ਇਨ੍ਹਾਂ ਤਰੀਕਿਆਂ ਨਾਲ ਕਰੋ ਸਮਾਰਟਫੋਨ ''ਚ ਵਾਇਰਸ ਦਾ ਪਤਾ

04/21/2017 12:38:59 PM

ਜਲੰਧਰ- ਐਂਡਰਾਇਡ ਦੁਨੀਆਭਰ ''ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਆਪਰੇਟਿੰਗ ਸਿਸਟਮ ਹੈ। ਪੂਰੀ ਦੁਨੀਆਂ ''ਚ ਕਰੀਬ 1 ਅਰਬ ਤੋਂ ਜ਼ਿਆਦਾ ਐਂਡਰਾਇਡ ਯੂਜ਼ਰਸ ਹਨ। ਇਨ੍ਹਾਂ ਯੂਜ਼ਰਸ ਨੂੰ ਆਪਣੇ -ਜਾਲ ''ਚ ਫਸਾਉਣ ਲਈ ਹੈਕਰਸ ਨਵੀਂ-ਨਵੀਂ ਟ੍ਰਿਕਸ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਯੂਜ਼ਰ ਆਪਣੇ ਮੋਬਾਇਲ ''ਚ ਸ਼ੱਕੀ ਐਪ ਡਾਊਨਲੋਡ ਕਰੋ ਅਤੇ ਉਹ ਆਸਾਨੀ ਨਾਲ ਉਨ੍ਹਾਂ ਦੀ ਸਾਰੀ ਜਾਣਕਾਰੀ ਚੋਰੀ ਕਰ ਸਕੇ। ਐਪਲ ਪ੍ਰੋਡੈਕਟ  ਦੇ ਮੁਕਾਬਲੇ ਐਂਡਰਾਇਡ ''ਚ ਵਾਇਰਸ ਜਲਦ ਹੀ ਆ ਜਾਂਦੇ ਹਨ। ਕੁਝ ਟ੍ਰਿਕਸ ਹਨ, ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ ''ਚ ਵਾਇਰਸ ਦਾ ਪਤਾ ਲਾ ਸਕਦੇ ਹਨ।  

ਡਾਟਾ ਯੂਜ਼ੇਜ਼ ਵੱਧਣਾ -
ਜੇਕਰ ਅਚਾਨਕ ਤੋਂ ਤੁਹਾਡੇ ਮੋਬਾਇਲ ਦਾ ਡਾਟਾ ਜ਼ਿਆਦਾ ਖਰਚ ਹੋਣ ਲੱਗੇ, ਤਾਂ ਇਸ ਦੀ ਇਕ ਵਜ੍ਹਾ ਤੁਹਾਡੇ ਮੋਬਾਇਲ ਘੁਸਪੈਠ ਕਰਨ ਵਾਲੇ ਵਾਇਰਸ ਵੀ ਹੋ ਸਕਦੇ ਹਨ। ਜੇਕਰ ਪਿਛਲੇ ਮਹੀਨੇ ਦੀ ਤੁਲਨਾ ''ਚ ਤੁਹਾਡਾ ਡਾਟਾ ਅਚਾਨਕ ਤੋਂ ਜ਼ਿਆਦਾ ਖਰਚ ਹੋਇਆ ਹੈ, ਉਹ ਵੀ ਉਦੋ ਤੱਕ ਜਦੋਂ ਆਪਣੇ ਇਸ ਦਾ ਇਸਤੇਮਾਲ ਵੀ ਨਹੀਂ ਕੀਤਾ, ਤਾਂ ਸਮਝ ਜਾਓ ਕਿ ਤੁਹਾਡਾ ਮੋਬਾਇਲ ਜਾਂ ਟੈਬ ਵਾਇਰਸ ਦੀ ਚਪੇਟ ''ਚ ਹੈ।
ਐਕਸਟਰਾ ਚਾਰਜ -
ਜੇਕਰ ਤੁਹਾਡੇ ਮੋਬਾਇਲ ਬਿਲ ''ਚ ਬੇਲੋੜੇ SMS ਚਾਰਜ ਲਿਆ ਜਾ ਰਿਹਾ ਹੈ, ਤਾਂ ਇਹ ਵੀ ਵਾਇਰਸ ਦਾ ਇਕ ਸੰਕੇਤ ਹੈ। ਅਜਿਹੇ ''ਚ ਤੁਹਾਡੇ ਮੋਬਾਇਲ ਤੋਂ ਪ੍ਰੀਮੀਅਮ ਰੈਟ ਨੰਬਰਸ ''ਤੇ ਟੈਕਸਟ ਮੈਸੇਜ਼ ਭੇਜੇ ਜਾਂਦੇ ਹਨ ਅਤੇ ਤੁਹਾਡੇ ਤੋਂ ਇਸ ਦੇ ਪੈਸੇ ਚਾਰਜ ਕੀਤੇ ਜਾਂਦੇ ਹਨ। ਪ੍ਰੀਮੀਅਮ ਰੇਟ ਨੰਬਰ ਇਕ ਵਿਸ਼ੇਸ਼ ਤਰ੍ਹਾਂ ਦਾ ਨੰਬਰ ਹੁੰਦਾ ਹੈ, ਜਿਸ ''ਤੇ ਮੈਸੇਜ਼ ਭੇਜਣ ਦਾ ਚਾਰਜ ਆਮ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। 
ਜ਼ਿਆਦਾ ਬੈਟਰੀ ਖਰਚ ਹੋਣਾ -
ਵਾਇਰਸ ਤੋਂ ਨਾ ਸਿਰਫ ਤੁਹਾਡੇ ਮੋਬਾਇਲ ਦਾ ਡਾਟਾ ਖਰਚ ਹੁੰਦਾ ਹੈ, ਸਗੋਂ ਤੁਹਾਡੇ ਮੋਬਾਇਲ ਦੀ ਬੈਟਰੀ ''ਤੇ ਵੀ ਇਸ ਦਾ ਅਸਰ ਪੈਂਦਾ ਹੈ। ਇਕ ਵਾਰ ਵਾਇਰਸ ਵਾਲੇ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਹ ਨੋਟਿਸ ਕਰੋਂਗੇ ਤੁਹਾਡੀ ਬੈਟਰੀ ਤੇਜ਼ੀ ਨਾਲ ਖਰਚ ਹੋ ਰਹੀ ਹੈ। 
ਅਚਾਨਕ ਤੁਸੀਂ ਪਾਪ ਅਪਸ, ਨੋਟੀਫਿਕੇਸ਼ਨਸ਼, ਅਣਚਾਹੇ ਰਿਮਾਂਇੰਡਰ ਅਤੇ ਸਿਸਟਮ ਵਾਰਨਿੰਗ ਵਰਗੇ ਨੋਟੀਫਿਕੇਸ਼ਨ ''ਤੇ ਕਲਿੱਕ ਕਰਦੇ ਹੋ ਤਾਂ ਇਸ ਨਾਲ ਵੀ ਤੁਹਾਡੀ ਡਿਵਾਈਸ਼ ''ਚ ਵਾਇਰਸ ਵੱਧਦਾ ਜਾਂਦਾ ਹੈ।
ਅਣਚਾਹੇ ਐਪ -
ਕੁਝ ਅਜਿਹੇ ਐਪ ਹੁੰਦੇ ਹਨ, ਜੋ ਬਿਨਾ ਤੁਹਾਡੀ ਜਾਣਕਾਰੀ ਦੇ ਹੀ ਤੁਹਾਡੇ ਮੋਬਾਇਲ ''ਚ ਇੰਸਟਾਲ ਹੋ ਜਾਂਦੇ ਹਨ। ਟ੍ਰੋਜਨ ਮੈਲਵੇਅਰ ਦੇ ਰਾਹੀ ਤੁਹਾਡੇ ਮੋਬਾਇਲ ਨੂੰ ਨੁਕਸਾਨ ਪਹੁੰਚਣ ਵਾਲੇ ਐਪ ਤੁਹਾਡੇ ਮੋਬਾਇਲ ''ਚ ਆਟੋਮੈਟਿਕ ਡਾਊਨਲੋਡ ਹੋ ਜਾਂਦੇ ਹਨ। 
ਜਾਣੋ ਕਿਸ ਤਰ੍ਹਾਂ ਪਾਈਏ ਵਾਇਰਸ ਤੋਂ ਛੁਟਕਾਰਾ -
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਫੋਨ ਵਾਇਰਸ ਦੀ ਲਪੇਟ ''ਚ ਆਉਣ ਦੇ ਚੱਲਦੇ ਕਾਫੀ ਸਲੋ ਕੰਮ ਕਰ ਰਿਹਾ ਹੈ ਤਾਂ ਤੁਸੀਂ ਆਪਣੇ ਡਿਵਾਈਸ ਨੂੰ ਕਲੀਨ ਕਰਨ ਲਈ ਕੁਝ ਅਜਮਾਂ ਸਕਦੇ ਹੋ। 
ਸ਼ੱਕੀ ਐਪ ਕਰੇ ਡਲੀਟ -
ਇਸ ਤਰ੍ਹਾਂ ਦੇ ਐਪ ਨੂੰ ਡਲੀਟ ਕਰਨ ਲਈ ਸੈਟਿੰਗਸ ''ਚ ਜਾਓ ਫਿਰ ਐਪ ਜਾਂ ਐਪਲੀਕੇਸ਼ਨ ਮੈਨੇਜ਼ਰ ''ਤੇ ਕਲਿੱਕ ਕਰੋ। ਜਿਸ ਐਪ ਨੂੰ ਡਲੀਟ ਕਰਨਾ ਹੈ ਉਸ ''ਤੇ ਟੈਪ ਕਰੋ, ਜਿਸ ਨਾਲ ਐਪ ਦੀ ਇੰਫੋਮੇਸ਼ਨ ਸਕਰੀਨ ''ਤੇ ਖੁੱਲ ਜਾਵੇਗੀਸ਼ ਸਭ ਤੋਂ ਪਹਿਲਾਂ ਐਪ ਦਾ ਕੈਸ਼ ਕਲੀਅਰ ਕਰੋ ਅਤੇ ਇਸ ਤੋਂ ਬਾਅਦ ਐਪ ਦਾ ਡਾਟਾ ਡਲੀਟ ਕਰਨ ਲਈ ਕਲੀਅਰ ਡਾਟਾ ''ਤੇ ਟੈਪ ਕਰੋ। ਇਹ ਸਬ ਕਰ ਲੈਣ ਤੋਂ ਬਾਅਦ ਅਨਇੰਸਟਾਲ ਬਟਨ ''ਤੇ ਕਲਿੱਕ ਕਰ ਕੇ ਐਪ ਰਿਮੂਵ ਕਰ ਦਿਓ। 

Related News