ਜਿਓ 4G ਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇਸ ਤਰ੍ਹਾਂ ਕਰੋ ਬੁਕਿੰਗ

07/22/2017 3:24:47 PM

ਜਲੰਧਰ- ਰਿਲਾਇੰਸ ਨੇ ਜਿਓ ਦੇ ਲਾਂਚਿੰਗ ਦੇ ਕਰੀਬ 9 ਮਹੀਨੇ ਬਾਅਦ ਇਕ ਵਾਰ ਇਕ ਫਿਰ ਤੋਂ ਬਾਜ਼ਾਰ 'ਚ ਤਹਿਲਕਾ ਮਚਾ ਦਿੱਤਾ ਹੈ। ਰਿਲਾਇੰਸ ਨੇ ਸ਼ੁੱਕਰਵਾਰ ਨੂੰ ਦੁਨੀਆਂ ਦਾ ਸਭ ਤੋਂ ਸਸਤਾ 4ਜੀ ਫੀਚਰ ਫੋਨ ਲਾਂਚ ਕੀਤਾ ਹੈ। ਕੰਰਪਨੀ ਜਿਓ ਫੋਨ ਨੂੰ ਫਰੀ 'ਚ ਦੇ ਰਹੀ ਹੈ, ਜਦਕਿ ਸਕਿਉਰਿਟੀ ਦੇ ਰੂਪ 'ਚ 1,500 ਰੁਪਏ ਜਮਾ ਹੋਣਗੇ, ਜਿੰਨ੍ਹਾਂ ਨੂੰ 3 ਸਾਲ ਬਾਅਦ ਫੋਨ ਨੂੰ ਵਾਪਸ ਕਰ ਕੇ ਲਿਆ ਜਾ ਸਕਦਾ ਹੈ। ਹੁਣ ਰਿਲਾਇੰਸ ਨੇ ਆਪਣੇ ਜਿਓ ਫੋਨ ਦੀ ਪ੍ਰੀ-ਬੁਕਿੰਗ ਲਈ ਯੂਜ਼ਰਸ ਤੋਂ ਡਿਟੇਲ ਲੈਣਾ ਸ਼ੁਰੂ ਕਰ ਦਿੱਤਾ ਹੈ। ਅਗਲੀ ਸਲਾਈਡ 'ਚ ਜਾਣੋ ਰਜਿਸਟ੍ਰੇਸ਼ਨ ਦਾ ਤਰੀਕਾ।
ਇਸ ਤਰ੍ਹਾਂ ਕਰੋ ਬੁਕਿੰਗ-
ਜਿਓ ਦੀ ਅਧਿਕਾਰਿਕ ਵੈੱਬਾਸਈਟ jio.com 'ਤੇ ਜਾ ਕੇ ਐਪਲੀਕੇਸ਼ਨ ਦਿੱਤਾ ਜਾ ਸਕਦਾ ਹੈ। ਐਪਲੀਕੇਸ਼ਨ 'ਚ ਨਾਂ, ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਮੰਗੀ ਜਾ ਰਹੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡੇ ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. 'ਤੇ ਇਕ ਕਨਫਰਮੇਸ਼ਨ ਆਵੇਗਾ। ਕਨਫਰਮੇਸ਼ਨ ਮਸੇਜ਼ 'ਚ ਕਿਹਾ ਜਾ ਰਿਹਾ ਹੈ ਜਿਓ ਦੀਆਂ ਸੇਵਾਵਾਂ 'ਚ ਇੰਟਰਟਸ ਲੈਣ ਲਈ ਸ਼ੁਕਰੀਆ। ਅਸੀਂ ਤੁਹਾਡੇ ਨਾਲ ਜਲਦ ਹੀ ਸੰਪਰਕ ਕਰਾਗੇ, ਕਿਰਪਾ 4ਜੀ ਮੋਬਾਇਲ, ਆਧਾਰ ਕਾਰਡ ਤਿਆਰ ਰੱਖੋ ਅਤੇ ਵੈਲਕਮ ਆਫ੍ਰ ਕੋਡ ਲਈ ਮਾਏ ਜਿਓ ਐਪ ਡਾਊਨਲੋਡ ਕਰੋ। 

PunjabKesari

ਇਸ ਫੋਨ 'ਚ 2.4 ਇੰਚ ਦੀ QVGA ਡਿਸਪਲੇ, ਸਿੰਗਲ ਸਿਮ ਸਪੋਰਟ, ਮਾਈਕ੍ਰੋ ਐੱਸ. ਡੀ. ਕਾਰਡ ਸਲਾਟ, ਟਾਰਚ ਲਾਈਟ, 6M ਰੇਡੀਓ, ਪੈਨਿਕ ਬਟਨ ਅਤੇ 22 ਭਾਸ਼ਾਵਾਂ ਦਾ ਸਪੋਰਟ ਦਿੱਤਾ ਗਿਆ ਹੈ। ਇਕ ਕੈਮਰਾ, 4 ਜੀ. ਬੀ. ਸਟੋਰੇਜ ਅਤੇ 512MB ਰੈਮ ਦਿੱਤਾ ਜਾਵੇਗਾ। ਫੋਨ 'ਚ ਤੁਹਾਨੂੰ ਅਲਫਾਨਿਊਮੇਰੀਕਲ ਕੀ-ਪੈਡ ਮਿਲਦਾ ਹੈ। ਇਸ ਨਾਲ ਹੀ ਮਾਈਕ੍ਰੋਫੋਨ ਸਪੀਕਰ ਅਤੇ 4-ਵੇ ਨੈਵੀਗੇਸ਼ਨ ਦਿੱਤਾ ਗਿਆ ਹੈ। ਫੋਨ ਨੂੰ ਇਕ ਕੰਪੈਕਟ ਡਿਜ਼ਾਈਨ ਦਿੱਤਾ ਗਿਆ। ਨਾਲ ਹੀ ਫੋਨ 'ਚ ਐੱਫ. ਐੱਮ. ਰੇਡਿਓ, ਟਾਰਚ ਵਰਗੇ ਫੀਟਰ ਵੀ ਦਿੱਤੇ ਗਏ ਹਨ। ਫੋਨ 'ਚ ਸਿਰਫ ਜਿਓ ਦਾ ਸਿਮ ਹੋਵੇਗਾ। ਦੂਜੀ ਕੰਪਨੀ ਦਾ ਸਿਮ ਇਸ ਫੀਚਰ ਵਾਇਸ ਕਮਾਂਡ ਹੈ, ਜਿਸ ਦੀ ਮਦਦ ਤੋਂ ਬੋਲ ਕੇ ਕਾਲ ਕੀਤਾ ਜਾ ਸਕਦਾ ਹੈ। 
ਇਸ ਫੋਨ ਨਾਲ 153 ਰੁਪਏ ਦਾ ਆਫਰ ਪੇਸ਼ ਕੀਤਾ ਗਿਆ ਹੈ। ਜਿਸ ਦੇ ਤਹਿਤ ਗਾਹਕਾਂ ਨੂੰ ਇਕ ਮਹੀਨੇ ਤੱਕ ਮਹੀਨੇ ਅਨਲਿਮਟਡਿ ਡਾਟਾ, ਕਾਲਿੰਗ ਅਤੇ ਮੈਸੇਜ਼ ਮਿਲਣਗੇ। ਹਰ ਦਿਨ ਹਰਸਸਪੀਡ ਡਾਟਾ ਯੂਜ਼ ਦੀ ਸੀਮਾ 500 ਐੱਮ. ਬੀ. ਹੋਵੇਗੀ। ਇਸ ਤੋਂ ਸਪੀਡ 128kbps ਹੋ ਜਾਵੇਗੀ। ਇਸ 153 ਰੁਪਏ 'ਚ ਜਿਓ ਐਪ ਦਾ ਐਕਸੈਸ ਵੀ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ 24 ਰੁਪਏ ਦਾ 2 ਦਿਨ ਦੀ ਮਿਆਦ ਵਾਲਾ ਅਤੇ 54 ਰੁਪਏ ਦਾ 7 ਦਿਨ ਦੀ ਮਿਆਦ ਵਾਲਾ ਪਲਾਨ ਵੀ ਲਾਂਚ ਕੀਤਾ ਹੈ। ਇਨ੍ਹਾਂ ਦੋਵਾਂ ਪਲਾਨਸ 'ਚ 153 ਰੁਪਏ ਵਾਲੇ ਪਲਾਨ ਵਰਗੀ ਸਹੂਲਤ ਮਿਲੇਗੀ। ਇਸ ਫੋਨ ਦੇ ਯੂਜ਼ਰਸ 309 ਰੁਪਏ ਦੇ ਧਨ ਧਨਾ ਧਨ ਪਲਾਨ ਦੇ ਤਹਿਤ ਜਿਓ ਫੋਨ ਟੀ. ਵੀ. ਕੇਬਲ ਐਕਸੈਸਰੀ ਦਾ ਆਨੰਦ ਲੈ ਸਕਣਗੇ। ਇਸ ਦੇ ਰਾਹੀ ਕੋਈ ਵੀ ਯੂਜ਼ਰਸ ਕਿਸੇ ਵੀ ਤਰ੍ਹਾਂ ਦੇ ਟੀ. ਵੀ. ਨਾਲ ਕਨੈਕਟ ਹੋ ਸਕੇਗਾ।


Related News