ਗੂਗਲ ਨੇ ਆਪਣੇ ਗੂਗਲ ਮੈਪ ਐਪਲੀਕੇਸ਼ਨ ਦਾ ਨਵਾਂ ਅਪਡੇਟ ਕੀਤਾ ਜਾਰੀ

11/19/2017 6:25:24 AM

ਜਲੰਧਰ- ਗੂਗਲ ਨੇ ਆਪਣੇ ਗੂਗਲ ਮੈਪ ਐਪਲੀਕੇਸ਼ਨ ਦਾ ਨਵਾਂ ਅਪਡੇਟ ਜਾਰੀ ਕੀਤਾ ਹੈ, ਜੋ ਡ੍ਰਾਈਵਿੰਗ, ਨੇਵੀਗੇਸ਼ਨ, ਟ੍ਰਾਂਸਿਟ ਅਤੇ ਕਈ ਜਗ੍ਹਾਂ ਬਾਰੇ 'ਚ ਜਾਣਕਾਰੀ ਦੇਣ 'ਚ ਮਦਦ ਕਰਦੀ ਹੈ। ਕੰਪਨੀ ਨੇ ਨਵੇਂ ਅਪਡੇਟ ਦੇ ਤਹਿਤ ਇਸ ਦੇ ਕਲਰ ਸਕੀਮ 'ਚ ਬਦਲਾਅ ਕੀਤਾ ਹੈ ਅਤੇ ਨਵੇਂ ਆਈਕਾਨ ਜੋੜੇ ਹਨ, ਤਾਂ ਕਿ ਯੂਜ਼ਰਸ ਆਸਾਨੀ ਨਾਲ ਆਪਣੇ ਕੰਮ ਦੀ ਚੀਜ਼ ਨੂੰ ਹਾਸਿਲ ਕਰ ਸਕੇ। ਹੁਣ ਕੈਫੇ, ਚਰਚਾ, ਮਿਊਜ਼ੀਅਮ ਅਤੇ ਹਸਪਤਾਲ ਵਰਗੀਆਂ ਜਗ੍ਹਾਂ ਨੂੰ ਇਕ ਨਿਰਧਾਰਿਤ ਰੰਗ ਅਤੇ ਆਈਕਾਨ ਪ੍ਰਦਾਨ ਕੀਤਾ ਗਿਆ ਹੈ, ਤਾਂ ਕਿ ਮੈਪ 'ਤੇ ਇਸ ਤਰ੍ਹਾਂ ਦੇ ਟਿਕਾਣਿਆਂ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ। 

ਗੂਗਲ ਮੈਪਸ ਦੇ ਉਤਪਾਦ ਪ੍ਰਬੰਧਕ ਲਿਜ ਹੰਟ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਲੋਕਾਂ ਨੂੰ ਅਗਲੇ ਕੁਝ ਹਫਤਿਆਂ 'ਚ ਇਹ ਬਦਲਾਵ ਗੂਗਲ ਮੈਪ ਨਾਲ ਜੁੜੇ ਸਾਰੇ ਗੂਗਲ ਉਤਪਾਦਾਂ 'ਚ ਦੇਖਣ ਨੂੰ ਮਿਲਣਗੇ, ਜਿਸ 'ਚ ਅਸਿਸਟੈਂਟ, ਸਰਚ, ਅਰਥ ਅਤੇ ਐਂਡ੍ਰਾਇਡ ਆਟੋ ਸ਼ਾਮਿਲ ਹਨ। ਨਵੇਂ ਸਟਾਈਲ ਐਪ ਤੋਂ ਇਲਾਵਾ ਵੈੱਬਸੀਟ 'ਤੇ ਅਤੇ ਗੂਗਲ ਮੈਪ ਦੇ ਐੱਮ. ਪੀ. ਆਈ. ਦਾ ਪ੍ਰਯੋਗ ਕਰ ਕੇ ਇਸ ਦਾ ਅਨੁਭਵ ਮੁਹੱਈਆਂ ਕਰਾਉਣਵਾਲੀਆਂ ਕੰਪਨੀਆਂ ਦੇ ਐਪ ਅਤੇ ਵੈੱਬਸਾਈਟ 'ਤੇ ਵੀ ਦੇਖਣ ਨੂੰ ਮਿਲੇਗਾ। 

ਕੰਪਨੀ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਹੁਣ ਲੋਕ ਗੂਗਲ ਮੈਪ 'ਤੇ ਸਾਡੇ ਸੌਰ ਮੰਡਲ ਦੇ ਸਾਰੇ ਗ੍ਰਹਿਆਂ ਅਤੇ ਚੰਦਰਮਾਂ ਦੀ ਵਰਚੁਅਲ ਯਾਤਰਾ ਕਰ ਸਕਦੇ ਹੋ। ਗੂਗਲ ਮੈਪ 'ਤੇ ਹੁਣ ਸ਼ਨੀ ਦੇ ਕੁਦਰਤੀ ਉਪਗ੍ਰਿਹਾਂ ਅਤੇ ਬ੍ਰਹਿਸਪਤੀ ਦੇ ਕੁਦਰਤੀ ਉਪਗ੍ਰਿਹਾਂ ਦੀ ਯਾਤਰਾ ਕੀਤੀ ਜਾ ਸਕਦੀ ਹੈ।


Related News