ਸੈਮਸੰਗ ਦੇ ਇਸ ਸਮਾਰਟਫੋਨ 'ਤੇ ਮਿਲ ਰਿਹਾ ਹੈ ਕੈਸ਼ਬੈਕ ਆਫਰ

01/17/2018 9:51:47 AM

ਜਲੰਧਰ- ਸੈਮਸੰਗ ਨੇ ਭਾਰਤ 'ਚ ਆਪਣੀ ਨੋਟ ਸੀਰੀਜ਼ ਦੇ ਨਵੇਂ ਫਲੈਗਸ਼ਿਪ ਡਿਵਾਈਸ ਸੈਮਸੰਗ ਗਲੈਕਸੀ ਨੋਟ 8 ਨੂੰ ਸਤੰਬਰ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ 67,900 ਰੁਪਏ ਸੀ ਅਤੇ ਹੁਣ ਅਮੇਜ਼ਾਨ ਇੰਡੀਆ ਇਸ ਸਮਾਰਟਫੋਨ 'ਤੇ 8,000 ਰੁਪਏ ਦਾ ਕੈਸ਼ਬੈਕ ਆਫਰ ਦੇ ਰਹੀ ਹੈ, ਇਸ ਆਫਰ ਦਾ ਲਾਭ ਸਿਰਫ Amazon Pay Balance ਦੇ ਤੌਰ 'ਤੇ ਲੈ ਸਕਦੇ ਹੋ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਐਕਸਚੇਂਜ 'ਚ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ 'ਤੇ ਲਗਭਗ 15,520 ਦਾ ਐਕਸਚੇਂਜ ਆਫਰ ਵੀ ਮਿਲ ਸਕਦਾ ਹੈ। ਇਸ ਸਮਾਰਟਫੋਨ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਹ ਤੁਹਾਨੂੰ 44,380 'ਚ ਮਿਲ ਜਾਵੇਗਾ। ਇਸ ਤੋਂ ਇਸ ਸਮਾਰਟਫੋਨ ਦੇ Maple Gold ਵੇਰੀਐਂਟ 'ਤੇ ਵੀ 3,000 ਦਾ ਵੱਡਾ ਡਿਸਕਾਊਂਟ ਦਿੱਤਾ ਜਾ ਚੁੱਕਾ ਹੈ। 

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ QHD+ ਰੈਜ਼ੋਲਿਊਸ਼ਨ ਨਾਲ 6.3 ਇੰਚ ਦੀ ਕਲਾਡ ਐੱਡ. ਡੀ+ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ 64 ਬਿਟ Exynos 8895 ਔਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 6 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਰਾਹੀਂ 2TB ਤੱਕ ਦਾ ਐਕਸਪੈਂਡੇਬਲ ਡਾਟਾ ਸਟੋਰ ਕਰ ਸਕਦੇ ਹੋ। ਇਸ ਸਮਾਰਟਫੋਨ ਨਾਲ ਬੰਡਲ 'ਚ S Pen ਵੀ ਦਿੱਤਾ ਗਿਆ ਹੈ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ ਇਕ 12 ਮੈਗਾਪਿਕਸਲ ਦਾ ਇਕ ਵਾਈਡ ਐਂਗਲ ਕੈਮਰਾ ਹੈ, ਜੋ f/1.7 ਅਪਰਚਰ ਅਤੇ OIS ਸਪੋਰਟ ਨਾਲ ਮੌਜੂਦ ਹੈ, ਦੂਜਾ 12 ਮੈਗਾਪਿਕਸਲ ਦਾ ਇਕ ਟੈਲੀਫੋਟੋ ਲੈਂਜ਼ ਹੈ, ਜਿਸ 'ਚ f/2.4 ਅਪਰਚਰ ਅਤੇ OIS ਦਿੱਤੇ ਗਏ ਹਨ। ਕੈਮਰਾ ਫੀਚਰਸ ਦੇ ਤੌਰ 'ਤੇ 2ਐੱਕਸ ਆਪਟੀਕਲ ਜ਼ੂਮ ਸਪੋਰਟ ਅਤੇ ਪੋਰਟ੍ਰੇਟ ਮੋਡ ਵੀ ਦਿੱਤਾ ਗਿਆ ਹੈ, ਜੋ DSLR  ਵਰਗੀਆਂ ਫੋਟੋਜ਼ ਲੈਣ 'ਚ ਸਹਾਇਤਾ ਕਰਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਜਿਸ 'ਚ OIS ਸਪੋਰਟ ਦਿੱਤੀ ਗਈ ਹੈ।


Related News