2018 ''ਚ ਆਉਣ ਵਾਲੇ ਸਾਰੇ iPhones ''ਚ ਹੋ ਸਕਦਾ ਹੈ Face ID

09/21/2017 2:35:29 PM

ਜਲੰਧਰ- ਐਪਲ ਨੇ ਹਾਲ ਹੀ 'ਚ ਆਪਣੇ ਨਵੇਂ ਆਈਫੋਨ ਲਾਂਚ ਕੀਤੇ ਹਨ ਜਿਨ੍ਹਾਂ 'ਚ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ ਸ਼ਾਮਲ ਹਨ। ਇਨ੍ਹਾਂ 'ਚੋਂ ਆਈਫੋਨ ਐਕਸ ਨੂੰ ਫੇਸ ਆਈ.ਡੀ. ਨਾਲ ਪੇਸ਼ ਕੀਤਾ ਗਿਆ ਹੈ। ਕੇ.ਜੀ.ਆਈ. ਸਕਿਓਰਿਟੀਜ਼ ਦੀ ਨਵੀਂ ਰਿਪੋਰਟ ਦੀ ਮੰਨੀਏ ਤਾਂ ਐਪਲ ਆਪਣੇ 2018 'ਚ ਆਉਣ ਵਾਲੇ ਸਾਰੇ ਆਈਫੋਨਸ 'ਚ ਫੇਸ ਆਈ.ਡੀ. ਨੂੰ ਸ਼ਾਮਲ ਕਰਨ ਵਾਲੀ ਹੈ। ਇਹ ਰਿਪੋਰਟ ਐਪਲ ਦੇ ਬਾਇਓਮੈਟ੍ਰਿਕ ਤਕਨੀਕ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤੀ ਗਈ ਹੈ। Ming-Chi Kuo ਨੇ ਇਸ ਗੱਲ ਤੋਂ ਪਰਦਾ ਚੁੱਕਿਆ ਹੈ ਕਿ ਆਖਿਰ ਕਿਵੇਂ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਤਕਨੀਕ ਐਪਲ ਲਈ ਰੁਕਾਵਟ ਪੈਦਾ ਕਰ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਐਪਲ ਆਪਣਾ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਫੇਸ ਆਈ.ਡੀ. 'ਤੇ ਕਰ ਰਹੀ ਹੈ। 
Kuo ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਆਈਫੋਨ ਐਕਸ ਦੇ ਲਾਂਚ ਹੋਣ ਦੇ ਨਾਲ ਇਸ ਤਕਨੀਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸ ਨੂੰ ਹੀ ਦੇਖਦੇ ਹੋਏ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਭਵਿੱਖ 'ਚ ਆਉਣ ਵਾਲੇ ਆਈਫੋਨਸ 'ਚ ਟਰੂ-ਡੈੱਪਥ ਫਰੰਟ ਫੇਸਿੰਗ ਕੈਮਰਾ ਅਤੇ ਫੇਸ ਆਈ.ਡੀ. ਨੂੰ ਸ਼ਾਮਲ ਕਰ ਸਕਦੀ ਹੈ। ਇਹ ਰਿਪੋਰਟ ਇਹ ਵੀ ਦਰਸ਼ਾਉਂਦੀ ਹੈ ਕਿ ਆਖਿਰ ਇਹ ਕੈਮਰਾ ਤਕਨੀਕ ਕਿਸ ਤਰ੍ਹਾਂ ਸਾਡੇ ਲਈ ਮਦਦਗਾਰ ਹੈ ਅਤੇ ਇਸ ਦੁਆਰਾ ਕਈ ਇਨੋਵੇਟਿਵ ਐਪਲੀਕੇਸ਼ੰਸ ਦਾ ਨਿਰਮਾਣ ਵੀ ਹੁੰਦਾ ਹੈ ਅਤੇ ਫੇਸ ਆਈ.ਡੀ. ਇਨ੍ਹਾਂ ਸਭ 'ਚੋਂ ਇਕ ਮਹੱਤਵਪੂਰਨ ਤਕਨੀਕ ਕਹੀ ਜਾ ਸਕਦੀ ਹੈ। 

PunjabKesari

ਫਿਲਹਾਲ ਆਈਫੋਨ ਐਕਸ ਤੱਕ ਹੀ ਸੀਮਿਤ ਰਹੇਗੀ ਇਹ ਤਕਨੀਕ
ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਲਈ ਫੇਸ ਆਈ.ਡੀ. ਤਕਨੀਕ ਨੂੰ ਸਿਰਫ ਆਈਫੋਨ ਐਕਸ ਤੱਕ ਦੀ ਸੀਮਿਤ ਰੱਖਿਆ ਜਾਵੇਗਾ। ਅਸੀਂ ਇਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਆਉਣ ਵਾਲੇ ਕੁਝ ਮਹੀਨਿਆਂ ਬਾਅਦ ਮਤਲਬ 2018 'ਚ ਆਉਣ ਵਾਲੇ ਆਈਫੋਨ ਮਾਡਲਸ 'ਚ ਇਸ ਤਕਨੀਕ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਐਪਲ ਦੀ ਅੰਡਰ-ਡਿਸਪਲੇਅ ਤਕਨੀਕ ਦੇ ਨਾਲ ਕਈ ਰੁਕਾਵਟਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। 

PunjabKesari

ਇਸ ਤਕਨੀਕ ਨੂੰ ਸ਼ਾਮਲ ਕਰਨ ਪਿੱਛੇ ਕੀ ਹੈ ਵੱਡਾ ਕਾਰਨ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਐਪਲ ਦੀ ਅੰਡਰ-ਡਿਸਪਲੇਅ ਤਕਨੀਕ ਕਈ ਰੁਕਾਵਟਾਂ ਨਾਲ ਜੁੜੀ ਹੈ ਅਤੇ ਇਹ ਸਹੀ ਤਰੀਕੇ ਨਾਲ ਕੰਮ ਕਰਨ 'ਚ ਸਮਰੱਥ ਨਹੀਂ ਹੈ। ਇਸ ਕਾਰਨ ਹੀ ਵੱਡੇ ਪੱਧਰ 'ਤੇ ਅਜਿਹਾ ਸਾਹਮਣੇ ਆ ਰਿਹਾ ਹੈ ਕਿ 2018 'ਚ ਆਉਣ ਵਾਲੇ ਸਾਰੇ ਮਾਡਲਸ 'ਚ ਕੰਪਨੀ ਫੇਸ ਆਈ.ਡੀ. ਨੂੰ ਸ਼ਾਮਲ ਕਰੇਗੀ। ਇਸ ਕਾਰਨ ਨੂੰ ਇਸ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ 3D touch Module ਹੋਣ ਦੇ ਚੱਲਦੇ ਡਿਸਪਲੇਅ ਕਾਫੀ ਥਿਕ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਕੈਨ ਕਰਨ ਦੀ ਸਮਰੱਥਾ 'ਤੇ ਵੱਡਾ ਅਸਰ ਪੈਂਦਾ ਹੈ, ਇਸ ਕਾਰਨ ਹੀ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਰੀਡਰ ਨੂੰ ਇਕ ਚੰਗੀ ਤਕਨੀਕ ਇਸ ਸਮੇਂ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਐਪਲ ਵੀ ਆਪਣਾ ਜ਼ਿਆਦਾ ਨਿਵੇਸ਼ ਫੇਸ ਆਈ.ਡੀ. ਵੱਲ ਹੀ ਕਰਨ 'ਤੇ ਲੱਗ ਗਈ ਹੈ। 
ਹਾਲਾਂਕਿ ਇਹ ਇਸ ਗੱਲ 'ਤੇ ਵੀ ਨਿਰਭਰ ਕਰਨ ਵਾਲੀ ਹੈ ਫੇਸ ਆਈ.ਡੀ. ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਸਪਾਂਸ ਸਾਹਮਣੇ ਆਉਂਦਾ ਹੈ। ਹੁਣ ਅਜਿਹਾ ਵੀ ਹੋ ਸਕਦਾ ਹੈ ਕਿ ਇਸ ਤਕਨੀਕ ਨਾਲ ਲੋਕ ਉਸ ਪੱਧਰ 'ਤੇ ਜਾਂ ਉਸ ਹੱਦ ਤੱਕ ਪ੍ਰਭਾਵਿਤ ਨਾ ਹੋਵੇ, ਜਿਵੇਂ ਕਿ ਕੰਪਨੀ ਸੋਚ ਰਹੀ ਹੈ। ਇਸ ਦਾ ਕਾਰਨ ਅਜਿਹਾ ਵੀ ਹੋ ਸਕਦਾ ਹੈ ਕਿ ਐਪਲ ਆਪਣੇ ਆਪ ਨੂੰ ਅੰਡਰ-ਡਿਸਪਲੇਅ ਟੱਚ ਆਈ.ਡੀ. ਵੱਲ ਹੀ ਮੋਡ ਲਵੇ। ਹਾਲਾਂਕਿ ਨਤੀਜੇ ਜੋ ਵੀ ਹੋਣ ਐਪਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਸ ਨੂੰ ਉਭਾਰ ਹੀ ਲਵੇਗੀ।


Related News