ਐਪਲ ਤੋਂ ਬਾਅਦ ਗੂਗਲ ਪਲੇ ਸਟੋਰ ''ਚ ਵੀ ਮਿਲਣਗੇ 10 ਰੁਪਏ ''ਚ ਐਪਲੀਕੇਸ਼ਨ

07/31/2015 7:07:03 PM

ਨਵੀਂ ਦਿੱਲੀ- ਐਂਡਰਾਇਡ ਫੋਨ ਯੂਜ਼ਰਸ ਲਈ ਗੂਗਲ ਕਾਫੀ ਵਧੀਆ ਖਬਰ ਲੈ ਕੇ ਆਇਆ ਹੈ। ਜ਼ਿਆਦਾ ਤੋਂ ਜ਼ਿਆਦਾ ਐਪਲੀਕੇਸ਼ਨ ਦੀ ਵਰਤੋ ਨੂੰ ਵਧਾਉਣ ਲਈ ਕੰਪਨੀ ਨੇ ਪਲੇਅ ਸਟੋਰ ''ਚ ਉਪਲਬੱਧ ਐਪਲੀਕੇਸ਼ਨ ਦੀ ਘੱਟ ਤੋਂ ਘੱਟ ਕੀਮਤ 10 ਰੁਪਏ ਤੱਕ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਐਪਲ ਨੇ ਵੀ ਇਹ ਐਲਾਨ ਕੀਤਾ ਸੀ ਕਿ ਐਪ ਸਟੋਰ ''ਤੇ 10 ਰੁਪਏ ''ਚ ਐਪਲੀਕੇਸ਼ਨ ਮਿਲਣਗੇ।


ਗੂਗਲ ਨੇ ਇਹ ਜਾਣਕਾਰੀ ਆਪਣੇ ਬਲਾਗ ''ਚ ਦਿੱਤੀ। ਕੰਪਨੀ ਨੇ ਲਿਖਿਆ ਕਿ ਭਾਰਤ ''ਚ ਗੂਗਲ ਪਲੇ ਸਟੋਰ ਤੋਂ ਹੁਣ 10 ਰੁਪਏ ''ਚ ਵੀ ਐਪਲੀਕੇਸ਼ਨ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਗੂਗਲ ਲਈ ਭਾਰਤ ਅਜਿਹਾ ਦੇਸ਼ ਹੈ, ਜਿਥੇ ਵਿਕਾਸ ਦੀਆਂ ਸੰਭਾਵਨਾਵਾਂ ਹਨ।
ਕੰਪਨੀ ਨੇ ਅੱਗੇ ਲਿੱਖਿਆ ਕਿ ਭਾਰਤ ''ਚ ਐਂਡਰਾਇਡ ਫੋਨ ਕਾਫੀ ਮਸ਼ਹੂਰ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਐਪਲੀਕੇਸ਼ਨ ਦੀ ਮੰਗ ਵੀ ਵੱਧ ਰਹੀ ਹੈ। ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਯੂਜ਼ਰਸ ਤੱਕ ਆਪਣੀ ਪਹੁੰਚ ਬਣਾਉਣੀ ਹੈ। ਕੁਝ ਦਿਨ ਪਹਿਲਾਂ ਐਪਲ ਨੇ ਵੀ ਐਲਾਨ ਕੀਤਾ ਸੀ ਕਿ ਭਾਰਤ ''ਚ ਐਪ ਸਟੋਰ ਤੋਂ ਹੁਣ 10 ਰੁਪਏ ''ਚ ਐਪਲੀਕੇਸ਼ਨ ਡਾਊਨਲੋਡ ਕੀਤੀ ਜਾ ਸਕਦੀ ਹੈ। 

 


Related News