ਅਨੋਖੇ ਹੈਡਫੋਨਸ : ਪਾਣੀ ''ਚ ਵੀ ਚੱਲਣਗੇ ਤੇ ਗੁਆਚਣ ਦਾ ਵੀ ਡਰ ਨਹੀਂ

07/31/2015 7:13:39 PM

ਜਲੰਧਰ- ਮਟਰੋਲਾ ਨੇ ਦੋ ਨਵੇਂ ਬਲਿਊਟੁੱਥ ਹੈਡਫੋਨਸ ਇਨ ਇਅਰ Moto Suround ਤੇ ਓਵਰ ਇਅਰ Moto Pulse ਨੂੰ ਲਾਂਚ ਕੀਤਾ ਹੈ। Moto Pulse 40mm ਸਪੀਕਰ ਦੇ ਨਾਲ ਆਉਂਦੇ ਹਨ, ਜਿਸ ਤੋਂ 60 ਫੁੱਟ ਦੂਰ ਪਏ ਡਿਵਾਈਸ ਤੋਂ ਗਾਣੇ ਆਦਿ ਸੁਣ ਸਕਦੇ ਹੋ। Moto Pulse ਦੀ ਕੀਮਤ 70 ਡਾਲਰ (ਲੱਗਭਗ 4490 ਰੁਪਏ) ਰੱਖੀ ਗਈ ਹੈ।

ਇਨ ਇਅਰ ਹੈਡਫੋਨਸ ਵਾਟਰਪਰੂਫ Moto Surround ਪਸੀਨੇ ਦੀ ਵਜ੍ਹਾ ਨਾਲ ਖਰਾਬ ਨਹੀਂ ਹੁੰਦੇ। ਇਸ ਦੇ ਨਾਲ ਹੀ ਮਟਰੋਲਾ ਨੇ ਇਨ੍ਹਾਂ ਹੈਡਫੋਨਸ ''ਚ ਹਾਈ ਕੁਆਲਿਟੀ ਦੀ ਆਡਿਓ ਦਾ ਵੀ ਵਾਅਦਾ ਕੀਤਾ ਹੈ। ਦਿ ਵਰਜ ਦੀ ਰਿਪੋਰਟ ਅਨੁਸਾਰ ਵੱਡੇ ਹੈਡਫੋਨਸ Moto Pulse ਚਾਰਜ ਦੇ ਬਾਅਦ 18 ਘੰਟਿਆਂ ਤਕ ਤੇ ਵਾਟਰਪਰੂਫ Moto Surround ਤੋਂ 12 ਘੰਟੇ ਤਕ ਗਾਣੇ ਸੁਣ ਸਕਦੇ ਹੋ। ਇਹ ਹੈਡਫੋਨਸ ਕਾਲ ਦੌਰਾਨ ਗੱਲ ਕਰਨ ਦੀ ਸਹੂਲਤ ਵੀ ਦਿੰਦਾ ਹੈ।

ਆਈ.ਓ.ਐਸ. ਤੇ ਐਂਡਰਾਇਡ ਸਮਾਰਟਫੋਨ ਦੇ ਨਾਲ ਅਟੈਚ ਹੋ ਸਕਣ ਵਾਲੇ ਇਨ੍ਹਾਂ ਹੈਡਫੋਨਸ ਦੀ ਬੈਟਰੀ ''ਤੇ ਨਜ਼ਰ ਰੱਖਣ ਤੇ ਗੁਆਚ ਜਾਣ ''ਤੇ ਗੂਗਲ ਮੈਪਸ ਜ਼ਰੀਏ ਟ੍ਰੈਕ ਕਰਨ ਲਈ Motorola Connect ਐਪ ਦੀ ਸਹੂਲਤ ਵੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਹੈਡਫੋਨਸ ਨੂੰ ਅਜੇ ਭਾਰਤ ''ਚ ਲਾਂਚ ਨਹੀਂ ਕੀਤਾ ਗਿਆ ਹੈ।


Related News