ਇਸ ਡਿਵਾਈਸ ਨਾਲ ਸਮਾਰਟਫੋਨ ''ਤੇ Capture ਕਰੋ 3D Photos

07/31/2015 4:06:07 PM

ਜਲੰਧਰ- ਸਮਾਰਟਫੋਨ ''ਤੇ 2D ਫੋਟੋਗ੍ਰਾਫੀ ਕਰਦੇ-ਕਰਦੇ ਬੋਰ ਹੋ ਚੁੱਕੇ ਹੋ ਤਾਂ ਹੁਣ ਆਪਣੇ ਸਮਾਰਟਫੋਨ ਦੇ ਨਾਲ 3D ਫੋਟੋਗ੍ਰਾਫੀ ਵੀ ਕਰ ਸਕਦੇ ਹੋ। Kickstarter ਇਕ ਨਵਾਂ ਡਿਵਾਈਸ ਲੈ ਕੇ ਆਇਆ ਹੈ ਜਿਸ ਦਾ ਨਾਮ Bevel ਹੈ। Bevel ਨੂੰ ਸਮਾਰਟਫੋਨ ਦੇ ਨਾਲ ਅਟੈਚ ਕਰਕੇ ਕਿਸੀ ਵੀ ਚੀਜ਼ ਜਾਂ ਵਿਅਕਤੀ ਦੀ 3ਡੀ ਫੋਟੋ ਖਿੱਚੀਆਂ ਜਾ ਸਕਦੀਆਂ ਹਨ।

Bevel ਇਕ ਛੋਟਾ ਜਿਹਾ ਕੈਮਰਾ ਡਿਵਾਈਸ ਹੈ ਜੋ ਐਂਡਰਾਇਡ ਤੇ ਆਈ.ਓ.ਐਸ. ਸਮਾਰਟਫੋਨ ''ਚ ਲੱਗੇ 3.5 ਐਮ.ਐਮ. ਆਡਿਓ ਜੈਕ ਪਿਨ ''ਚ ਪਲੱਗ ਕਰਨਾ ਪੈਂਦਾ ਹੈ। ਇਕ ਵਾਰ ਆਡਿਓ ਜੈਕ ਦੇ ਨਾਲ ਫਿੱਟ ਹੋਣ ਦੇ ਬਾਅਦ ਐਂਡਰਾਇਡ ''ਤੇ Phogy ਐਪ ਤੇ iOS ''ਤੇ Seene ਦੀ ਮਦਦ ਨਾਲ 3D ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। 3D ਫੋਟੋਗ੍ਰਾਫੀ ਲਈ ਇਹ ਐਪ ਫ੍ਰੀ ''ਚ ਉਪਲੱਬਧ ਹੈ।

ਇਸ ਦੇ ਵਲੋਂ ਲਈ ਗਈ ਫੋਟੋ ਸੋਸ਼ਲ ਵੈਬਸਾਈਟ ''ਤੇ ਵੀ ਸ਼ੇਅਰ ਕੀਤੀ ਜਾ ਸਕਦੀ ਹੈ। Kickstarter Bevel ਦੀ ਕੀਮਤ 49 ਡਾਲਰ (ਲੱਗਭਗ 3140 ਰੁਪਏ) ਹੈ। ਜਿਸ ''ਚ 3D ਫੋਟੋਗ੍ਰਾਫੀ ਡਿਵਾਈਸ Bevel ਚਾਰਜਿੰਗ ਕੇਬਲ ਤੇ ਕੈਲੀਬ੍ਰੇਸ਼ਨ ਕਾਰਡ ਦਿੱਤਾ ਗਿਆ ਹੈ।


Related News