4 ਅਕਤੂਬਰ ਨੂੰ ਲਾਂਚ ਹੋਣਗੇ Google Home Speaker, ਜਾਣੋਂ ਫੀਚਰਸ

09/21/2017 7:48:45 PM

ਜਲੰਧਰ—ਅਮਰੀਕੀ ਮਲਟੀਨੈਸ਼ਨਲ ਕੰਪਨੀ ਗੂਗਲ ਬਾਜ਼ਾਰ 'ਚ ਆਪਣਾ ਨਵਾਂ ਸਪੀਕਰ ਲਾਂਚ ਕਰਨ ਵਾਲੀ ਹੈ। ਇਹ ਡਿਵਾਈਸ ਗੂਗਲ ਹੋਮ ਸਪੀਕਰ ਦਾ ਛੋਟ ਵਰਜਨ google home mini ਹੋਵੇਗਾ ਅਤੇ ਇਸ ਦੀ ਕੀਮਤ 3,161 ਰੁਪਏ ਹੋਵੇਗੀ। ਕੰਪਨੀ ਆਪਣਾ ਇਹ ਨਵਾਂ ਸਪੀਕਰ 4 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ। 
ਸਪੈਸੀਫਿਕੇਸ਼ਨ
ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ ਹੋਮ ਮਿੰਨੀ ਚਾਕ, ਚਾਰਕੋਲ ਅਤੇ ਕੋਰਲ ਕਲਰਸ 'ਚ ਉਪਲੱਬਧ ਹੋਵੇਗਾ। ਹੋਮ ਮਿੰਨੀ ਇਕ ਵਾਇਰਡ ਸਪੀਕਰ ਹੋਵੇਗਾ ਅਤੇ ਇਹ ਗੂਗਲ ਦੇ ai ਆਧਾਰਿਤ ਅਸਿਸਟੈਂਟ ਨਾਲ ਆਵੇਗਾ। ਇਹ ਫੀਚਰ ਤੋਂ ਯੂਜ਼ਰਸ ਨੂੰ ਰਿਮਾਂਈਡਰ ਸੈੱਟ ਕਰਨ, ਖਬਰਾਂ ਸੁਨਣ, ਹੋਮ ਡਿਵਾਈਸੇਜ਼ ਨੂੰ ਕੰਟਰੋਲ ਕਰਨ ਆਦਿ 'ਚ ਮਦਦ ਮਿਲੇਗੀ। ਮਿਲੀ ਤਸਵੀਰਾਂ 'ਚ ਗੂਗਲ ਹੋਮ ਮਿੰਨੀ ਸਪੀਕਰ ਪਿਛਲੇ ਸਪੀਕਰ ਦਾ ਛੋਟ ਵਰਜਨ ਲੱਗਦਾ ਹੈ। ਤਸਵੀਰ 'ਚ ਤਿੰਨ ਕਲਰਸ ਨੂੰ ਦੇਖਿਆਂ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਪਿਛਲੇ ਸਪੀਕਰ ਦੀ ਤਰ੍ਹਾਂ ਇਸ ਸਪੀਕਰ 'ਚ ਵੀ ਬੇਸ ਨੂੰ ਰਿਪਲੇਸ ਕਰਨ ਦਾ ਫੀਚਰ ਦਿੱਤਾ ਗਿਆ ਹੈ। 
 


Related News