'Summer Sale' ਫਲਿੱਪਕਾਰਟ 'ਤੇ ਇਨ੍ਹਾਂ ਪ੍ਰੋਡੈਕਟਸ 'ਤੇ ਮਿਲ ਰਹੀ ਹੈ ਭਾਰੀ ਡਿਸਕਾਊਂਟ

05/30/2017 12:47:03 PM

ਜਲੰਧਰ- ਈ-ਕਾਮਰਸ ਫਲਿੱਪਕਾਰਟ 'ਤੇ ਸਮਰ ਸ਼ਾਪਿੰਗ ਡੇਜ਼ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ ਦਾ ਅੱਜ ਦੂਜਾ ਦਿਨ ਹੈ। ਇਹ ਸੇਲ 31 ਮਈ ਤੱਕ ਚੱਲੇਗੀ। ਇਸ ਦੌਰਾਨ ਕੰਪਨੀ ਇਲੈਕਟ੍ਰਾਨਿਕ, ਅਕਸੈਸਰੀਜ਼, ਸਮਾਰਟਫੋਨ ਅਤੇ ਹੋਮ ਅਪਲਾਇੰਸ 'ਤੇ ਛੋਟ ਮਿਲ ਰਹੀ ਹੈ। 
Samsung Galaxy J5, Galaxy J3 Pro ਅਤੇ Lenovo K5 Note ਵਰਗੇ ਸਮਾਰਟਫੋਨਜ਼ 'ਤੇ ਵੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ iPhone 7 ਅਤੇ  iPhone 7 Plus ਵੀ ਜਿੱਥੇ ਡਿਸਕਾਊਂਟ ਕੀਤੀ ਗਈ ਕੀਮਤ 'ਤੇ ਉਪਲੱਬਧ ਹੈ। ਇਨ੍ਹਾਂ ਸਮਾਰਟਫੋਨਜ਼ 'ਤੇ ਐਕਸਚੇਂਜ ਆਫਰ ਦੇ ਤਹਿਤ 15,000 ਰੁਪਏ ਦਾ ਡਿਸਕਾਊਂਟ ਮਿਲੇਗਾ,ਫਲਿੱਪਕਾਰਟ ਦੇ ਮੁਤਾਬਕ ਟੀ. ਵੀ. ਏ. ਸੀ. ਅਤੇ ਹੋਮ ਅਪਲਾਇੰਸ 'ਤੇ 60 ਫੀਸਦੀ ਤੱਕ ਦਾ  ਡਿਸਕਾਊਂਟ ਦਿੱਤਾ ਜਾ ਰਿਹਾ ਹੈ। Huawei P9 ਦੀ ਕੀਮਤ 'ਤੇ 10,000 ਰੁਪਏ ਦੀ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Honor 8 'ਤੇ 5,000 ਰੁਪਏ ਦੀ ਛੋਟ ਮਿਲ ਰਹੀ ਹੈ।
iPhone 6S Plus ਦੇ 32GB ਵੇਰੀਅੰਟ ਫਲਿੱਪਕਾਰਟ 'ਤੇ ਇਸ ਸੇਲ 'ਚ 39,999 ਰੁਪਏ 'ਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ ਡਿਵਾਈਸ 'ਤੇ ਐਕਸਚੇਂਜ ਆਫਰ ਵੀ ਹੈ। ਪੁਰਾਣਾ ਸਮਾਰਟਫੋਨ ਏਐਕਸਚੇਂਜ ਕਰ ਕੇ 17,000 ਰੁਪਏ ਦੀ ਛੋਟ ਪਾ ਸਕਦੇ ਹੋ। Moto G5 Plus ਜਿੱਥੇ 16,999 ਰੁਪਏ 'ਚ ਮਿਲ ਸਕਦਾ ਹੈ, ਜਦਕਿ ਇਸ ਲਈ ਤੁਹਾਨੂੰ ਪੁਰਾਣੇ ਸਮਾਰਟਫੋਨ ਦੀ ਵੈਲਿਊ ਜਾਨਣੀ ਹੋਵੇਗੀ। Lenovo K5 Note 'ਤੇ 2,000 ਰੁਪਏ, Samsung On Nxt 'ਤੇ 3,000 ਰੁਪਏ, Samsung J3 Pro 'ਤੇ 7,990 ਰੁਪਏ ਅਤੇ Micromax 5vok note 'ਤੇ 500 ਰੁਪਏ ਦੀ ਛੋਟ ਮਿਲ ਰਹੀ ਹੈ।


Related News