ਫੇਸਬੁੱਕ ਯੂਜ਼ਰਸ ਲਈ ਵੱਡੀ ਖਬਰ, ਹੁਣ ਨਹੀਂ ਕਰਨਾ ਪਵੇਗਾ ਇੰਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ

11/18/2017 2:24:10 AM

ਜਲੰਧਰ—ਦਿੱਗਜ ਸੋਸ਼ਲ ਸਾਈਟ ਫੇਸਬੁੱਕ ਨੂੰ ਦੁਨਿਆਭਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ਯੂਜ਼ਰਸ ਥਰਡ ਪਾਰਟੀ ਐਪਸ ਦੇ ਨੋਟੀਫਿਕੇਸ਼ਨ ਨੂੰ ਬਲਾਕ ਕਰਦੇ ਹਨ ਅਤੇ ਕਈ ਵਾਰ ਉਸ ਨੂੰ ਹਾਈਡ ਵੀ ਕਰਦੇ ਹਨ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਕੰਪਨੀ ਆਪਣੇ ਪਲੇਟਫਾਰਮ ਤੋਂ ਐਪ ਇਨਵਾਈਟ ਫੀਚਰ ਨੂੰ ਬੰਦ ਕਰਨ ਲਈ ਯੋਜਨਾ ਬਣਾ ਰਹੀ ਹੈ ਅਤੇ ਫੇਸਬੁੱਕ ਨੇ ਆਪਣੇ ਬਲਾਗ ਪੋਸਟ 'ਚ ਐਪ ਇਨਵਾਈਟ ਫੀਚਰ ਨੂੰ ਹੱਟਾਉਣ ਦੀ ਘੋਸ਼ਣਾ ਵੀ ਕੀਤੀ ਸੀ। ਰਿਪੋਰਟ ਮੁਤਾਬਕ ਕੰਪਨੀ ਇਸ ਤੋਂ ਇਲਾਵਾ ਥਰਡ ਪਾਰਟੀ ਐਪ ਪੇਜ ਲਾਈਕ ਬਟਨ ਵੀ ਬੰਦ ਕਰੇਗੀ। ਜਿਸ ਨਾਲ ਤੁਸੀਂ ਕਿਸੇ ਹੋਰ ਐਪ ਤੋਂ ਕਿਸੇ ਵੈੱਬਸਾਈਟ ਜਾਂ ਐਪ ਦੇ ਫੇਸਬੁੱਕ ਪੇਜ਼ ਨੂੰ ਲਾਈਕ ਨਹੀਂ ਕਰ ਪਾਉਗੇ। ਉਸ ਦੇ ਪੇਜ ਨੂੰ ਲਾਈਕ ਕਰਨ ਲਈ ਤੁਹਾਨੂੰ ਫੇਸਬੁੱਕ 'ਤੇ ਜਾਣਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ 6 ਫਰਵਰੀ 2018 ਤੋਂ ਬਾਅਦ ਇਹ ਦੋਵੇਂ ਫੀਚਰ ਬੰਦ ਹੋ ਜਾਣਗੇ।


Related News