ਐਪਲ ਦੀਆਂ ਘੜੀਆਂ ਦਾ ਸਮਾਂ ਖਰਾਬ, ਡਿਲੀਵਰੀ ਤੋਂ ਪਹਿਲਾਂ ਕੁਨੈਕਟੀਵਿਟੀ ''ਚ ਆਈ ਸਮੱਸਿਆ

09/21/2017 3:55:06 PM

ਜਲੰਧਰ- ਇਕ ਹਫਤੇ ਪਹਿਲਾਂ ਲਾਂਚ ਹੋਈ ਐਪਲ ਦੀ ਸੀਰੀਜ਼ 3 ਸਮਾਰਟ ਵਾਚ 'ਚ ਇੰਟਰਨੈੱਟ ਕੁਨੈਕਸ਼ਨ ਐੱਲ.ਟੀ.ਈ. ਨੈੱਟਵਰਕ ਨੂੰ ਲੈ ਕੇ ਸਮੱਸਿਆ ਆਈ ਹੈ। ਅਜਿਹੇ 'ਚ ਕੰਪਨੀ ਵੱਲੋਂ ਡਿਵਾਈਸ 'ਚ ਖਰਾਬੀ ਦੀ ਗੱਲ ਸਵਿਕਾਰਦੇ ਹੋਏ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। 

ਕੀ ਹੈ ਖਰਾਬੀ
ਇਕ ਰਿਪੋਰਟ ਮੁਤਾਬਕ ਐਪਲ ਦੀ ਨਵੀਂ ਸਮਾਰਟ ਵਾਚ ਆਈਫੋਨ ਦੀ ਥਾਂ ਆਲੇ-ਦੁਆਲੇ ਮੌਜੂਦ ਅਣਜਾਣ ਵਾਈ-ਫਾਈ ਨਾਲ ਕੁਨੈਕਟ ਹੋ ਰਹੀ ਹੈ। ਇਸ ਬਾਰੇ ਜਦੋਂ ਕੰਪਨੀ ਨੂੰ ਦੱਸਿਆ ਗਿਆ ਤਾਂ ਐਪਲ ਵੱਲੋਂ ਉਨ੍ਹਾਂ ਨੂੰ ਨਵੀਂ ਸਮਾਰਟ ਵਾਚ ਉਪਲੱਬਧ ਕਰਵਾਈ ਗਈ ਪਰ ਉਸ ਵਿਚ ਵੀ ਉਹੀ ਪਰੇਸ਼ਾਨੀ ਸਾਹਮਣੇ ਆਈ। 

ਕੀ ਹੈ ਸਪੈਸੀਫਿਕੇਸ਼ਨ
ਐਪਲ ਨੇ ਨਵੀਂ ਸਮਾਰਟ ਵਾਚ 'ਚ ਇੰਟਰਨੈੱਟ ਕੁਨੈਕਸ਼ਨ ਐੱਲ.ਟੀ.ਈ. 'ਤੇ ਚੱਲਣ ਵਾਲੀ ਚਿੱਪ ਲਗਾਉਣ ਦੀ ਸੁਵਿਧਾ ਦਿੱਤੀ ਹੈ। ਇਸ ਨਾਲ ਵਾਚ ਨੂੰ ਬਿਨਾਂ ਆਈਫੋਨ ਨਾਲ ਕੁਨੈਕਟ ਕੀਤੇ ਵੀ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੰਟਰਨੈੱਟ ਦੀ ਵਰਤੋਂ ਕਰਨ ਅਤੇ ਟੈਕਸਟ ਮੈਸੇਜ ਕਰਨ ਦੀ ਸੁਵਿਧਾ ਵੀ ਇਸ ਵਿਚ ਦਿੱਤੀ ਗਈ ਹੈ। ਉਥੇ ਹੀ ਜੀ.ਪੀ.ਐੱਸ. ਅਤੇ 18 ਘੰਟੇ ਦੀ ਬੈਟਰੀ ਦੇਣ ਦਾ ਦਾਅਵਾ ਕੰਪਨੀ ਵੱਲੋਂ ਕੀਤਾ ਗਿਆ ਸੀ। 

ਘੱਟ ਚੱਲਦੀ ਹੈ ਬੈਟਰੀ
ਕੰਪਨੀ ਨੇ ਸਮਾਰਟ ਵਾਚ 'ਚ 18 ਘੰਟਿਆਂ ਦੇ ਬੈਟਰੀ ਬੈਕਅਪ ਦੀ ਗੱਲ ਕਹੀ ਹੈ ਪਰ ਫੋਨ ਕਾਲ ਕਰਨ ਦੌਰਾਨ ਸਮਾਰਟ ਵਾਚ ਦੀ ਬੈਟਰੀ 1 ਘੰਟੇ ਹੀ ਚੱਲ ਰਹੀ ਹੈ। 

ਸਮੱਸਿਆ ਨੂੰ ਸੁਲਝਾਉਣ 'ਚ ਜੁਟੀ ਕੰਪਨੀ
ਇਸ ਤੋਂ ਬਾਅਦ ਐਪਲ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਸੀਰੀਜ਼ 3 ਸਮਾਰਟ ਵਾਚ 'ਚ ਨੈੱਟਵਰਕ ਨਾਲ ਜੁੜੀ ਸਮੱਸਿਆ ਸਾਹਮਣੇ ਆਈ ਤੋਂ ਬਾਅਦ ਕੰਪਨੀ ਇਸ ਸਮੱਸਿਆ ਨੂੰ ਠੀਕ ਕਰਨ 'ਚ ਜੁਟ ਗਈ ਹੈ ਪਰ ਅਜੇ ਕੰਪਨੀ ਇਹ ਦੱਸਣ ਦੀ ਹਾਲਤ 'ਚ ਨਹੀਂ ਹੈ ਕਿ ਇਹ ਕਦੋਂ ਤੱਕ ਠੀਕ ਹੋ ਜਾਵੇਗੀ। ਐਪਲ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਡਿਵਾਈਸ ਦੀ ਪ੍ਰੀ-ਬੁਕਿੰਗ ਤੋਂ ਬਾਅਦ ਪ੍ਰੋਡਕਟ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਪਤਾ ਲੱਗਾ ਹੋਵੇ।


Related News