ਗੂਗਲ ਨੇ ਪਿਕਸਲ ਫੋਨ ਨੂੰ ਬਿਹਤਰ ਬਣਾਉਣ ਲਈ ਖਰੀਦੀ HTC ਦੀ ਟੀਮ

09/21/2017 12:13:27 PM

ਜਲੰਧਰ- ਸਰਚ ਜਾਇੰਟ ਗੂਗਲ ਨੇ ਆਪਣੇ ਆਉਣ ਵਾਲੇ ਸਮਾਰਟਫੋਨ ਨੂੰ ਹੋਰ ਵੀ ਬਿਹਤਰ ਬਣਾਉਣ ਲਈ HTC ਦੇ R&D ਡਿਵੀਜ਼ਨ 'ਚ ਕੰਮ ਕਰਨ ਵਾਲੀ ਪਿਕਸਲ ਟੀਮ ਨੂੰ 1.1 ਬਿਲੀਅਨ ਡਾਲਰ 'ਚ ਖਰੀਦ ਲਿਆ ਹੈ। ਇਹ ਉਹੀ ਟੀਮ ਹੈ ਜਿਸ ਨੇ ਗੂਗਲ ਦੇ ਪਿਕਸਲ ਅਤੇ ਪਿਕਸਲ ਐਕਸ ਐੱਲ ਸਮਾਰਟਫੋਨਸ ਬਣਾਉਣ 'ਚ ਵੱਡੀ ਭੂਮਿਕਾ ਨਿਭਾਈ ਹੈ। ਇਹ ਟੀਮ ਕੰਮ ਤਾਂ ਗੂਗਲਗ ਲਈ ਕਰ ਰਹੀ ਸੀ ਪਰ ਇਸ ਨੂੰ ਐੱਚ.ਟੀ.ਸੀ. ਦੁਆਰਾ ਹਾਇਰ ਕੀਤਾ ਗਿਆ ਸੀ। 
ਐੱਚ.ਟੀ.ਸੀ. ਦੇ ਸੀ.ਐੱਫ.ਓ. ਪੀਟਰ ਸ਼ਿਨ ਮੁਤਾਬਕ R&D ਡਿਵੀਜ਼ਨ 'ਚ ਕੰਮ ਕਰਨ ਵਾਲੇ 4000 ਵਿਅਕਤੀਆਂ 'ਚੋਂ ਕਰੀਬ ਅੱਧੇ ਲੋਕ ਗੂਗਲ ਨਾਲ ਜੁੜ ਚੁੱਕੇ ਹਨ। ਪਰ ਇਸ ਤੋਂ ਬਾਅਦ ਵੀ ਐੱਚ.ਟੀ.ਸੀ. ਆਪਣੇ ਸਮਾਰਟਫੋਨਸ ਦੀ ਰੇਂਜ ਨੂੰ ਬਾਜ਼ਾਰ 'ਚ ਬਰਕਾਰ ਰੱਖੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੂਗਲ ਅਤੇ ਐੱਚ.ਟੀ.ਸੀ. ਨੇ ਕਨਫਰਮ ਕੀਤਾ ਹੈ ਕਿ ਇਨ੍ਹਾਂ ਦੋਵਾਂ ਕੰਪਨੀਆਂ ਵਿਚਾਲੇ ਕੁਝ ਡੀਲਸ ਹੋ ਸਕਦੀਆਂ ਹਨ।
ਜਾਣਕਾਰੀ ਮੁਤਾਬਕ ਗੂਗਲ ਦੇ ਨਵੇਂ ਪਿਕਸਲ ਸਮਾਰਟਫੋਨ ਨੂੰ ਐੱਚ.ਟੀ.ਸੀ. ਦੁਆਰਾ ਤਿਆਰ ਕੀਤਾ ਜਾਵੇਗਾ ਪਰ ਇਸ ਦਾ ਡਿਜ਼ਾਇਨ ਗੂਗਲ ਹੀ ਤੈਅ ਕਰੇਗੀ। ਗੂਗਲ ਦੇ ਇਸ ਕਦਮ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਹੁਣ ਸਮਾਰਟਫੋਨ ਹਾਰਡਵੇਅਰ ਨੂੰ ਹੋਰ ਬਿਹਤਰ ਬਣਾਉਣ 'ਚ ਲੱਗੀ ਹੋਈ ਹੈ।


Related News