ਸਾਵਧਾਨ ! ਤੁਹਾਡੇ WEB Browser ''ਚ ਵੀ ਲਗ ਸਕਦੀ ਹੈ ਸੰਨ੍ਹ

Friday, April 21, 2017 3:26 PM

ਜਲੰਧਰ- ਦੁਨਿਆਂ ਦੇ ਪਾਪੂਲਰ ਵੈੱਬ ਬਰਾਉਜ਼ਰਸ ਗੂਗਲ ਕ੍ਰੋਮ, ਮੋਜ਼ਿਲਾ ਫਾਇਰਫਾਕਸ ਅਤੇ ਓਪੇਰਾ ''ਚ ਇਕ ਅਜਿਹੀ ਕਮੀ ਦਾ ਪਤਾ ਚੱਲਿਆ ਹੈ ਜੋ ਯੂਜ਼ਰਸ ਨੂੰ ਮੁਸ਼ਕਿਲ ''ਚ ਪਾ ਸਕਦੀ ਹੈ। ਹੈਕਰਸ ਤੁਹਾਨੂੰ ਇਕ ਟ੍ਰਿਕ ਨਾਲ ਠਗ ਸਕਦੇ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। ਚੀਨ ਦੇ ਸਕਿਊਰਿਟੀ ਰਿਸਰਚਰ ਨੇ ਪਾਇਆ ਹੈ ਕਿ, ਇਸ ਟਰਿਕ ਦੀ ਮਦਦ ਨਾਲ ਹੈਕਰਸ ਲੋਕਪ੍ਰਿਅ ਸੇਵਾਵਾਂ ਦੀ ਵੈੱਬਸਾਇਟਸ ਦਾ ਫਰਜੀ ਵੈੱਬ ਅਡਰੇਸ ਵਿੱਖਾ ਸਕਦੇ ਹਨ । ਇਸ ਤਰ੍ਹਾਂ ਨਾਲ ਉਹ ਲੋਕਾਂ ਦੀ ਲਾਗਇਨ ਡੀਟੇਲਸ ਅਤੇ ਬੈਂਕਿੰਗ ਇੰਫਰਮੇਸ਼ਨ ਤੱਕ ਨੂੰ ਚੋਰੀ ਕਰ ਸਕਦੇ ਹਨ।

ਫਿਸ਼ਿੰਗ ਟ੍ਰਿਕ ਲਈ ਹੈਕਰਸ ਪੁੰਨਿਕੋਡ (punycode) ਦਾ ਇਸਤੇਮਾਲ ਕਰਦੇ ਹਨ। ਤੁਹਾਨੂੰ ਦਸ ਦਈਏ ਕਿ, punycode ਦਾ ਇਸਤੇਮਾਲ ਇੰਗਲਿਸ਼ ਤੋਂ ਇਲਾਵਾ ਹੋਰ ਭਾਸ਼ਾਵਾਂ ''ਚ ਵੀ ਵੈੱਬ ਡੋਮੇਨ ਰਜਿਸਟਰ ਕੀਤੇ ਜਾ ਸਕਣ, ਜਿਵੇਂ ਕੋਈ ਵਿਅਕਤੀ ਹਿੰਦੀ ''ਚ ਡਾਟ ਕਾਮ (.com) ਡੋਮੇਨ ਖਰੀਦਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਤੁਹਾਨੂੰ ਪੁੰਨਿਕੋਡ (punycode) ''ਚ ਰਜਿਸਟਰ ਕਰਵਾਉਣਾ ਹੋਵੇਗਾ। ਬ੍ਰਉਜ਼ਰਸ punycode (ਨਾਨ-ASCII) ਯੂ. ਆਰ. ਐੱਲ ਨੂੰ ਪੜ੍ਹ ਕੇ ਉਨ੍ਹਾਂ ਨੂੰ ਯੂਨਿਕੋਡ ਕਰੈਕਟਰਸ ''ਚ ਬਦਲ ਦਿੰਦੇ ਹਨ। ਪਰ ਹੁਣ ਪਤਾ ਚੱਲਿਆ ਹੈ ਕਿ ਜੇਕਰ ਕੋਈ ਹੋਰ ਭਾਸ਼ਾ ਦਾ ਸਿਰਫ ਇਕ ਕਰੈਕਟਰ ਯੂਜ਼ ਕਰਦਾ ਹੈ ਤਾਂ ਇਹ ਤਿੰਨਾਂ ਬ੍ਰਾਊਜ਼ਰਸ ਉਸ ਨੂੰ punycode ''ਚ ਖੋਲ੍ਹਣ ਦੇ ਬਜਾਏ ਨਾਰਮਲ ਕਰੈਕਟਰਸ ''ਚ ਖੋਲ ਦਿੰਦੇ ਹਨ। ਸਕਿਓਰਿਟੀ ਰਿਸਰਚਰ ਨੇ ਆਪਣੇ ਬਲਾਗ ''ਚ ਲਿੱਖਿਆ ਹੈ ਕਿ, ''ਕ੍ਰੋਮ ਅਤੇ ਫਾਇਰਫਾਕਸ ''ਤੇ ਦੋਨੋ ਡੋਮੇਨ ਇਕ ਤਰਾਂ ਦੇ ਲਗਣਗੇ ਅਤੇ ਫਰਕ ਕਰਨਾ ਵੀ ਮੁਸ਼ਕਲ ਹੋ ਜਾਵੇਗਾ''।

ਇਸ ਤਰ੍ਹਾਂ ਹੈਕਰਸ ਲੋਕਪ੍ਰਿਅ ਵੈੱਬਸਾਈਟਸ ਦੇ ਨਾਮ ''ਤੇ ਨਕਲੀ ਵੈਬਸਾਈਟਸ ਬਣਾ ਕੇ ਲੋਕਾਂ ਨੂੰ ਫਸਾ ਸਕਦੇ ਹਨ। ਉਥੇ ਹੀ ਯੂਜ਼ਰਸ ਅਸਲੀ ਵੈੱਬਸਾਈਟ ਸਮਝ ਕੇ ਆਪਣੀ ਜਰੂਰੀ ਆਪਣੀ ਜਰੂਰੀ ਜਾਣਕਾਰੀ ਪਾ ਦੇਣਗੇ ਅਤੇ ਉਹ ਹੈਕਰਸ ਦੇ ਕੋਲ ਅਸਾਨੀ ਨਾਲ ਪਹੁੰਚ ਜਾਵੇਗੀ। ਇਹ ਖ਼ਤਰਾ ਕ੍ਰੋਮ, ਫਾਇਰਫਾਕਸ ਅਤੇ ਓਪਰਾ ''ਤੇ ਹੀ ਹੈ, ਪਰ ਮਾਇਕ੍ਰੋਸਾਫਟ ਐੱਜ਼, ਇੰਟਰਨੈੱਟ ਐਕਸਪਲੋਰਰ ਅਤੇ ਸਫਾਰੀ ''ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ, ਕਿਉਂਕਿ ਉਹ ਅਡਰੇਸ ਬਾਰ ''ਤੇ ਹੀ ਠੀਕ punycode ਦਿਖਾਉਂਦੇ ਹਨ।

ਜੇਕਰ ਤੁਸੀ ਵੀ ਮੋਜ਼ਿਲਾ ਫਾਇਰਫਾਕਸ ਇਸਤੇਮਾਲ ਕਰਦੇ ਹੋ ਤਾਂ, ਇਹ ਕਦਮ ਜਰੂਰ ਚੁੱਕੋ…
- ਅਡਰੇਸ ਬਾਰ ''ਤੇ ਟਾਈਪ ਕਰੋ about: config (ਕਾਂਫਿਗ) ਜਾਂ ਐਂਟਰ ਪ੍ਰੈਸ ਕਰੋ।
- ਸਰਚ ਬਾਰ ''ਤੇ ਹੁਣ punycode ਟਾਈਪ ਕਰੋ।
- ਹੁਣ ਬ੍ਰਾਊਜ਼ਰ ਸੈਟਿੰਗਸ ''ਚ ਵਿਖੇਗਾ ਨੈੱਟਵਰਕ ਡਾਟ ਆਈ. ਡੀ. ਐੱਨ_ਸ਼ੋਅ_ ਪੁੰਨਿਕੋਡ (network.IDN _show_punycode), ਇਸ ''ਤੇ ਡਬਲ ਕਲਿਕ ਜਾਂ ਰਾਈਟ ਕਲਿੱਕ ਕਰੋ, ਜਾਂ ਵੈਲਿਯੂ ਨੂੰ False ਤੋਂ True ਕਰ ਦਿਓ।