ਪ੍ਰਾਈਵੇਸੀ ''ਤੇ ਕੋਰਟ ''ਚ Facebook ਨੇ ਕਿਹਾ - ਪਸੰਦ ਨਹੀਂ ਤਾਂ ਯੂਜ ਨਾ ਕਰੋ Whatsapp

04/28/2017 5:44:40 PM

ਜਲੰਧਰ-Whatsappਨੇ ਪਿਛਲੇ ਸਾਲ ਆਖਿਰ ''ਚ ਆਪਣੀ ਪ੍ਰਾਈਵੇਸੀ ਪਾਲਿਸੀ ''ਚ ਬਦਲਾਅ ਕੀਤਾ ਸੀ। ਇਸ ਪਾਲਿਸੀ ਦੇ ਤਹਿਤ ਵੱਟਸਐਪ ਯੂਜ਼ਰਸ ਦੇ ਨੰਬਰ ਅਤੇ ਡੀਟੇਲਸ ਫੇਸਬੁਕ ਦੇ ਨਾਲ ਸ਼ੇਅਰ ਹੋਣਗੇ। ਯੂਜ਼ਰਸ ਨੂੰ ਕੁਝ ਦਿਨ ਦੀ ਮੋਹਲਤ ਦਿੱਤੀ ਗਈ ਸੀ ਪਰ ਫਿਰ ਵੀ ਇਸ ਪ੍ਰਾਈਵੇਸੀ ਪਾਲਿਸੀ ਨੂੰ ਐਕਸੈਪਟ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਦੇ ਖਿਲਾਫ ਮਾਮਲਾ ਕੋਰਟ ਤੱਕ ਗਿਆ ਸੀ ਜਰਮਨੀ ਕੋਰਟ ਦੁਆਰਾ ਇਸ ''ਤੇ ਰੋਕ ਲਗਾ ਦਿੱਤੀ ਸੀ।

ਫੇਸਬੁਕ ਅਤੇ ਵੱਟਸਐਪ ਦੇ ਡਾਟਾ ਪ੍ਰੋਟੈਕਸ਼ਨ ''ਤੇ ਸੁਪਰੀਮ ਕੋਰਟ ''ਚ ਪਟੀਸ਼ਨ ਦਾਖਿਲ ਕੀਤੀ ਗਈ ਸੀ। ਇਸ ''ਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁਕ ਅਤੇ ਵੱਟਸਐਪ ''ਤੇ ਯੂਜ਼ਰਸ ਦਾ ਡਾਟਾ ਪ੍ਰੋਟੈਕਟ ਨਹੀਂ ਹੁੰਦਾ ਹੈ।

ਵੱਟਸਐਪ ਦੇ ਸਾਈਡ ਤੋਂ ਵਕੀਲ Kapil Sibal ਨੇ ਕੋਰਟ ''ਚ ਕਿਹਾ ਕਿ ਮੈਸੇਜ ਅਤੇ ਵਾਇਸ ਕਾਲ ਐਂਡ ਯੂ ਐਂਡ Encrypted ਹੈ ਅਤੇ ਯੂਜ਼ਰਸ ਦਾ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਯੂਜ਼ਰਸ ਅਤੇ ਵੱਟਸਐਪ ਦਾ ਕੰਨਟ੍ਰੈਕਟ ਪੂਰੀ ਤਰ੍ਹਾਂ ਤੋਂ ਪ੍ਰਾਈਵੇਟ ਡੋਮੇਨ ''ਚ ਹੈ। ਇਸ ਲਈ ਸੰਵਿਧਾਨਿਕ ਤੌਰ ''ਤੇ ਇਸ ਪਾਲਿਸੀ ਨੂੰ ਸੁਪਰੀਮ ਕੋਰਟ ਟੈਸਟ ਨਹੀਂ ਕਰ ਸਕਦਾ।

ਇਕਨੋਮਿਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਿਕ ਫੇਸਬੁਕ ਦੇ ਵਕੀਲ ਨੇ ਇਸ ਮਾਮਲੇ ''ਤੇ ਕੋਰਟ ''ਚ ਕਿਹਾ ਹੈ, ''ਜਿਸ ਨੂੰ ਅਜਿਹਾ ਲੱਗਦਾ ਹੈ ਕਿ ਇਸ ਪਾਲਿਸੀ ਤੋਂ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਦੁਰਵਿਹਾਰ (Abuse) ਹੋ ਰਿਹਾ ਹੈ ਜਾਂ ਇਹ ਪਾਲਿਸੀ ਖਰਾਬ ਹੈ ਤਾਂ ਉਹ ਇਸ ਨੂੰ ਛੱਡ ਸਕਦੇ ਹੈ। ਅਸੀਂ ਯੂਜ਼ਰਸ ਨੂੰ ਇਸ ਦੇ ਲਈ ਪੂਰੀ ਆਜ਼ਾਦੀ ਦਿੱਤੀ ਹੈ।

ਐਂਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਦੀਪਕ ਮਿਸਰ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਅਦਾਲਤ ਨੂੰ ਕਿਹਾ,''ਅਸੀਂ ਨਵੇਂ ਡਾਟਾ ਪ੍ਰੋਟੈਕਸ਼ਨ ਦੇ ਰੈਗੂਲੇਟਰੀ ਵਿਵਸਥਾ ਲਿਆ ਰਹੇ ਹੈ।ਚੋਣ ਦੀ ਆਜ਼ਾਦੀ ਨੂੰ ਪ੍ਰੋਟੈਕਟ ਕਰੇਗੀ ਅਤੇ ਇਸ ''ਚ ਕੋਈ ਸੱਕ ਨਹੀਂ ਹੈ।''

ਪਟੀਸ਼ਨਰ ਵਾਲੇ ਪਾਸੇ ਤੋਂ ਵਕੀਲ Harish Salve ਨੇ ਕਿਹਾ ਕਿ ਇਸ ਨਵੀਂ ਪਾਲਿਸੀ ਦੇ ਤਹਿਤ ਯੂਜ਼ਰਸ ਨੂੰ ਨਾ ਚਾਹੁੰਦੇ ਹੋਏ ਵੀ ਵੱਟਸਐਪ ਅਤੇ ਫੇਸਬੁਕ ਨੂੰ ਇਜਾਜਤ ਦੇਣੀ ਹੁੰਦੀ ਹੈ। ਜਿਸ ਦੇ ਬਾਅਦ ਵੱਟਸਐਪ ਦੇ ਮੈਸੇਜਾਂ ਨੂੰ ਫੇਸਬੁਕ ਵੀ ਪੜ ਸਕਦਾ ਹੈ।

ਜਰਮਨੀ ''ਚ ਫੇਸਬੁਕ ਨੇ ਫਿਲਹਾਲ ਦੇ ਲਈ ਵੱਟਸਐਪ ਯੂਜ਼ਰਸ ਦਾ ਡਾਟਾ ਲੈਣਾ ਬੰਦ ਕਰ ਦਿੱਤਾ ਹੈ। 

ਜਰਮਨੀ ਦੀ ਹੈਮਬਰਗ ਡਾਟਾ ਪ੍ਰੋਟੈਕਸ਼ਨ ਕਮਿਸ਼ਨਰ Casper ਨੇ ਕਿਹਾ ਹੈ ਕਿ ਫੇਸਬੁਕ ਨੇ ਨਾ ਤਾਂ ਯੂਜ਼ਰਸ ਤੋਂ ਡਾਟਾ ਟਰਾਂਸਫਰ ਕਰਨ ਦੀ ਇਜਾਜਤ ਮੰਗੀ ਅਤੇ ਨਾ ਹੀ ਯੂਜ਼ਰਸ ਦੀ ਸਹਿਮਤੀ ਉਸ ਦੇ ਕੋਲ ਹੈ। ਇਸ ਦੇ ਖਿਲਾਫ ਫੇਸਬੁਕ ਨੇ ਕੋਰਟ ''ਚ ਅਪੀਲ ਕੀਤੀ ਪਰ ਕੋਰਟ ''ਚ ਕੰਪਨੀ ਨੂੰ ਨਿਰਾਸ਼ਾ ਹੱਥ ਲੱਗੀ ਹੈ।

ਫੇਸਬੁਕ ਹੈਮਬਰਗ ਐਡਮਿਨਸਟੇਟਿਵ ਕੋਰਟ ਤੋਂ ਪ੍ਰਾਈਵੇਸੀ ਰੈਗੂਲੇਟਰ ਦੇ ਇਸ ਆਦੇਸ਼ ''ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਸੀ। ਪਰ ਕੋਰਟ ਨੇ ਅਜਿਹਾ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ ਹੈ।

ਇਸ ਦੇ ਬਾਅਦ ਮੁਮਕਿਨ ਹੈ ਫੇਸਬੁਕ ਹੁਣ ਜਰਮਨੀ ''ਚ ਆਪਣੀ ਇਸ ਡਾਟਾ ਸ਼ੇਅਰਿੰਗ ਪਾਲਿਸੀ ਤੋਂ ਪਿੱਛੇ ਹੱਟ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਉੱਥੋਂ ਦੇ 35 ਮਿਲੀਅਨ  ਵੱਟਸਐਪ ਯੂਜ਼ਰਸ ਨੂੰ ਆਪਣਾ ਡਾਟਾ ਫੇਸਬੁਕ ''ਤੇ ਨਾਲ ਦੀ ਨਾਲ ਸ਼ੇਅਰ ਨਹੀਂ ਕਰਨਾ ਹੋਵੇਗਾ।

ਡਾਟਾ ਪ੍ਰੋਟੈਕਸ਼ਨ ਕਮਿਸ਼ਨਰ Casper ਨੇ ਇਕ ਸਟੇਟਮੈਂਟ ''ਚ ਕਿਹਾ ਹੈ, '' ਜਰਮਨੀ ''ਚ ਹਰ ਦਿਨ ਵੱਟਸਐਪ ਯੂਜ ਕਰਨ ਵਾਲੇ ਲੱਖਾਂ ਲੋਕਾਂ ਦੇ ਲਈ ਖੁਸ਼ਖਬਰੀ ਹੈ ਕਿਉਂਕ ਹੁਣ ਨਿਰਬਲਤਾ (Helpless)ਨਹੀਂ ਹੈ।''

ਹਾਲਾਂਕਿ ਫੇਸਬੁਕ ਕੋਰਟ ਦੀ ਇਸ ਰੁਲਿੰਗ ਨੂੰ ਚੈਸਲੈਂਜ ਕਰਨ ਦੀ ਤਿਆਰੀ ''ਚ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਮਾਮਲੇ ''ਤੇ ਰੈਗੂਲੇਸ਼ਨ ਨਾਲ ਗੱਲਬਾਤ ਚੱਲ ਰਹੀਂ ਹੈ ਅਤੇ ਇਸ ਦੌਰਾਨ ਯੂਰਪ ''ਚ ਕੰਪਨੀ ਯੂਜ਼ਰਸ ਦੇ ਵੱਟਸਐਪ ਡਾਟਾ ਨਹੀਂ ਲੈ ਰਹੀਂ ਹੈ।


Related News