Call Drop ਦੀ ਸਮੱਸਿਆ ਨਾਲ ਹੁਣ ਵੀ ਜੂਝ ਰਹੇ 60 ਫੀਸਦੀ ਯੂਜ਼ਰਸ: ਸਰਵੇ

04/28/2017 11:54:01 AM

ਜਲੰਧਰ-ਭਾਰਤ ''ਚ Call Drop ਦੀ ਸਮੱਸਿਆ ਤੋਂ ਕਰੀਬ 60 ਫੀਸਦੀ ਲੋਕ ਹੁਣ ਵੀ ਜੂਝ ਰਹੇ ਹਨ। ਇਹ ਦਾਅਵਾ ਡਿਪਾਰਟਮੈਂਟ ਆਫ ਟੈਲੀਕਾਮ (DOT) ਨੇ ਕੀਤਾ ਹੈ। DOT ਦੇ ਮੁਤਾਬਿਕ Call Drop ਦੀ ਸਮੱਸਿਆ ਵੱਧਦੀ ਜਾ ਰਹੀਂ ਹੈ। ਮੋਬਾਇਲ ਰੇਡੀਏਸ਼ਨ ਦੀ ਵਜ੍ਹਾਂ ਤੋ ਟਾਵਰ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਂ ਹੈ। DOT ਨੇ ਇਕ ਸਰਵੇ ਕੀਤਾ ਹੈ ਜਿਸ ''ਚ ਕਰੀਬ DOT 3.56 ਲੱਖ ਲੋਕਾਂ ਨੇ ਭਾਗ ਲਿਆ ਹੈ। ਇਸ ''ਚ 2.15 ਲੱਖ ਲੋਕਾਂ ਨੂੰ Call Drop ਦੀ ਸਮੱਸਿਆ ਤੋਂ ਪਰੇਸ਼ਾਨੀ ਹੈ। ਇਹ ਅੰਕੜਾ 60 ਫੀਸਦੀ ਯੂਜ਼ਰਸ ਦਾ ਹੈ। ਇਨ੍ਹਾਂ ''ਚ ਇਸ ਸਮੱਸਿਆ ਦੀ ਸ਼ਿਕਾਇਤ ਵੀ ਕੀਤੀ ਹੈ। DOT ਦੇ ਮੁਤਾਬਿਕ ਦਸੰਬਰ 2016 ਤੋਂ ਮਾਰਚ 2017 ਦੇ ਦੌਰਾਨ Call Drop ''ਚ 7 ਫੀਸਦੀ ਦੀ ਕਮੀ ਆਈ ਹੈ ਅਤੇ ਬਾਕੀ ਦੇ 87 ਫੀਸਦੀ ਸਬਸਕ੍ਰਾਈਬਰ ਇਸ ਸਰਵੇ ''ਚ ਸ਼ਾਮਿਲ ਨਹੀਂ ਹੋਏ  ਇਸ ਦੇ ਪਿੱਛੇ  ਦਾ ਕਾਰਣ ਇਹ ਹੈ ਕਿ ਜਾਂ ਤਾਂ ਉਹ ਸਰਵੇ ''ਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸੀ ਜਾਂ ਫਿਰ ਉਨ੍ਹਾਂ ਨੂੰ Call Drop ਦੀ ਸਮੱਸਿਆ ਹੀ ਨਹੀਂ ਸੀ।

ਇੰਨਡੋਰ Call Drop ਦੀਆਂ ਜਿਆਦਾਤਰ ਸ਼ਿਕਾਇਤਾਂ:

ਫੀਡਬੈਕ ''ਚ ਪਤਾ ਚੱਲਦਾ ਹੈ ਕਿ ਜਿਆਦਾਤਰ ਸ਼ਿਕਾਇਤਾਂ ਇੰਨਡੋਰ Call Dropਦੀ ਹੈ। ਇਸ ਫੀਡਬੈਕ ਨੂੰ ਦੂਰਸੰਚਾਰ ਕੰਪਨੀਆਂ ਦੇ ਨਾਲ ਸਾਂਝਾ ਕੀਤਾ ਗਿਆ ਹੈ ਜਿਸ ''ਚ ਇਸ ਮਾਮਲੇ ਦੀ ਸਖਤ ਕਾਰਵਾਈ ਕੀਤੀ ਗਈ ਸੀ।DOTਦੁਆਰਾ ਉਨ੍ਹਾਂ ਸਾਰੇ ਸਬਸਕ੍ਰਾਈਬਰਸ ''ਚ ਸੰਪਰਕ ਕੀਤਾ ਜਿਨ੍ਹਾਂ ਨੂੰ Call Dropਦੀ ਸਮੱਸਿਆ ਸੀ। ਡਿਪਾਰਟਮੈਂਟ ਨੇ ਕਿਹਾ, '' ਆਈ. ਵੀ. ਆਰ. ਐੱਸ.  ਪਲੇਟਫਾਰਮ ਦੇ ਰਾਹੀਂ ਮਿਲੇ ਨਤੀਜਿਆ ਅਤੇ ਉਸ ''ਤੇ ਡਿਪਾਰਟਮੈਂਟ ਅਤੇ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਦੀ ਕੋਸ਼ਿਸ਼ ਉਤਸਾਹ ਵਧਾਉਣ ਵਾਲੀ ਰਹੀਂ ਹੈ। ਦਸੰਬਰ 2016 ਤੱਕ 64 ਫੀਸਦੀ ਸਬਸਕ੍ਰਾਈਬਰਸ ਨੇ Call Dropਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਸੀ ਜੋ ਮਾਰਚ 2017 ਦੇ ਅੰਤ ਤੱਕ ਘੱਟ ਕੇ 57 ਫੀਸਦੀ ''ਤੇ ਆ ਗਿਆ। ਇਸ ਤਰ੍ਹਾਂ 3 ਮਹੀਨਿਆਂ ''ਚ Call Drop ਦੀਆਂ ਸ਼ਿਕਾਇਤਾਂ ''ਚ 7 ਫੀਸਦੀ ਪਵਾਇੰਟ ਦੀ ਗਿਰਾਵਟ ਰਹੀਂ।''

ਯੂਜ਼ਰਸ ਨੂੰ Call Drop ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਦੂਰਸੰਚਾਰ ਕੰਪਨੀਆਂ ਨੇ 987 ਨਵੀਂ ਸਾਈਟਸ/ਬੂਸਟਰਸ ਲਗਾਉਣ ਦਾ ਪਲਾਨ ਬਣਾਇਆ ਹੈ। ਇਸ ''ਚ ਹੁਣ ਤੱਕ 109 ਸਾਈਟਸ/ਬੂਸਟਰਸ  ਲਗਾਏ ਜਾ ਚੁੱਕੇ ਹਨ। ਜਿਸ ''ਚ 11 ਏਅਰਟੈੱਲ ਦੇ, 29 ਆਈਡੀਆ ਦੇ ਅਤੇ 69 ਰਿਲਾਇੰਸ ਜਿਓ ਦੇ ਹੈ।


Related News