ਫੇਸਬੁੱਕ ਆਪਣਾ ਸਮਾਰਟਫੋਨ ਲਿਆਉਣ ਦੀ ਤਿਆਰੀ ''ਚ!

07/23/2017 2:05:28 PM

ਜਲੰਧਰ- ਹਮੇਸ਼ਾ ਅਟਕਲਾਂ ਲਗਾਈਆਂ ਜਾਂਦੀਆਂ ਰਹੀਆਂ ਹਨ ਕਿ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਆਪਣੀ ਪ੍ਰਸਿੱਧੀ ਨੂੰ ਹੋਰ ਵਧਾਉਣ ਲਈ ਸਮਾਰਟਫੋਨ ਦੀ ਮਦਦ ਲਵੇਗੀ ਪਰ ਫੇਸਬੁੱਕ ਨੇ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਅਫਵਾਹ ਦੱਸ ਕੇ ਰੱਦ ਹੀ ਕੀਤਾ ਹੈ। ਇਕ ਪ੍ਰਸਿੱਧ ਅਖਬਾਰ 'ਚ ਛਪੀ ਖਬਰ ਮੁਤਾਬਕ ਫੇਸਬੁੱਕ ਇਨੀਂ ਦਿਨੀਂ ਇਕ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਕੁਝ ਸਾਈਬਰ ਜਸੂਸਾਂ ਦੇ ਹੱਥ ਫੇਸਬੁੱਕ ਦੇ ਕੁਝ ਅਹਿਮ ਦਸਤਾਵੇਜ਼ ਲੱਗ ਗਏ ਹਨ, ਜਿਨ੍ਹਾਂ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ। ਹਾਰਡਵੇਅਰ 'ਤੇ ਕੰਮ ਕਰਨ ਵਾਲੀ ਫੇਸਬੁੱਕ ਦੀ ਇਕ ਯੁਨਿਟ ਨੇ ਜਨਵਰੀ 'ਚ ਇਕ 'ਮਡਿਊਲਰ ਇਲੈਕਟ੍ਰੋਮਕੈਨਿਕਲ ਡਿਵਾਇਸ' ਦੇ ਪੇਟੈਂਟ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਡਿਵਾਇਸ 'ਚ ਸਪੀਕਰ, ਕੈਮਰੇ, ਮਾਈਕ੍ਰੋਫੋਨ, ਟੱਚਸਕਰੀਨ ਅਤੇ ਡਿਸਪਲੇ ਹੋ ਸਕਦੇ ਹਨ। ਯੂ.ਐੱਸ. ਦੇ ਪੇਟੈਂਟ ਆਫੀਸ਼ਲਸ ਨੂੰ ਸੌਂਪੀ ਗਈ ਇਸ ਪਟੀਸ਼ਨ ਦੀ ਸਮਰੀ 'ਚ ਲਿਖਿਆ ਹੈ ਕਿ ਇਕ ਯੂਜ਼ਰ ਮਡਿਊਲਰ ਇਲੈਕਟ੍ਰੋਮਕੈਨਿਕਲ ਡਿਵਾਇਸ ਦੀ ਫੰਕਸ਼ਨੈਲਿਟੀ ਡਿਵਾਇਸ 'ਚ ਲੱਗੇ ਵੱਖ-ਵੱਖ ਫੰਕਸ਼ਨਲ ਮਡਿਊਲਰ ਮੁਤਾਬਕ ਬਦਲ ਸਕਦਾ ਹੈ। 
 

PunjabKesari

 

ਸਿਲੀਕਾਨ ਵੈਲੀ 'ਚ ਇਕ ਸਾਲਾਨਾ ਡਿਵੈੱਲਪਰਜ਼ ਬੈਠਕ 'ਚ ਮਾਰਕ ਜ਼ੁਕਰਬਰਗ ਨੇ ਸਮਾਰਟਫੋਨ ਕੈਮਰਿਆਂ ਨੂੰ ਆਗਮੈਂਟਿਡ ਰਿਐਲਿਟੀ ਫੀਚਰਾਂ ਲਈ ਸ਼ੁਰੂਆਤੀ ਅਤੇ ਮਹੱਤਵਪੂਰਨ ਪਲੇਟਫਾਰਮ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਕੈਮਰਿਆਂ ਨੂੰ ਪਹਿਲਾ ਮੈਨਸਟਰੀਮ ਆਗਮੈਂਟਿਡ ਰਿਐਲਿਟੀ ਪਲੇਟਫਾਰਮ ਕੈਮਰੇ ਰਾਹੀਂ ਹੀ ਲੈ ਕੇ ਆਉਣਗੇ। ਇਸ ਤੋਂ ਪਹਿਲਾਂ ਫੇਸਬੁੱਕ ਵਰਚੁਅਲ ਰਿਐਲਿਟੀ ਨੂੰ ਅਗਲਾ ਵੱਡਾ ਕੰਪਿਊਟਿੰਗ ਪਲੇਟਫਾਰਮ ਬਣਾਉਣ 'ਤੇ ਜ਼ੋਰ ਦੇ ਰਹੀ ਸੀ। ਇਸ ਲਈ ਉਸ ਨੇ ਰਿੱਫਟ ਹੈੱਡਗਿਅਰ ਅਤੇ ਆਕਿਉਲਸ ਯੁਨਿਟ ਵੀ ਬਣਾਈ ਸੀ।


Related News