ਵਲਪਲੱਸ ਵਨ ਤੋਂ ਕਿਵੇਂ ਵਧੀਆ ਹੈ ਵਨਪਲੱਸ 2

07/31/2015 8:33:30 PM

ਜਲੰਧਰ- ਆਖਿਰਕਾਰ ਵਨਪਲੱਸ 2 ਆ ਹੀ ਗਿਆ ਹੈ। ਫੈਨਸ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਸਮਾਰਟਫੋਨ ਦੇ ਦੋ ਵੈਰੀਐਂਟਸ ਲਾਂਚ ਹੋਏ ਹਨ। ਇਕ ਦੀ ਕੀਮਤ 21999 ਰੁਪਏ ਤੇ ਦੂਜੇ ਦੀ 24999 ਰੁਪਏ ਹੈ। 11 ਅਗਸਤ ਨੂੰ ਇਹ ਫੋਨ ਭਾਰਤ ਆ ਜਾਵੇਗਾ। ਇਸ ਫੋਨ ''ਚ ਕਈ ਇਸ ਤਰ੍ਹਾਂ ਦੇ ਫੀਚਰਸ ਹਨ ਦੋ ਇਸ ਰੇਂਜ ''ਚ ਕੋਈ ਦੂਜਾ ਸਮਾਰਟਫੋਨ ਨਹੀਂ ਦੇ ਪਾ ਰਿਹਾ। ਵਨਪਲੱਸ ਵਨ ਨੇ ਜੋ ਫਲੈਗਸ਼ਿਪ ਕਿਲਿੰਗ ਦੀ ਪਰੰਪਰਾ ਸ਼ੁਰੂ ਕੀਤੀ ਸੀ, ਕੀ ਉਹ ਵਨਪਲੱਸ 2 ਨੇ ਕਾਇਮ ਰੱਖੀ ਹੈ? ਵਨਪਲੱਸ ਵਨ ਦੇ ਮੁਕਾਬਲੇ ਕੀ ਨਵਾਂ ਦਿੱਤਾ ਗਿਆ ਹੈ ਇਸ ਸਮਾਰਟਫੋਨ ''ਚ?

ਫਿੰਗਰਪ੍ਰਿੰਟ ਸੈਂਸਰ
ਆਪਣੇ ਪ੍ਰੀਡਿਸੈਂਸਰ ਤੋਂ ਵੱਖ ਵਨਪਲੱਸ 2 ''ਚ ਸਕਰੀਨ ਦੇ ਥੱਲੇ ਇਕ ਹਾਰਡਵੇਅਰ ਬਟਨ ਹੈ ਜਿਸ ''ਚ ਫਿੰਗਰਪ੍ਰਿੰਟ ਸਕੈਨਰ ਇੰਟੀਗ੍ਰੇਟਿਡ ਹੈ। ਇਹ ਸਕੈਨਰ 5 ਵੱਖ-ਵੱਖ ਤਰ੍ਹਾਂ ਦੇ ਫਿੰਗਰਪ੍ਰਿੰਟ ਨੂੰ ਰਿਕਾਰਡ ਕਰ ਸਕਦਾ ਹੈ। ਵਨਪਲੱਸ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਫਿੰਗਰਪ੍ਰਿੰਟ ਸੈਂਸਰ ਐਪਲ ਦੇ ਟੱਚ ਆਈ.ਡੀ. ਸਕੈਨਰ ਤੋਂ ਵੱਧ ਤੇਜ਼ ਹੈ।

ਤੇਜ਼ ਪ੍ਰੋਸੈਸਰ, ਵੱਧ ਰੈਮ
ਵਨਪਲੱਸ 2 ''ਚ ਟਾਪ ਐਂਡ 64 ਬਿਟ ਓਕਟਾਕੋਰ ਕਵਾਲਕਾਮ ਸਨੈਪਡਰੈਗਨ 810 ਚਿਪਸੈਟ ਹੈ ਤੇ ਨਾਲ 4 ਜੀ.ਬੀ. ਰੈਮ ਦਿੱਤੀ ਗਈ ਹੈ। ਸਨੈਪਡਰੈਗਨ 810 ਬਾਜ਼ਾਰ ''ਚ ਮੌਜੂਦ ਇਸ ਸਮੇਂ ਦਾ ਸਭ ਤੋਂ ਤੇਜ਼ ਪ੍ਰੋਸੈਸਰ ਹੈ। ਉਥੇ ਪਿੱਛਲੇ ਸਾਲ ਵਨਪਲੱਸ ਵਨ ''ਚ 2.5 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਤੇ 3 ਜੀ.ਬੀ. ਰੈਮ ਸੀ। ਵਨਪਲੱਸ ਵਨ ਦੇ 16 ਜੀ.ਬੀ. ਸਟੋਰੇਜ ਵੈਰੀਐਂਟ ''ਚ ਵੀ 3 ਜੀ.ਬੀ. ਰੈਮ ਹੀ ਦਿੱਤੀ ਜਾ ਰਹੀ ਹੈ।

ਮੇਟਲ ਫਰੇਮ ਤੇ ਭਾਰੀ ਬਾਡੀ
ਵਨਪੱਲਸ 2 ''ਚ ਵਨਪਲੱਸ ਵਨ ਦੇ ਮੁਕਾਬਲੇ ਡਿਜ਼ਾਈਨ ''ਚ ਕੁਝ ਬਦਲਾਅ ਕੀਤਾ ਗਿਆ ਹੈ। ਜਿਨ੍ਹਾਂ ''ਚ ਸਭ ਤੋਂ ਪਹਿਲਾ ਹੈ ਮੈਗਨੀਸ਼ਿਅਮ ਅਲਾਇ ਫਰੇਮ ਜਿਸ ਨਾਲ ਇਹ ਸਮਾਰਟਫੋਨ ਨੂੰ ਟੱਫ ਤੇ ਪ੍ਰੀਮਿਅਮ ਫੀਲ ਮਿਲਦਾ ਹੈ। ਇਕ ਪਾਸੇ ਜਿੱਥੇ ਪਤਲੇ ਤੇ ਹਲਕੇ ਫੋਨਸ ਲਿਆਉਣ ਦਾ ਕ੍ਰੇਜ਼ ਹੈ ਉਥੇ ਵਨਪਲੱਸ ਟੂ ਮੋਟਾ ਵੀ ਹੈ ਤੇ ਭਾਰਾ ਵੀ।

ਵਧੀਆ ਕੈਮਰਾ
ਵਨਪਲੱਸ ਵਨ ਤੇ 2 ਦੋਵਾਂ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਡਿਊਲ ਐਲ.ਈ.ਡੀ. ਫਲੈਸ਼ ਹੈ ਪਰ ਵਨਪਲੱਸ 2 ''ਚ ਇਕ 1.3 ਮਾਈਕ੍ਰਾਨ ਲੈਂਸ ਹੈ ਜਿਸ ਨਾਲ ਵੱਧ ਰੋਸ਼ਨੀ ਕੈਪਚਰ ਹੁੰਦੀ ਹੈ ਤੇ ਘੱਟ ਲਾਈਟ ''ਚ ਵਧੀਆ ਪਰਫਾਰਮੈਂਸ ਆਉਂਦੀ ਹੈ। ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਵਨਪਲੱਸ 2 ਦਾ ਸਿਕਸ ਐਲੀਮੈਂਟ ਲੈਂਸ ਪ੍ਰਾਈਮਰੀ ਕੈਮਰੇ ਤੋਂ ਲਈ ਜਾਣ ਵਾਲੀ ਫੋਟੋ ਨੂੰ ਡਿਸਟਾਰਟ ਹੋਣ ਤੋਂ ਬਚਾਉਂਦਾ ਹੈ। ਵਨਪਲੱਸ 2 ਕੈਮਰੇ ''ਚ ਲੇਜ਼ਰ ਆਟੋਫੋਕਸ ਸਿਸਟਮ ਹੈ ਜਿਸ ਨਾਲ ਇਹ ਸਮਾਰਟਫੋਨ ਦੂਜੇ ਫੋਨਸ ਦੇ ਮੁਕਾਬਲੇ ਜਲਦੀ ਫੋਕਸ ਕਰ ਪਾਉਂਦਾ ਹੈ।

ਆਕੀਸਜਨ ਓ.ਐਸ.
ਪਿੱਛਲੇ ਸਾਲ ਵਨਪਲੱਸ ਵਨ ''ਚ ਸਾਇਨੋਜੇਨ ਓ.ਐਸ. ਸੀ ਪਰ ਕਾਨੂੰਨੀ ਵਿਵਾਦਾਂ ਦੇ ਚੱਲਦੇ ਸਾਇਨੋਜੇਨ ਤੇ ਵਨਪਲੱਸ ਦਾ ਨਾਤਾ ਟੁੱਟ ਗਿਆ। ਇਸ ਵਾਰ ਵਨਪਲੱਸ ਨੇ ਆਪਣਾ ਖੁੱਦ ਦਾ ਆਪ੍ਰੇਟਿੰਗ ਸਿਸਟਮ ਲਾਂਚ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਆਕਸੀਜਨ ਓ.ਐਸ.। ਚੀਨ ''ਚ ਉਸ ਨੂੰ ਹਾਈਡ੍ਰੋਜਨ ਓ.ਐਸ. ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ''ਚ ਉਹ ਫੀਚਰਸ ਹਨ ਜੋ ਐਂਡਰਾਇਡ ਐਮ ਰਿਲੀਜ਼ ਹੋਣ ਤੋਂ ਪਹਿਲਾਂ ਕਿਸੀ ਵੀ ਹੋਰ ਸਮਾਰਟਫੋਨਸ ''ਚ ਨਹੀਂ ਹੋਣਗੇ।

ਵੱਡੀ ਬੈਟਰੀ
ਫੋਨ ''ਚ 3300 ਐਮ.ਏ.ਐਚ. ਬੈਟਰੀ ਹੈ ਜੋ ਵਨਪਲੱਸ ਵਨ ਦੀ 3100 ਐਮ.ਏ.ਐਚ. ਬੈਟਰੀ ਤੋਂ 10 ਫੀਸਦੀ ਵੱਡੀ ਹੈ। ਸਕਰੀਨ ਰੈਜ਼ੇਲਿਊਸ਼ਨ ਕਾਨਸਟੈਂਟ ਹੋਣ ਤੇ ਸਨੈਪਡਰੈਗਨ 810 ''ਚ ਘੱਟ ਬੈਟਰੀ ਦੀ ਖਪਤ ਹੋਣ ਦੇ ਚੱਲਦੇ ਉਮੀਦ ਹੈ ਕਿ ਇਹ ਫੋਨ ਵਨਪਲੱਸ ਵਨ ਤੋਂ ਵੱਧ ਚੱਲੇਗਾ।


Related News