ਸ਼ਾਨਦਾਰ ਡੀਲ: Procus ਦੇ ਇਸ ਕੈਮਰੇ ਨੂੰ ਖਰੀਦਣ 'ਤੇ 2 ਬੈਟਰੀਆਂ ਤੇ 23 ਐਕਸੈਸਰੀਜ਼ ਮਿਲ ਰਿਹੈ ਫ੍ਰੀ

01/17/2018 11:06:50 AM

ਜਲੰਧਰ- ਜੇਕਰ ਤੁਸੀਂ ਪਿਕਚਰ ਕਲਿੱਕ ਕਰਨ ਦਾ ਸ਼ੌਂਕ ਰੱਖਦੇ ਹੋ ਅਤੇ ਕੈਮਰਾ ਲੈਣ ਦੀ ਸੋਚ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ। ਅਸਲ 'ਚ ਈ-ਕਾਮਰਸ ਵੈੱਬਸਾਈਟ ਅਮੇਜ਼ਾਨ ਇੰਡੀਆ 'ਤੇ ਪ੍ਰੋਕਸ ਰਸ਼ 4ਕੇ ਕੈਮਰਾ ਸ਼ਾਨਦਾਰ ਆਫਰ ਨਾਲ ਮਿਲ ਰਿਹਾ ਹੈ। ਗਾਹਕ ਇਸ ਕੈਮਰੇ ਨੂੰ 7,999 ਰੁਪਏ ਦੀ ਕੀਮਤ ਨਾਲ ਖਰੀਦ ਸਕਦੇ ਹਨ।

ਆਫਰਸ - 
ਅਮੇਜ਼ਾਨ ਇੰਡੀਆ ਤੋਂ ਇਸ ਕੈਮਰੇ ਨੂੰ ਖਰੀਦਣ 'ਤੇ ਇਸ ਨਾਲ 2 ਬੈਟਰੀਆਂ ਐਕਸਟ੍ਰਾ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਹੀ ਇਸ 'ਚ ਕਰੀਬ 23 ਐਕਸੈਸਰੀਜ਼ ਫ੍ਰੀ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਪ੍ਰੋਕਸ ਦਾ ਇਕ ਕੈਰੀ ਕੇਸ 'ਚ ਮਿਲ ਰਿਹਾ ਹੈ, ਜਿਸ 'ਚ ਤੁਸੀਂ ਇਹ ਕੈਮਰਾ ਅਤੇ ਇਸ ਦੀ ਐਕਸੈਸਰੀਜ਼ ਰੱਖ ਸਕਦੇ ਹੋ।

ਫੀਚਰਸ -
ਪ੍ਰੋਕਸ ਦਾ ਇਹ ਐਕਸ਼ਨ ਕੈਮਰਾ ਵਾਟਰਪਰੂਫ ਹੈ, ਜੋ 100 ਫੁੱਟ ਤੱਕ ਵਾਟਰ ਰੈਸਿਸਟੈਂਸ ਦਿੰਦਾ ਹੈ। ਇਸ ਤੋਂ ਇਲਾਵਾ ਇਹ ਕੈਮਰਾ ਵਾਈ-ਫਾਈ ਅਤੇ ਐੱਚ. ਡੀ. ਐੱਮ. ਆਈ. ਫੀਚਰ ਨਾਲ ਲੈਸ ਹੈ। ਪ੍ਰੋਕਸ ਰਸ਼ 4ਕੇ ਕੈਮਰਾ ਸਾਈਜ਼ 'ਚ ਕਾਫੀ ਛੋਟਾ ਸਾਈਜ਼ 2 ਤੋਂ 3 ਇੰਚ ਦਾ ਹੈ। ਇਸ ਕੈਮਰੇ 'ਚ 2 ਇੰਚ ਦੀ ਡਿਸਪਲੇਅ ਦਿੱਤੀ ਹੈ। ਇਸ ਕੈਮਰੇ 'ਚ ਮੈਮਰੀ ਕਾਰਡ ਸਲਾਟ ਦਿੱਤਾ ਹੈ। ਇਸ ਕੈਮਰੇ ਦੀ ਮਦਦ ਨਾਲ ਤੁਸੀਂ (4K 30fps 2.7K 30fps), (1080P 60/30 fps), (720P at 60/30 fps) ਵੀਡੀਓ ਨਾਲ 16 ਮੈਗਾਪਿਕਸਲ ਦੇ ਪਿਕਸਲ ਕਲਿੱਕ ਕਰ ਸਕਦੇ ਹੋ।

ਇਸ ਕੈਮਰੇ ਨਾਲ ਜ਼ੂਮ ਦਾ ਆਪਸ਼ਨ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਦੇ ਰਾਹੀਂ ਸਲੋਮੋਸ਼ਨ ਵੀਡੀਓ ਰਿਕਾਰਡ ਕਰ ਕੇ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਇਹ ਕੈਮਰਾ ਇਕ ਰਿਮੋਟ ਨਾਲ ਆਉਂਦਾ ਹੈ। ਇਸ ਰਿਮੋਟ ਨੂੰ ਤੁਸੀਂ ਬੈਂਡ ਦੀ ਤਰ੍ਹਾਂ ਗੁੱਟ 'ਚ ਪਹਿਨ ਸਕਦੇ ਹੋ। ਇਸ ਰਿਮੋਟ ਨਾਲ ਤੁਸੀਂ ਇਸ ਕੈਮਰੇ ਨੂੰ ਆਪਰੇਟਰ ਕਰ ਸਕਦੇ ਹੋ ਅਤੇ ਪਿਕਚਰਸ ਕਲਿੱਕ ਕਰ ਸਕਦੇ ਹੋ।


Related News