Canon ਨੇ 6 ਨਵੇਂ ਪ੍ਰਿੰਟਰ ਭਾਰਤ ''ਚ ਕੀਤੇ ਲਾਂਚ

01/17/2018 1:38:44 PM

ਜਲੰਧਰ-ਹਾਲ 'ਚ Canon ਨੇ ਭਾਰਤੀ ਬਾਜ਼ਾਰ 'ਚ 6 ਨਵੇਂ ਪ੍ਰਿੰਟਰ ਲਾਂਚ ਕੀਤੇ ਹਨ, ਇਹ ਪ੍ਰਿੰਟਰ Canon Pixma G Ink Tank ਸੀਰੀਜ਼ ਦੇ ਤਹਿਤ ਪੇਸ਼ ਕੀਤੇ ਗਏ ਹਨ। ਨਵੇਂ Pixma G ਸੀਰੀਜ਼ ਦੇ ਤਹਿਤ 8,195 ਰੁਪਏ ਤੋਂ ਲੈ ਕੇ 17,425 ਰੁਪਏ ਤੱਕ ਦੇ ਰੇਂਜ 'ਚ ਪ੍ਰਿੰਟਰ ਲਾਂਚ ਕੀਤੇ ਗਏ ਹਨ, ਜਿਸ 'ਚ G1010, G2010, G2012, G3010 , G3012 ਅਤੇ G4010 ਸ਼ਾਮਿਲ ਹਨ।

'Pixma G' ਸੀਰੀਜ਼ ਦੇ ਹਰ ਪ੍ਰਿੰਟਰ 'ਚ ਸਾਹਮਣੇ ਵਾਲੇ ਪਾਸੇ ਟੈਂਕ ਬਣੇ ਹੋਏ ਹਨ, ਜਿਨ੍ਹਾਂ ਨੂੰ ਜਰੂਰਤ ਪੈਣ 'ਤੇ ਭਰਿਆ ਜਾ ਸਕਦਾ ਹੈ। ਇਸ 'ਚ ਸਿਆਹੀ ਦੀ ਮਾਤਰਾ 'ਤੇ ਨਜ਼ਰ ਰੱਖਣਾ ਆਸਾਨ ਹੁੰਦਾ ਹੈ ਅਤੇ ਜਦੋਂ ਕਦੇ ਵੀ ਜਰੂਰਤ ਹੋਵੇ ਦੇਖਿਆ ਜਾ ਸਕਦਾ ਹੈ ਕਿ ਸਿਆਹੀ ਦੀ ਇਹ ਬੋਤਲਾਂ ਇਕ ਅਜਿਹੇ ਟਾਪ 'ਤੇ ਹੈ, ਜਿਸ ਨਾਲ ਅੰਦਰ ਦੀ ਸਿਆਹੀ ਲੀਕੇਜ ਨਹੀਂ ਹੈ। ਪ੍ਰਿੰਟਰ ਦੀ ਸਟੈਬਿਲਟੀ ਵੀ ਵਧੀਆ ਹੈ, ਇਸ ਤੋਂ ਜਿਆਦਾ ਪ੍ਰਿਟਿੰਗ ਦੀ ਜਰੂਰਤ ਵਾਲੇ ਕਾਰੋਬਾਰਾਂ ਨੂੰ ਪ੍ਰਿੰਟਰ ਘੱਟ ਸਮੇਂ ਖਰਾਬ ਰਹਿਣ ਦਾ ਲਾਭ ਮਿਲੇਗਾ।

ਕੈਨਨ ਦੇ ''ਹਾਈਬ੍ਰਿਡ'' ਇੰਕ ਸਿਸਟਮ ਨਾਲ ਨਵੇਂ ਪ੍ਰਿੰਟਰ ਇਸ ਤਰ੍ਹਾਂ ਬਣਾਏ ਗਏ ਹਨ ਕਿ ਹਾਈ ਰੈਜ਼ੋਲਿਊਸ਼ਨ ਵਾਲੀ ਤਸਵੀਰਾਂ ਬੇਜੋੜ ਫੋਟੋ ਕੁਆਲਿਟੀ 'ਚ ਪ੍ਰਿੰਟ ਕਰ ਸਕੇ, ਤਾਂ ਕਿ ਜੀਵੰਤ ਇਮੇਜ਼ ਹਾਸਿਲ ਹੋਵੇ ਅਤੇ ਲਿਖੇ ਹੋਏ ਦਸਤਾਵੇਜ ਪੜਨ 'ਚ ਬਿਲਕੁਲ ਸਾਫ ਹੋਵੇ। ਨਵੀਂ ਕੈਨਨ Pixma G ਸੀਰੀਜ਼ 'ਚ ਇੰਟੀਗ੍ਰੇਡਿਡ ਇੰਕਟੈਂਕ ਲੱਗੇ ਹੋਏ ਹਨ, ਜਿਸ ਤੋਂ ਪ੍ਰਿੰਟਰ ਦੀ ਚੌੜਾਈ ਕਾਫੀ ਘੱਟ ਹੋ ਗਈ ਹੈ ਅਤੇ ਯੂਜ਼ਰਸ ਨੂੰ ਸਿਆਹੀ ਖੂਬ ਚੰਗੀ ਤਰ੍ਹਾਂ ਦਿਖਾਈ ਦਿੰਦੀ ਹੈ। ਸਿਆਹੀ ਦੀ ਬੋਤਲਾਂ ਇਸ ਤਰ੍ਹਾਂ ਡਿਜ਼ਾਇਨ ਕੀਤੀ ਗਈ ਹੈ ਕਿ ਇਨ੍ਹਾਂ ਨਾਲ ਸਿਆਹੀ ਦੀ ਉਛਲਣਾ, ਡਿੱਗਣਾ ਜਾਂ ਲੀਕ ਕਰਨਾ ਸੰਭਵ ਨਹੀਂ ਹੈ । ਘਰ 'ਚ ਆਸਾਨੀ ਨਾਲ ਵਰਤੋਂ ਕਰਨ ਲਈ ਭਰੋਸਾ ਦੇਣ ਵਾਲੇ ਇਹ ਪ੍ਰਿੰਟਰ ਇਸ ਤਰਾਂ ਡਿਜ਼ਾਇਨ ਕੀਤੇ ਗਏ ਹੈ ਕਿ ਇਸ 'ਚ ਰੱਖ ਰਖਾਵ ਦਾ ਖਰਚ ਘੱਟ ਹੈ ਅਤੇ ਕੁਨੈਕਟੀਵਿਟੀ ਵਧੀਆ ਕੀਤੀ ਗਈ ਹੈ, ਜਿਸ 'ਚ ਹਾਈ ਕੁਆਲਿਟੀ ਵਾਲੀ ਬਿਨ੍ਹਾਂ ਬਾਰਡਰ ਦੀ ਪੂਰੀ ਪ੍ਰਿੰਟਿੰਗ ਸੰਭਵ ਹੈ।

PunjabKesari

ਸਪੈਸੀਫਿਕੇਸ਼ਨ-

Pixma G4010 ਪ੍ਰਿੰਟਰ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਮਲਟੀਫੰਕਸ਼ਨ ਪ੍ਰਿੰਟਰ ਹੈ, ਜਿਸ 'ਚ ਪ੍ਰਿੰਟ , ਕਾਪੀ , ਸਕੈਨ ਅਤੇ ਫੈਕਸ ਲਈ ਵਰਤੋਂ ਕੀਤੀ ਜਾ ਸਕਦੀ ਹੈ। ਦੋ ਲਾਈਨ ਐੱਲ. ਸੀ. ਡੀ. ਡਿਸਪਲੇਅ ਨਾਲ ਇਕ 20 ਸ਼ੀਟ ਆਟੋ ਡਾਕੂਮੈਂਟ ਫੀਡਰ ਹੈ, ਜੋ ਕਾਪੀ ਅਤੇ ਸਕੈਨ ਫੰਕਸ਼ਨ ਨੂੰ ਸੌਖਾ ਕਰਦਾ ਹੈ। ਪ੍ਰਿੰਟਰ ਵਾਈ-ਫਾਈ ਦਾ ਸਮੱਰਥਨ ਕਰਦਾ ਹੈ ਅਤੇ ਕੈਨਨ ਪ੍ਰਿੰਟ ਇੰਕਜੇਂਟ /SELPHY ਪ੍ਰਿੰਟ ਅਤੇ ਸਕੈਨ ਐਪਲੀਕੇਸ਼ਨ ਨੂੰ ਆਸਾਨੀ ਨਾਲ ਵਰਤੋਂ ਕੀਤੀ ਜਾ ਸਕਦੀ ਹੈ।

Pixma G3010 ਅਤੇ Pixma G3012 ਪ੍ਰਿੰਟਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਪ੍ਰਿੰਟਰਾਂ 1.2 ਇੰਚ ਐੱਲ. ਸੀ. ਡੀ. ਡਿਸਪਲੇਅ ਨਾਲ ਆਉਦੇ ਹਨ ਅਤੇ ਵਾਈ-ਫਾਈ ਸੈੱਟਅਪ ਸਮੇਤ ਅਲੱਗ-ਅਲੱਗ ਪ੍ਰਕਾਰ ਦੇ ਪ੍ਰਿੰਟਰ ਸੰਰਚਨਾ ਆਪਸ਼ਨਜ਼ ਨਾਲ ਆਉਦੇ ਹਨ। ਪ੍ਰਿੰਟਰ ਮੋਬਾਇਲ ਡਿਵਾਇਸ ਅਤੇ ਟੈਬਲੇਟ ਤੋਂ ਬਿਨ੍ਹਾਂ ਰਾਊਟਰ ਦੇ ਸਿੱਧੇ ਵਾਇਰਲੈੱਸ ਕੁਨੈਕਸ਼ਨ ਦਾ ਸਮੱਰਥਨ ਕਰਦਾ ਹੈ। ਮਲਟੀਫੰਕਸ਼ਨ ਪ੍ਰਿੰਟ ਕਾਪੀ , ਪ੍ਰਿੰਟ ਅਤੇ ਵਾਈ-ਫਾਈ 'ਤੇ ਮੋਬਾਇਲ ਫੋਨ , ਟੈਬਲੇਟ ਅਤੇ ਲੈਪਟਾਪ ਲਈ ਆਸਾਨੀ ਨਾਲ ਸਕੈਨ ਕਰਦਾ ਹੈ।

Pixma G2010 ਅਤੇ  Pixma G2012 ਪੀ. ਸੀ. ਨਾਲ ਜੁੜੇ ਯੂਜ਼ਰਸ ਲਈ ਹਾਈ ਵੋਲੀਅਮ ਪ੍ਰਿਟਿੰਗ ਪੇਸ਼ ਕਰਦੇ ਹਨ। ਇਹ ਇਕ 1.2 ਇੰਚ ਦੇ ਐੱਲ. ਸੀ. ਡੀ. ਪੈਨਲ ਨਾਲ ਆਉਦਾ ਹੈ, ਜਿਸ ਨਾਲ ਮਲਟੀਪਲ ਕਾਪੀ ਅਤੇ ਸਕੈਨ ਫੰਕਸ਼ਨ ਲਾਗੂ ਕਰਨਾ ਆਸਾਨ ਹੋ ਜਾਂਦਾ ਹੈ। ਅੰਤ 'ਚ Pixma G1010 ਯੂਜ਼ਰਸ ਤੇ ਬਿਜ਼ਨੈੱਸਾਂ ਲਈ ਹੈ, ਜਿਨ੍ਹਾਂ ਨੂੰ ਹਾਈ ਵੋਲੀਅਮ ਪ੍ਰਿਟਿੰਗ ਦੀ ਜਰੂਰਤ ਹੁੰਦੀ ਹੈ।


Related News