ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਲਾਂਚ ਕੀਤੀ ਹੁਣ ਤੱਕ ਦੀ ਬੈਸਟ ਐਪ

07/22/2017 5:32:06 PM

ਜਲੰਧਰ- ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਹੁਣ ਤੱਕ ਦੀ ਸਭ ਤੋਂ ਬੈਸਟ ਐਪ ਮੋਸ਼ਨ ਸਟਿਲਸ ਐਪ ਨੂੰ ਲਾਂਚ ਕਰ ਦਿੱਤਾ ਹੈ। ਇਸ ਐਪ ਦੀ ਖਾਸ ਗੱਲ ਹੈ ਕਿ ਇਹ ਸਾਰਾ ਕੁਝ ਜੋ ਵੀ ਤੁਸੀਂ ਕੈਪਚਰ ਕਰਦੇ ਹੋ ਉਸ ਨੂੰ 3 ਸੈਕਿੰਡਸ ਦੀ ਕਲਿੱਪ 'ਚ ਬਦਲ ਦਿੰਦੀ ਹੈ। ਗੂਗਲ ਦੀ ਇਹ ਐਪ ੱੈਂਡਰਾਇਡ ਵਰਜਨ 5.1 ਅਤੇ ਉਸ ਤੋਂ ਬਾਅਦ ਦੇ (ਲੇਟੈਸਟ) ਵਰਜਨ 'ਚ ਸਪੋਰਟ ਕਰੇਗੀ। ਮੋਸ਼ਨ ਸਟਿਲਸ ਐਪ ਨੂੰ ਪਿਛਲੇ ਸਾਲ iOS ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ। ਹੁਣ ਇਹ ਐਂਡਰਾਇਡ ਯੂਜ਼ਰਸ ਲਈ ਵੀ ਉਪਲੱਬਧ ਹੈ। ਇਹ ਐਪ ਕਿਸੇ ਵੀ ਰਿਕਾਰਡਿੰਗ ਨੂੰ 3 ਸੈਕਿੰਡਸ ਦੀ ਕਲਿੱਪ 'ਚ ਬਦਲ ਦਿੰਦੀ ਹੈ। ਇਸ ਤੋਂ ਇਲਾਵਾ ਇਸ ਐਪ ਦੇ ਰਾਹੀ ਯੂਜ਼ਰਸ ਸ਼ੋਰਟ ਮੋਸ਼ਨ ਸਟਿਲ ਜਾਂ ਕਿਸੇ ਲੰਬੀ ਰਿਕਾਰਡਿੰਗ ਨੂੰ ਫਾਸਟ ਫਾਰਵਰਡ ਮੋਡ 'ਚ ਵੀ ਬਦਲ ਦਿੰਦੀ ਹੈ। 

PunjabKesari

ਸਿਨੇਮਾਗ੍ਰਾਫਸ -
ਮੋਸ਼ਨ ਸਟਿਲਸ ਇਕ ਅਜਿਹੀ ਐਪ ਹੈ, ਜੋ ਕਿ ਯੂਜ਼ਰਸ ਨੂੰ ਸ਼ਾਰਟ ਵੀਡੀਓ ਰਿਕਾਰਡ ਕਰਨ ਦੀ ਸੁਵਿਧਾ ਦਿੰਦੀ ਹੈ। ਇਨ੍ਹਾਂ ਸ਼ਾਰਟ ਵੀਡੀਓ ਨੂੰ ਯੂਜ਼ਰਸ ਸਿਨੇਮਾਗ੍ਰਾਫਸ 'ਚ ਬਦਲਾ ਸਕਦੇ ਹੋ। 
 

PunjabKesari

ਰੇਡੇਰਿੰਗ ਟੈਕਨਾਲੋਜੀ -
ਗੂਗਲ ਦੀ ਇਸ ਐਪ 'ਚ ਐਡਵਾਂਸਡ ਸਟੇਬਿਲਾਈਜੇਸ਼ਨ ਅਤੇ ਰੇਡਟਿੰਗ ਟੈਕਨਾਲੋਜੀ ਹੈ, ਜਿਸ ਤੋਂ ਕੋਈ ਵੀ ਰਿਕਾਰਡਿੰਗ ਨੂੰ ਸਿਨੇਮਾਗ੍ਰਾਫਸ 'ਚ ਬਦਲਿਆ ਜਾ ਸਕਦਾ ਹੈ। 
 

PunjabKesari

ਸੈਕਿੰਡਸ ਦੀ ਕਲਿੱਪ -
ਮੋਸ਼ਨ ਸਟਿਲਸ ਤੁਹਾਡੀ ਕਿਸੇ ਵੀ ਰਿਕਾਰਡਿੰਗ ਨੂੰ 3 ਸੈਕਿੰਡਸ ਦੀ ਖੂਬਸੂਰਤੀ ਕਲਿੱਪ 'ਚ ਬਦਲ ਦੇਵੇਗੀ। ਇਨ੍ਹਾਂ ਨੂੰ ਤੁਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ। 
PunjabKesari

 

ਫਾਸਟ ਫਾਰਵਰਡ ਮੋਡ- 
ਇਸ ਐਪ 'ਚ ਦਿੱਤਾ ਫਾਸਟ ਫਾਰਵਰਡ ਮੋਡ ਤੁਹਾਡੀ ਕਿਸੇ ਲੰਬੀ ਇਕ ਮਿੰਟ ਦੀ ਰਿਕਾਰਡਿੰਗ ਨੂੰ ਵੀ ਫਾਸਟ ਫਾਰਵਰਡ ਨੂੰ ਸਿਰਫ 3 ਸੈਕਿੰਡਸ ਦਾ ਬਣਾ ਦੇਵੇਗਾ।  

PunjabKesari

ਰਿਵਿਊ ਹੈ ਸ਼ਾਨਦਾਰ -
ਇਸ ਐਪ ਲਈ ਤੁਸੀਂ ਜੇਕਰ ਗੂਗਲ ਪਲੇ 'ਤੇ ਰਿਵਿਊ ਦੇਖੋਗੇ ਤਾਂ ਸਾਰੇ ਬਿਹਤਰ ਹਨ। ਹੁਣ ਤੱਕ ਇਸ ਦੇ ਕਾਫੀ ਘੱਟ ਡਾਊਨਲੋਡ ਹੋਏ ਹਨ, ਕਿਉਂਕਿ ਇਸ ਐਪ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ।


Related News