Asus ਨੇ ਆਪਣਾ ਨਵਾਂ ਵਾਈ ਫਾਈ ਰਾਊਟਰ ਕੀਤਾ ਲਾਂਚ

05/30/2017 2:15:35 PM

ਜਲੰਧਰ- ਆਸੁਸ ਨੇ ਆਪਣਾ ਨਵਾਂ Asus Blue Cave antenna-less ਵਾਈ-ਫਾਈ ਰਾਊਟਰ ਲਾਂਚ ਕਰ ਦਿੱਤਾ ਹੈ ਅਤੇ ਇਸ ਦੇ ਡਿਜ਼ਾਇੰਨ ਨੂੰ ਦੇਖ ਕੇ ਲੱਗਦਾ ਹੈ ਇਹ ਹੁਣ ਤੱਕ ਦੇ ਸਾਰੇ ਰਾਊਟਰਜ਼ ਤੋਂ ਕਾਫੀ ਅਲੱਗ ਹੈ। ਕੰਪਨੀ ਨੇ ਆਪਣੇ ਇਸ ਰਾਊਟਰ ਨੂੰ Computex 2017  'ਚ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਹ ਇਵੇਂਟ Taipei  'ਚ ਹੁਣੇ ਚੱਲ ਰਿਹਾ ਹੈ।
ਜਿਵੇਂ ਕਿ ਅਸੀਂ ਪਰੰਪਰਿਕ ਰਾਊਟਰਸ ਨੂੰ ਦੇਖਦੇ ਆਏ ਹੈ ਉਹ ਲੱਗਭਗ ਦੋ ਜਾਂ ਚਾਰ ਐਂਟੀਨਾ ਦੇ ਨਾਲ ਆਉਦੇ ਹਨ। ਪਰ Asus Blue Cave ਦੇ ਨਾਲ ਅਜਿਹਾ ਨਹੀਂ ਹੈ। ਇਹ ਰਾਊਟਰ ਐਂਟੀਨਾ ਲੈਸ ਹੈ। ਇਸ ਦੇ ਇਲਾਵਾ ਜਿਵੇ ਕਿ ਤੁਸੀਂ ਤਸਵੀਰ 'ਚ ਹੀ ਦੇਖ ਸਕਦੇ ਹੈ। ਇਸ ਦੇ center 'ਚ ਹੋਲ ਹੈ। ਆਸੁਸ ਇਸ ਨੂੰ ''central aperture'' ਨਾਮ ਦੇ ਰਿਹਾ ਹੈ ਜੋ ਸਿਗਨਲ ਦਿੰਦਾ ਹੈ। ਇਸ ਦੇ ਇਲਾਵਾ ਆਸੁਸ ਦਾ ਕਹਿਣਾ ਹੈ ਕਿ ਇਸਦੇ Medium ਨਾਲ ਤੁਹਾਨੂੰ ਮੁਲਾਇਮ 4K UHD ਵੀਡੀਓ ਸਟ੍ਰੀਮਿੰਗ ਅਤੇ ਲੈਗ ਫ੍ਰੀ ਗੇਮਿੰਗ ਦਾ ਆਨੰਦ ਮਿਲੇਗਾ। ਇਸਦੇ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਹ IFTTT ਨੂੰ ਵੀ ਸਪੋਟ ਕਰਦਾ ਹੈ।
Asus Blue Cave ਇਕ ਸ਼ਾਨਦਾਰ ਡਿਜ਼ਾਇੰਨ AC2600-class ਵਾਲਾ ਡਿਊਲ ਬੈਂਡ ਸਮਾਰਟ ਵਾਈ-ਫਾਈ ਰਾਊਟਰ ਹੈ,ਜੋ ਸ਼ਾਨਦਾਰ ਪ੍ਰਫੋਰਮਸ ਦੇਣ ਦੇ ਲਈ ਜਾਣਿਆ ਜਾਵੇਗਾ। ਇਸ ਦੇ ਇਲਾਵਾ ਇਸ ਦੇ ਫੀਚਰਸ ਵੀ ਤੁਹਾਨੂੰ ਆਸਾਨੀ ਨਾਲ ਹੀ ਸਮਝ ਜਾਣਗੇ। ਇਸ ਦੇ ਡਿਜ਼ਾਇੰਨ ਨੂੰ ਲੈ ਕੇ ਕਾਫੀ ਚਰਚਾ ਸ਼ੁਰੂ ਹੋ ਗਈ ਹੈ ਕਿਉਕਿ ਹੁਣ ਤੱਕ ਕਿਸੇ ਨੇ ਇਸ ਪ੍ਰਕਾਰ ਦਾ ਵਾਈ-ਫਾਈ ਰਾਊਟਰ ਨਹੀਂ ਦੇਖਿਆ ਹੈ ਅਤੇ ਐਂਟੀਨਾ (Antenna)ਦੇ ਬਿਨ੍ਹਾ ਕਿਸੇ ਰਾਊਟਰ ਨੂੰ ਪੇਸ਼ ਕੀਤਾ ਜਾਣਾ ਆਪਣੇ ਆਪ 'ਚ ਕਾਫੀ ਖਾਸ ਹੈ।
Asus Blue Cave 'ਚ  ਤੁਹਾਨੂੰ ਇੰਟੇਲ ਦਾ ਨਵਾਂ ਚਿਪਸੈਟ ਮਿਲ ਰਿਹਾ ਹੈ। ਜੋ ਅਲਟ੍ਰਾਫਾਸਟ AC2600-classਵਾਲੀ ਡਿਊਲ ਬੈਂਡ ਵਾਈ-ਫਾਈ ਸਪੀਡ ਦੇਣ 'ਚ ਸਮੱਰਥ ਹੈ। ਇਸਦੇ ਇਲਾਵਾ ਇਹ Asus ਦੇ ਏਅਰਪ੍ਰੋਟੈਕਸ਼ਨ ਨਾਲ ਵੀ ਲੈਸ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਆਸੁਸ ਨੇ ਇਸੇ ਇਵੇਂਟ 'ਚ ਆਪਣੇ Zenbook ਸੀਰੀਜ਼ ਅਤੇ Vivobook ਸੀਰੀਜ਼ ਦੇ 5 ਲੈਪਟਾਪ ਵੀ ਪੇਸ਼ ਕੀਤੇ ਸੀ।


Related News