ਪਿਕਸਲ ਸਮਾਰਟਫੋਨ ਨੂੰ ਇਸ ਤਰੀਕ ਤੋਂ ਨਹੀਂ ਮਿਲੇਗੀ ਗੂਗਲ ਦੀ ਸਪੋਰਟ

04/28/2017 6:42:39 PM

ਜਲੰਧਰ- ਗੂਗਲ ਨੇ ਆਪਣੇ ਐਂਡ-ਆਫ-ਲਾਈਫ ਸਪੋਰਟ ਪੇਜ ਨੂੰ ਅਪਡੇਟ ਕੀਤਾ ਹੈ ਅਤੇ ਪਿਕਸਲ ਫੋਨ ਲਈ ਆਖਰੀ ਐਂਡਰਾਇਡ ਸਕਿਓਰਿਟੀ ਅਪਡੇਟ ਜਾਰੀ ਕਰਨ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਗੂਗਲ ਦੇ ''ਚੈੱਕ ਐਂਡ ਅਪਡੇਟ ਯੌਰ ਐਂਡਰਾਇਡ ਵਰਜ਼ਨ'' ਸਪੋਰਟ ਪੇਜ ''ਤੇ ਅਜੇ ਤਕ ਸਿਰਫ ਨੈਕਸਸ ਡਿਵਾਇਸ ਹੀ ਲਿਸਟ ਸਨ। ਹੁਣ ਪਿਕਸਲ ਅਤੇ ਪਿਕਸਲ ਐੱਕਸ.ਐੱਲ. ਨੂੰ ਵੀ ਇਸ ਲਿਸਟ ''ਚ ਜੋੜ ਦਿੱਤਾ ਗਿਆ ਹੈ। 
ਪੇਜ ਮੁਤਾਬਕ ਪਿਕਸਲ ਅਤੇ ਪਿਕਸਲ ਐੱਕਸ.ਐੱਲ. ਸਮਾਰਟਫੋਨ ਲਈ ਅਕਤੂਬਰ 2018 ਤਕ ਐਂਡਰਾਇਡ ਵਰਜ਼ਨ ਲਈ ਅਪਡੇਟ ਮਿਲਣਗੀਆਂ। ਇਸ ਸਮੇਂ ਤੋਂ ਬਾਅਦ ਇਨ੍ਹਾਂ ਸਮਾਰਟਫੋਨ ਲਈ ਐਂਡਰਾਇਡ ਵਰਜ਼ਨ ਅਪਡੇਟ ਦੀ ਕੋਈ ਗਾਰੰਟੀ ਨਹੀਂ ਹੈ। ਸਕਿਓਰਿਟੀ ਅਪਡੇਟ ਦੀ ਗੱਲ ਕਰੀਏ ਤਾਂ ਪਿਕਸਲ ਅਤੇ ਪਿਕਸਲ ਐੱਕਸ.ਐੱਲ. ਲਈ ਅਕਤੂਬਰ 2019 ਤੋਂ ਬਾਅਦ ਸਕਿਓਰਿਟੀ ਅਪਡੇਟ ਮਿਲਣ ਦੀ ਕੋਈ ਗਾਰੰਟੀ ਨਹੀਂ ਹੈ। 
ਗੂਗਲ ਨੇ ਸਪੱਸ਼ਟ ਤੌਰ ''ਤੇ ਦੱਸਿਆ ਹੈ ਕਿ ਪਿਕਸਲ ਡਿਵਾਇਸ ਨੂੰ ਗੂਗਲ ਸਟੋਰ ''ਚ ਸਭ ਤੋਂ ਪਹਿਲਾਂ ਉਪਲੱਬਧ ਹੋਣ ਦੇ 2 ਸਾਲ ਬਾਅਦ ਤਕ ਐਂਡਰਾਇਡ ਵਰਜ਼ਨ ਅਪਡੇਟ ਮਿਲਣਗੇ। ਸਪੋਰਟ ਪੇਜ ਮੁਤਾਬਕ ਦੋ ਸਾਲ ਬਾਅਦ ਅਸੀਂ ਹੋਰ ਅਪਡੇਟ ਲਈ ਕੋਈ ਗਾਰੰਟੀ ਨਹੀਂ ਦੇ ਸਕਦੇ। ਇਸ ਤਰ੍ਹਾਂ ਪਿਕਸਲ ਫੋਨ ਲਈ ਗੂਗਲ ਸਟੋਰ ''ਚ ਉਪਲੱਬਧ ਹੋਣ ਤਕ 3 ਸਾਲ ਤਕ ਸਕਿਓਰਿਟੀ ਅਪਡੇਟ ਮਿਲਣਗੇ ਜਾਂ ਫਿਰ ਗੂਗਲ ਦੁਆਰਾ ਡਿਵਾਇਸ ਵੇਚੇ ਜਾਣ ਦੇ 18 ਮਹੀਨੇ ਬਾਅਦ ਤਕ। ਗੌਰ ਕਰਨ ਵਾਲੀ ਗੱਲ ਹੈ ਕਿ ਗੂਗਲ ਨੈਕਸਸ ਫੋਨ ਲਈ ਵੀ ਵਇਹੀ ਸਮਾਂ ਅਪਣਾਉਂਦਾ ਹੈ। 
ਦੱਸ ਦਈਏ ਕਿ ਗੂਗਲ ਨੇ ਪਿਕਸਲ ਫੋਨ ਦੇ ਲਾਂਚ ਦੇ ਸਮੇਂ ਪਿਛਲੇ ਸਾਲ ਵੀ ਇਹ ਪੁਸ਼ਟੀ ਕੀਤੀ ਸੀ। ਕੰਪਨੀ ਨੇ ਪਿਕਸਲ ਅਤੇ ਪਿਕਸਲ ਐੱਕਸ.ਐੱਸ. ''ਚ ਅਕਤੂਬਰ 2018 ਤਕ ਐਂਡਰਾਇਡ ਅਪਡੇਟ ਮਿਲਣ ਦੀ ਗਾਰੰਟੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਨੈਕਸਸ ਪੀ6 ਅਤੇ ਨੈਕਸਸ 5ਐੱਕਸ ਨੂੰ ਸਤੰਬਰ 2017 ਤਕ ਐਂਡਰਾਇਡ ਵਰਜ਼ਨ ਅਪਡੇਟ ਜਦਕਿ ਸਤੰਬਰ 2018 ਤਕ ਸਕਿਓਰਿਟੀ ਅਪਡੇਟ ਮਿਲਣਗੇ। ਗੂਗਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਯੂਜ਼ਰ ਨੇ ਗੂਗਲ ਸਟੋਰ ਤੋਂ ਨੈਕਸਸ ਜਾਂ ਪਿਕਸਲ ਡਿਵਾਇਸ ਖਰੀਦਿਆ ਹੈ ਉਨ੍ਹਾਂ ਨੇ ਆਪਣੇ-ਆਪ ਦੋ ਹਫਤਿਆਂ ਦੇ ਅੰਦਰ ਅਪਡੇਟ ਮਿਲ ਜਾਣਗੇ। ਜੇਕਰ ਡਿਵਾਇਸ ਕਿਤੋਂ ਹੋਰ ਖਰੀਦਿਆ ਗਿਆ ਹੈ ਤਾਂ ਅਪਡੇਟ ਮਿਲਣ ''ਚ ਸਮਾਂ ਲੱਗ ਸਕਦਾ ਹੈ।

Related News