ਮੋਜ਼ਿਲਾ ਸੀ.ਈ.ਓ. ਨੇ ਮਾਈਕਰੋਸਾਫਟ ''ਤੇ ਲਗਾਇਆ ਦੋਸ਼

07/31/2015 5:17:47 PM

ਜਲੰਧਰ- ਮੋਜ਼ਿਲਾ ਮਾਈਕਰੋਸਾਫਟ ਦੇ ਵਿੰਡੋਜ਼ 10 ਵਲੋਂ ਆਪਣੇ ਵਾਧੇ ਨੂੰ ਡਿਫਾਲਟ ਬਰਾਊਸਰ ਬਣਾਉਣ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਇਕ ਖੁਲ੍ਹੇ ਪੱਤਰ ''ਚ ਮੋਜ਼ਿਲਾ ਦੇ ਸੀ.ਈ.ਓ. ਕ੍ਰਿਸ ਬਿਅਰਡ ਨੇ ਮਾਈਕਰੋਸਾਫਟ ਦੇ ਸੀ.ਈ.ਓ. ਸਤਿਆ ਨਡੇਲਾ ''ਤੇ ਦੋਸ਼ ਲਗਾਇਆ ਹੈ ਕਿ ਮਾਈਕਰੋਸਾਫਟ ਯੂਜ਼ਰਸ ਨੂੰ ਭਟਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਇਹ ਇਕ ਹਮਲਾਵਰ ਫੈਸਲਾ ਹੈ ਤੇ ਰਿਵਰਸ ਕਰਨ ਲਈ ਤਕਰਨੀਕ ਦੀ ਦਿੱਗਜ਼ ਕੰਪਨੀ ''ਤੇ ਯੂਜ਼ਰਸ ਵਿਕਲਪ ਓਵਰਰਾਈਡ ਕਰਨਾ ਦਾ ਦੋਸ਼ ਲਗਾਇਆ ਹੈ ਤੇ ਕੰਪਨੀ ਦੀ ਇਸ ਸਬੰਧੀ ਬੈਠਕ ਬੁਲਾਉਣ ਨੂੰ ਕਿਹਾ ਹੈ। 

ਬਿਅਰਡ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਵਿੰਡੋਜ਼ 10 ਨੂੰ ਦੇਖਿਆ ਸੀ ਤਾਂ ਮਾਈਕਰੋਸਾਫਟ ਨੂੰ ਇਸ ਦੇ ਬਾਰੇ ''ਚ ਇਕ ਪੱਤਰ ''ਚ ਦੱਸਿਆ ਸੀ ਪਰ ਇਸ ਗੱਲ ''ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਾਈਕਰੋਸਾਫਟ ਨੇ ਦੋ ਦਿਨ ਪਹਿਲਾਂ ਫ੍ਰੀ ਡਾਊਨਲੋਡ ਦੇ ਤੌਰ ਵਿੰਡੋਜ਼ 10 ਨੂੰ ਪੇਸ਼ ਕੀਤਾ ਸੀ। ਇਹ ਕੰਪਨੀ ਦੇ 3 ਸਾਲ ਦੇ ਅੰਦਰ ਇਕ ਅਰਬ ਉਪਕਰਣਾਂ ''ਚੋਂ ਵਿੰਡੋਜ਼ 10 ਦੇ ਉਪਯੋਗ ਦੇ ਟੀਚੇ ਤੋਂ ਬਹੁਤ ਦੂਰ ਹੈ। ਮਾਈਕਰੋਸਾਫਟ ਨੇ ਕਿਹਾ ਕਿ ਉਹ ਵੱਖ-ਵੱਖ ਭਾਗਾਂ ''ਚ ਸਾਫਟਵੇਅਰ ਜਾਰੀ ਕਰ ਰਹੀ ਹੈ ਤਾਂਕਿ ਆਸਾਨੀ ਨਾਲ ਡਾਊਨਲੋਡ ਕੀਤੇ ਜਾ ਸਕਣ।

ਮਾਈਕਰੋਸਾਫਟ ਨੇ ਇਕ ਬਲਾਗ ''ਚ ਕਿਹਾ ਕਿ ਉਸ ਨੇ ਹੁਣ ਤਕ ਸਾਰੇ ਪੁਰਾਣੀ ਵਿੰਡੋਜ਼ ਦੀ ਵਰਤੋਂ ਕਰਨਾ ਵਾਲੇ ਯੂਜ਼ਰਸ ਨੂੰ ਵਿੰਡੋਜ਼ 10 ਮੁਹੱਇਆ ਨਹੀਂ ਕਰਵਾਈ ਹੈ ਜਿਨ੍ਹਾਂ ਨੇ ਫ੍ਰੀ ਅਪਗ੍ਰੇਡ ਕਰਨ ਦੀ ਮੰਗ ਕੀਤੀ ਸੀ। ਵਿੰਡੋਜ਼ 10 ਨੂੰ ਵਧੀਆ ਰਿਸਪਾਂਸ ਮਿਲਿਆ ਹੈ ਤੇ ਇਸ ਨੂੰ ਵਿੰਡੋਜ਼ 8 ਦਾ ਵਧੀਆ ਮਾਡਲ ਕਰਾਰ ਦਿੱਤਾ ਜਾ ਰਿਹਾ ਹੈ।


Related News