ਸ਼ਾਂਤਾਰਾਮ ਦੇ 116ਵੇਂ ਜਨਮਦਿਨ ''ਤੇ ਗੂਗਲ ਨੇ ਬਣਾਇਆ ਨਵਾਂ ਡੂਡਲ

11/18/2017 10:44:02 AM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਨੇ ਗੂਗਲ ਨੇ ਅੱਜ ਸ਼ਾਂਤਾਰਾਮ ਦੇ 116ਵੇਂ ਜਨਮਦਿਨ 'ਤੇ ਨਵਾਂ ਡੂਡੂਲ ਬਣਾਇਆ ਹੈ। ਸ਼ਾਂਤਾਰਾਮ ਦਾ ਜਨਮ 18 ਨਵੰਬਰ 1901 ਨੂੰ ਮਹਾਰਾਸ਼ਟਰ ਦੇ ਕੋਲਹਾਪੁਰ 'ਚ ਹੋਇਆ ਸੀ। ਇਨ੍ਹਾਂ ਦਾ ਪੂਰਾ ਨਾਂ 'ਰਾਜਾਰਾਮ ਵਾਂਕੁਡਰੇ ਸ਼ਾਂਤਾਰਾਮ ਸੀ। ਸ਼ਾਂਤਾਰਾਮ ਨੇ 12 ਸਾਲ ਦੀ ਉਮਰ 'ਚ ਰੇਲਵੇ ਵਰਕਸ਼ਾਪ 'ਚ ਅਪ੍ਰੇਂਟਿਸ ਦੇ ਤੌਰ 'ਤੇ ਕੰਮ ਕੀਤਾ। ਇਸ ਤੋਂ ਬਾਅਦ Îਇਕ ਨਾਟਕ ਮੰਡਲੀ 'ਚ ਸ਼ਾਮਿਲ ਹੋਇਆ। ਇੱਥੋਂ ਹੀ ਬਾਬੂ ਰਾਮ ਪੇਂਟਰ ਦੀ ਮਹਾਰਾਸ਼ਟਰ ਫਿਲਮ ਕੰਪਨੀ ਨਾਲ ਜੁੜਨ ਦਾ ਮੌਕਾ ਇਨਾਂ ਨੂੰ ਮਿਲਿਆ। 

ਬਿਹਤਰੀਨ ਸ਼ੁਰੂਆਤ ਨਾਲ ਹੀ ਇਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੱਤੀਆਂ। ਇਨ੍ਹਾਂ 'ਚ 'ਅਮਰ ਭੂਪਾਲੀ' (1951), 'ਝਨਕ-ਝਨਕ ਪਾਇਲ ਬਾਜੇ' (1955), 'ਦੋ ਅੱਖਾਂ ਬਾਹਰ ਹੱਥ' (1957) ਅਤੇ ਨਵਰੰਗ (1959) ਖਾਸ ਹੈ। ਰਿਸ਼ਤਿਆਂ ਅਤੇ ਭਾਵਨਾਵਾਂ ਦੀ ਡੂੰਘਾਈ ਸੰਭਾਲਦੇ ਹੋਏ ਇਨ੍ਹਾਂ ਦੀ ਫਿਲਮ ਦਰਸ਼ਕਾਂ ਦੇ ਦਿਲ 'ਤੇ ਰਾਜ ਕਰਦੀ ਸੀ। ਖੂਬਸੂਰਤ ਸੰਗੀਤ ਨਾਲ ਸਜੀਆਂ ਇਹ ਫਿਲਮਾਂ ਅੱਜ ਵੀ ਸਿਨੇਪ੍ਰੇਮੀਆਂ ਦੀਆਂ ਪਸੰਦੀਦਾ ਹਨ।


Related News