iOS 11 ਦੇ ਕੰਟਰੋਲ ਸੈਂਟਰ ''ਚ ਆ ਰਹੀ ਹੈ ਇਹ ਸਮੱਸਿਆ!

09/21/2017 4:43:40 PM

ਜਲੰਧਰ- ਐਪਲ ਨੇ ਦੁਨੀਆ ਭਰ ਦੇ ਆਈਫੋਨ, ਆਈਪੈਡ ਅਤੇ ਆਈਪੌਡ ਲਈ iOS 11 ਦੀ ਆਪਡੇਟ ਜਾਰੀ ਕਰ ਦਿੱਤਾ ਹੈ। ਇਸ ਨਵੀਂ ਅਪਡੇਟ 'ਚ ਵੱਡੇ-ਛੋਟੇ ਕਈ ਬਦਲਾਅ ਕੀਤੇ ਗਏ ਹਨ। ਸਭ ਤੋਂ ਵੱਡਾ ਵਿਜ਼ੁਅਲ ਬਦਲਾਅ ਇਸ ਵਿਚ ਦਿੱਤੇ ਗਏ ਨਵੇਂ ਕੰਟਰੋਲ ਸੈਂਟਰ ਨੂੰ ਕਿਹਾ ਜਾ ਸਕਦਾ ਹੈ। ਕੰਟਰੋਲ ਸੈਂਟਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ ਅਤੇ ਇਸ ਵਿਚ ਕੁਝ ਨਵੇਂ ਫੀਚਰਸ ਵੀ ਜੋੜ ਦਿੱਤੇ ਗਏ ਹਨ। ਹੁਣ ਜਦੋਂ ਲੋਕ ਇਸ ਦੀ ਵਰਤੋਂ ਕਰ ਰਹੇ ਹਨ ਤਾਂ ਇਸ ਦੀਆਂ ਖਾਮੀਆਂ ਵੀ ਸਾਹਮਣੇ ਆ ਰਹੀਆਂ ਹਨ। 
ਜਾਣਕਾਰੀ ਮੁਤਾਬਕ ਕੰਟਰੋਲ ਸੈਂਟਰ 'ਚ ਦਿੱਤੇ ਗਏ ਆਈਕਨ ਰਾਹੀਂ ਵਾਈ-ਫਾਈ ਡਿਸਕੁਨੈਕਟ ਕਰਨ ਨਾਲ ਅਸਲ 'ਚ ਯੂਜ਼ਰ ਰਾਊਟਰ ਤੋਂ ਡਿਸਕੁਨੈਕਟ ਨਹੀਂ ਹੁੰਦਾ। ਕਿਉਂਕਿ ਇਹ ਰੇਡੀਓ ਡਿਵਾਈਸ ਨੂੰ ਡੀਐਕਟੀਵੇਟ ਨਹੀਂ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਆਈਕਨ ਨੂੰ ਟੈਪ ਕਰਨ ਦੇ ਬਾਵਜੂਦ ਬੈਕਗ੍ਰਾਊਂਡ 'ਚ ਏਅਰਡ੍ਰਾਪ ਚੱਲਦਾ ਰਹਿੰਦਾ ਹੈ। ਏਅਰਡ੍ਰਾਪ ਐਪਲ ਦੇ ਫਾਈਲ ਟ੍ਰਾਂਸਫਰ ਫੀਚਰ ਨੂੰ ਕਹਿੰਦੇ ਹਨ। ਹਾਲਾਂਕਿ ਤੁਸੀਂ ਜਿਵੇਂ ਹੀ ਕੰਟਰੋਲ ਸੈਂਟਰ ਤੋਂ ਵਾਈ ਫਾਈ ਦੇ ਆਈਕਨ ਨੂੰ ਟੈਪ ਕਰੋਗੇ ਤਾਂ ਇਹ ਨੀਲੇ ਰੰਗ ਦਾ ਹੋ ਜਾਵੇਗਾ। ਨੀਲਾ ਹੋਣ ਦਾ ਮਤਲਬ ਵਾਈ-ਫਾਈ ਆਨ ਹੈ। ਫਿਰ ਤੋਂ ਟੈਪ ਕਰੋਗੇ ਤਾਂ ਇਹ ਗ੍ਰੇ ਹੋ ਜਾਵੇਗਾ। ਜੇਕਰ ਨੀਲਾ ਨਹੀਂ ਹੈ ਫਿਰ ਵੀ ਸਮਾਰਟਫੋਨ ਦੇ ਵਾਇਰੇਸ ਰੇਡੀਓ ਆਨ ਰਹਿੰਦੇ ਹਨ। ਇਸ ਫੀਚਰ ਨਾਲ ਆਈ.ਓ.ਐੱਸ. 11 'ਚ ਬੈਟਰੀ ਦੀ ਸਮੱਸਿਆ ਦੇਖੀ ਜਾ ਸਕਦੀ ਹੈ। 
ਹੁਣ ਇਸ ਨੂੰ ਤੁਸੀਂ ਆਈ.ਓ.ਐੱਸ. 11 ਦਾ ਬਗ ਕਹੋ ਜਾਂ ਖਾਮੀ। ਅਸਲੀਅਤ ਇਹ ਵੀ ਹੈ ਕਿ ਇਹ ਫੀਚਰ ਇਕ ਤਰ੍ਹਾਂ ਦਾ ਭਰਮ ਹੈ ਕਿਉਂਕਿ ਯੂਜ਼ਰ ਨੇ ਜੇਕਰ ਵਾਈ-ਫਾਈ. ਆਫ ਕੀਤਾ ਹੈ ਤਾਂ ਉਹ ਨਹੀਂ ਚਾਹੇਗਾ ਕਿ ਬੈਕਗ੍ਰਾਊਂਡ 'ਚ ਇਹ ਚੱਲਦਾ ਰਹੇ। ਅਜਿਹਾ ਕਰਨ ਦੇ ਪਿੱਛੇ ਕੰਪਨੀ ਦੇ ਕੁਝ ਮਕਸਦ ਹੋ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਜੇਕਰ ਆਪਣੇ ਆਪ ਆਈਫੋਨ ਨਾਲ ਐਪਲ ਵਾਚ, ਏਅਰ ਪੌਡ ਜਾਂ ਪੈਨਸਿਲ ਕੁਨੈਕਟ ਕਰਕੇ ਰੱਖਿਆ ਹੈ ਤਾਂ ਉਹ ਵਾਈ ਫਾਈ ਆਈਕਨ ਟੈਪ ਕਰਨ ਨਾਲ ਡਿਸਕੁਨੈਕਟ ਨਹੀਂ ਹੋਵੇਗਾ।


Related News