਼ੀਰੋ ਗਰੇਵਿਟੀ 'ਚ ਸਟਰੀਟ ਵਿਊ ਦੀਆਂ ਤਸਵੀਰਾਂ ਲਈਆਂ। ਹੁਣ ਇਹ ਤਸਵੀਰਾਂ ਆਮ ਲੋਕਾਂ ਲਈ ਉਪਲੱਬਧ ਹਨ ਜੋ ਉਨ੍ਹਾਂ ਨੂੰ ਕਿਸੇ ਪੁਲਾੜ ਯਾਨ ਦੇ ਅੰਦਰ ਖੋਜ ਕਰਨ ਜਾਂ ਰਸਤਾ ਦੇਖਣ ਦਾ ਅਨੁਭਵ ਕਰਾਉਣਗੀਆਂ। 
ਗੂਗਲ ਨੇ ਇਸ ਸਾਲ ਹੋਏ I/O 2017 'ਚ Google Play Protect ਫੀਚਰ ਨੂੰ ਪੇਸ਼ ਕੀਤਾ ਸੀ, ਜਿਸ ਨੂੰ ਗੂਗਲ ਨੇ ਪਲੇਅ ਪ੍ਰੋਟੈੱਕਟ ਦਾ ਰੋਲਆਊਟ ਸ਼ੁਰੂ ਕਰ ਦਿੱਤਾ ਹੈ। ਇਹ ਮੋਬਾਇਲ 'ਚ ਕੋਈ ਅਨਸੇਫ ਐਪ ਨਜ਼ਰ ਆਉਣ 'ਤੇ ਇਹ ਯੂਜ਼ਰ ਨੂੰ ਸੂਚਿਤ ਕਰੇਗਾ। ਦੱਸ ਦਈਏ ਕਿ ਇਹ ਫੀਚਰ ਗੂਗਲ ਮੋਬਾਇਲ ਸਰਵੀਸਿਜ਼ 11 ਜਾਂ ਇਸ ਤੋਂ ਉੱਪਰ ਦੀ ਐਂਡਰਾਇਡ ਡਿਵਾਇਸ 'ਤੇ ਕੰਮ ਕਰੇਗਾ। 
ਗੂਗਲ ਮੁਤਾਬਕ ਪਲੇਅ ਪ੍ਰੋਟੈੱਕਟ ਸੁਵਿਧਾ ਤੁਹਾਡੇ ਪਲੇਅ ਸਟੋਰ ਤੋਂ ਐਪਸ ਨੂੰ ਸਕੈਨ ਕਰੇਗਾ, ਜੋ ਇਹ ਯਕੀਨੀ ਕਰਨ ਲਈ ਹੈ ਕਿ ਕਿਤੇ ਕੋਈ ਪਰੇਸ਼ਾਨੀ ਤਾਂ ਨਹੀਂ ਹੈ। ਜੇਕਰ ਕੋਈ ਐਪ ਠੀਕ ਨਹੀਂ ਹੋਵੇਗੀ ਤਾਂ ਇਹ ਆਪਣੇ ਆਪ ਉਸ ਨੂੰ ਰੀਮੂਵ ਕਰ ਦੇਵੇਗਾ। ਇਹ ਫੀਚਰ ਸਕਿਓਰਿਟੀ ਸੈਟਿੰਗਸ 'ਚ ਗੂਗਲ ਸੈਕਸ਼ਨ ਦੇ ਅੰਦਰ ਦਿਸੇਗਾ। ਹਾਲਾਂਕਿ, ਇਹ ਫੀਚਰ ਆਪਣੇ ਆਪ ਅਨਸੇਫ ਐਪਸ ਦੀ ਜਾਣਕਾਰੀ ਦੇਵੇਗਾ। ਇਸ ਫੀਚਰ ਨੂੰ ਫੇਕ ਐਪ ਅਤੇ ਵਾਇਰਸ ਤੋਂ ਬਚਾਉਣ ਲਈ ਪੇਸ਼ ਕੀਤਾ ਸੀ, ਜਿਸ ਨਾਲ ਇਹ ਐਂਡਰਾਇਡ ਡਿਵਾਇਸ 'ਤੇ ਇਕ ਸੁਰੱਖਿਆ ਦੀ ਲੇਅਰ ਚੜ੍ਹਾ ਦਿੰਦਾ ਹੈ।


Related News