Apple ਕੰਪਨੀ ਮਨੀ ਟਰਾਂਸਫਰ ਸਰਵਿਸ ਦੇ ਤਹਿਤ ਜਲਦੀ ਲਾਂਚ ਕਰ ਸਕਦੀ ਹੈ ਆਪਣਾ ਡੈਬਿਟ ਕਾਰਡ: ਰਿਪੋਰਟ

04/28/2017 12:29:47 PM

ਜਲੰਧਰ-ਅਮਰੀਕਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ Apple ਜਲਦੀ ਹੀ ਮਨੀ ਟਰਾਂਸਫਰ ਦੇ ਲਈ ਸਰਵਿਸ ਸ਼ੁਰੂ ਕਰਨ ਜਾ ਰਹੀਂ ਹੈ।Recode ਦੀ ਇਕ ਰਿਪੋਰਟ ਦੀ ਗੱਲ ਕਰੀਏ ਤਾਂ ਕੰਪਨੀ venmoਦੀ ਤਰ੍ਹਾਂ ਇਕ ਮਨੀ ਟਰਾਂਸਫਰ ਸਰਵਿਸ ''ਤੇ ਕੰਮ ਕਰਦੀ ਰਹੀਂ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ ਖੁਦ ਦੇ ਡੈਬਿਟ ਕਾਰਡਸ ਬਣਾ ਰਹੀਂ ਹੈ। ਰਿਪੋਰਟ ''ਚ ਇਹ ਦੱਸਿਆ ਜਾ ਰਿਹਾ ਹੈ ਇਸ ਸਰਵਿਸ ਦੇ ਤਹਿਤ ਆਈਫੋਨ ਯੂਜ਼ਰਸ , ਦੂਜੇ ਆਈਫੋਨ ਖਪਤਕਾਰ ਨੂੰ ਆਨਲਾਈਨ ਪੈਸਾ ਟਰਾਂਸਫਰ ਕਰ ਪਾਉਣਗੇ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਰਵਿਸ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ ।

ਰਿਪੋਰਟ ਦੇ ਮੁਤਾਬਿਕ Apple ਕੰਪਨੀ ਆਪਣੇ ਖੁਦ ਦੇ visa ਡੈਬਿਟ ਕਾਰਡ ਨੂੰ ਲੈ ਕੇ ਪੇਮੈਂਟ ''ਚ ਜੁੜੀ ਸਰਵਿਸ ਦੇ ਮਾਮਲੇ ''ਤੇ visa ਦੇ ਨਾਲ ਗੱਲਬਾਤ ਕਰ ਰਹੀਂ ਹੈ। ਐਪਲ ਦੀ ਗੱਲ ਕਰੀਏ ਤਾਂ ਯੂਜ਼ਰਸ ਇਸ ਨਵੀਂ  

Peer-to-peer ਪੇਮੈਂਟ ਸਰਵਿਸ ਦੇ ਰਾਹੀਂ ਕਿਸੇ ਵੀ ਹੋਰ ਆਈਫੋਨ ਯੂਜ਼ਰਸ ਨੂੰ ਤਰੁੰਤ ਪੈਸਾ ਟਰਾਂਸਫਰ ਕਰ ਸਕੇਗੀ। ਕੰਪਨੀ ਆਪਣੇ Apple pay ਦਾ ਵਿਸਤਾਰ ਕਰਨਾ ਚਾਹੁੰਦੀ ਹੈ ਅਤੇ ਇਸ ਸਰਵਿਸ ਦੇ ਰਾਹੀਂ ਯੂਜ਼ਰਸ Apple pay ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰ ਸਕੇਗੀ।

ਰਿਪੋਰਟਸ ਦੇ ਆਧਾਰ ''ਤੇ: ਐਪਲ ਦੀ ਇਸ ਸਰਵਿਸ ''ਤੇ ਗੌਰ ਕੀਤਾ ਜਾਵੇ ਤਾਂ ਸਾਫ ਹੈ ਕਿ ਇਹ ਇਕ ਲਿਮਟਿਡ ਸਰਵਿਸ ਹੈ। ਇਹ ਸਰਵਿਸ ਕੇਵਲ ਆਈਫੋਨ ਮਨੀਂ ਟਰਾਂਸਫਰ  ਦੇ ਲਈ ਹੀ ਕੰਮ ਕਰੇਗੀ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਸਰਵਿਸ ਦਾ ਵਿਸਤਾਰ ਭਾਰਤ ''ਚ ਜਿਆਦਾ ਨਹੀਂ ਹੋ ਸਕੇਗਾ। ਕਿਉਕਿ ਭਾਰਤ ''ਚ ਆਈਫੋਨ ਯੂਜ਼ਰਸ ਕਾਫੀ ਘੱਟ ਹਨ। ਇਸ ਲਈ ਇਹ ਤੁਹਾਡੇ ਲਈ ਉਦੋਂ ਤੱਕ ਉਪਯੋਗੀ ਨਹੀਂ ਹੋ ਸਕਦਾ ਜਦੋਂ ਤੱਕ ਕਿ ਤੁਹਾਡੇ ਕੋਲ ਆਈਫੋਨ ਨਹੀਂ ਹੈ। ਐਂਡਰਾਈਡ ਯੂਜ਼ਰਸ ਦੇ ਲਈ ਇਹ ਸਰਵਿਸ ਉਪਯੋਗੀ ਨਹੀਂ ਹੋਵੇਗੀ।


Related News