Epson ਨੇ ਆਪਣਾ ਨਵਾਂ ਪ੍ਰਿੰਟਰ ਭਾਰਤ ''ਚ ਕੀਤਾ ਲਾਂਚ

09/21/2017 7:17:39 PM

ਜਲੰਧਰ-ਪ੍ਰਿੰਟਿੰਗ ਇੰਡਸਟਰੀ 'ਚ ਪ੍ਰਸਿੱਧ ਕੰਪਨੀ Epson ਨੇ ਭਾਰਤ 'ਚ ਆਪਣਾ ਨਵਾਂ PictureMate PM520 ਫੋਟੋ ਪ੍ਰਿੰਟਰ ਪੇਸ਼ ਕੀਤਾ ਹੈ।ਪ੍ਰਿੰਟਰ ਲਈ ਤੁਹਾਨੂੰ 19,999 ਰੁਪਏ ਖਰਚ ਕਰਨੇ ਪੈਣਗੇ, ਪਰ Refill cartridge ਲਈ 1,429 ਰੁਪਏ ਨਾਲ ਆਉਦਾ ਹੈ। ਇਹ ਪ੍ਰਿੰਟਰ ਭਾਰਤ ਦੇ ਕੁਝ ਚੁਣਿੰਦਾ ਸਟੋਰਾਂ 'ਤੇ ਉਪਲੱਬਧ ਕੀਤਾ ਹੈ।ਇਹ ਪਿਕਚਰਮੇਟ PM245 ਦੇ ਅਧਿਕਾਰੀ ਫੋਟੋ ਪ੍ਰਿੰਟਰ 5x7 ਇੰਚ ਦੀ ਬਾਰਡਰਲੈੱਸ ਫੋਟੋ ਪ੍ਰਿੰਟ ਲਈ A5 ਇੰਚ ਤੱਕ ਪਿੰਟਿੰਗ ਦੀ ਸਹੂਲਤ ਮਿਲਦੀ ਹੈ। 

ਇਹ ਪ੍ਰਿੰਟਰ 'ਚ ਕਲਰ ਲਈ inkjet printing ਤਕਨੀਕ ਨੂੰ ਸੁਪੋਰਟ ਕਰਦਾ ਹੈ।  ਇਹ ਪ੍ਰਿੰਟਰ ਸਿੱਧਾ ਵਾਈ-ਫਾਈ ਅਤੇ ਕਈ ਹੋਰ ਫੀਚਰਸ ਨੂੰ ਸੁਪੋਰਟ ਕਰਦਾ ਹੈ ਅਤੇ ਨਾਲ ਹੀ 3.7 ਇੰਚ ਐੱਲ. ਸੀ. ਡੀ. ਸਕਰੀਨ ਦਿੱਤੀ ਗਈ ਹੈ।  ਇਸ ਤੋਂ ਇਲਾਵਾ ਪ੍ਰਿੰਟਰ 'ਚ ਇਕ ਆਪਸ਼ਨਲ ਬੈਟਰੀ ਅਤੇ 1 ਸਾਲ ਦੀ ਵਾਰੰਟੀ ਦਿੱਤੀ ਗਈ ਹੈ। 

ਇਸ ਪਿਕਚਰ ਮੇਟ ਪ੍ਰਿੰਟਰ 'ਚ ਟੈਕਨਾਲੌਜੀ ਨਾਲ ਸਪੈਸੀਫਿਕੇਸ਼ਨ ਵੀ ਦਿੱਤੇ ਗਏ ਹਨ  ਜਿਸ 'ਚ ਇਸ ਪ੍ਰਿੰਟਰ ਦਾ ਰੈਜ਼ੋਲਿਊਸ਼ਨ 5760x1440 dpi ਹੈ। ਇਹ ਪ੍ਰਿੰਟਰ ਦੀ ਸਪੀਡ 36 ਸੈਕਿੰਡ ਪ੍ਰਤੀ ਫੋਟੋ ਹੈ । ਇਸ ਪ੍ਰਿੰਟਰ 'ਚ ਇਨਪੁੱਟ ਕੈਪਸਿਟੀ  A5 ਸਾਧਾਰਨ ਪੇਪਰ  ਦੀਆਂ 50 ਸ਼ੀਟਾਂ ਅਤੇ ਚਮਕਦਾਰ ਪੇਪਰ ਦੇ 20 ਸ਼ੀਟਾਂ ਹੈ। ਇਹ ਪਿੰਟਰ ਅਲੱਗ-ਅਲੱਗ ਪੇਪਰ ਸਾਈਜ਼ ਨੂੰ ਸੁਪੋਰਟ ਕਰਦਾ ਹੈ ਜਿਵੇ ਕਿ A5, A6 . 9x13cm, (3.5x5in), 10x15cm (4x6 in), 13x18cm (5x7in), 16:9 wide ਸਾਈਜ਼ ਹਨ।

ਕੁਨੈਕਟੀਵਿਟੀ ਲਈ ਇਹ ਪ੍ਰਿੰਟਰ ਯੂ. ਐੱਸ. ਬੀ. 2.0 , wi-fi IEEE 802.11 b/g/n, ਵਾਈ -ਫਾਈ  ਡਾਇਰੈਕਟ ਅਤੇ SD ਕਾਰਡ ਸਲਾਟ ਵੀ ਮੌਜ਼ੂਦ ਹੈ। ਇਹ ਪ੍ਰਿੰਟਰ ਦਾ ਮਾਪ 265x196x137mm ਅਤੇ ਵਜ਼ਨ 2.3kg ਹੈ।


Related News