10,000 ਰੁਪਏ ''ਚ 5000mAh ਬੈਟਰੀ, 3GB ਰੈਮ ਵਾਲਾ ਇਹ Moto E4 Plus ਸਮਾਰਟਫੋਨ (Review)

07/22/2017 7:16:20 PM

ਜਲੰਧਰ-ਭਾਰਤੀ ਸਮਾਰਟਫੋਨ ਯੂਜ਼ਰਸ ਲਈ ਅੱਜ ਇਕ ਨਵਾਂ ਲੋਅ ਬਜਟ ਆਪਸ਼ਨ ਵੱਧ ਗਿਆ ਹੈ, ਜਿਸ ਦਾ ਨਾਂ ਹੈ Moto E4 Plus ਸਮਾਰਟਫੋਨ। ਲੈਨੋਵੋ ਨੇ ਮੋਟੋ ਦੇ ਇਸ ਹੈਂਡਸੈੱਟ 'ਚ ਘੱਟ ਕੀਮਤ 'ਚ ਜਿਆਦਾ ਫੀਚਰਸ ਦਿੱਤੇ ਗਏ ਹਨ, ਮਤਲਬ ਕਿ ਯੂਜ਼ਰ ਨੂੰ ਇਸ ਸਮਾਰਟਫੋਨ 'ਚ 3GB ਰੈਮ 13 ਮੈਗਾਪਿਕਸਲ ਕੈਮਰਾ, 5.5 ਇੰਚ ਦੀ ਵੱਡੀ , 5000mAh ਬੈਟਰੀ ਅਤੇ ਬਹੁਤ ਕੁਝ ਮਿਲੇਗਾ। ਇਸ ਲਈ ਯੂਜ਼ਰ ਨੂੰ ਸਿਰਫ 9,999 ਰੁਪਏ ਖਰਚ ਕਰਨ ਪੈਣਗੇ, ਹਾਲਾਂਕਿ ਘੱਟ ਕੀਮਤ 'ਚ ਜਿਆਦਾ ਫੀਚਰ ਵਾਲਾ ਫੋਨ ਤੁਹਾਡੇ ਲਈ ਪਸੰਦ ਬਣ ਸਕਦਾ ਹੈ ਜਾਂ ਨਹੀਂ।

ਅਨਬਾਕਸਿੰਗ-
Moto E4 Plus ਨੂੰ ਯੂਜ਼ਰ ਆਨਲਾਈਨ ਖਰੀਦ ਸਕਦੇ ਹੈ ਇਸਦੇ ਲਈ ਉਨਾਂ ਨੂੰ 9,999 ਰੁਪਏ ਖਰਚ ਕਰਨ ਪੈਣਗੇ। ਫਲਿੱਪਕਾਰਟ ਇਸ ਫੋਨ 'ਤੇ 199 ਰੁਪਏ 'ਚ ਗਾਰੰਟੀ ਵੀ ਦੇ ਰਹੀਂ ਹੈ, ਮਤਲਬ ਕਿ ਯੂਜ਼ਰ ਕਦੇ ਵੀ ਇਸ ਫੋਨ ਨੂੰ ਨਵੇਂ ਫੋਨ ਨਾਲ ਐਕਸਚੇਂਜ਼ ਕਰਦਾ ਹੈ ਅਤੇ ਤਾਂ ਉਸ ਨੂੰ 4000 ਰੁਪਏ ਦਾ ਬੈਨੀਫਿਟ ਮਿਲੇਗਾ। ਗਾਰੰਟੀ ਨਾਲ ਇਸ ਫੋਨ ਦੀ ਕੀਮਤ 10,198 ਰੁਪਏ ਹੋ ਜਾਂਦੀ ਹੈ। ਬਾਕਸ ਦੀ ਗੱਲ ਕਰੀਏ ਤਾਂ ਇਸ 'ਚ ਹੈਂਡਸੈੱਟ ਨਾਲ ਪਾਵਰ ਅਡਾਪਟਰ, ਈਅਰਫੋਨ, ਡਾਟਾ ਕੇਬਲ, ਗਾਈਡ ਬੁਕ ਅਤੇ ਫੋਨ ਬੁਕ ਦਿੱਤੀ ਗਈ ਹੈ।

ਡਿਜ਼ਾਇਨ-
ਇਸ ਫੋਨ ਦਾ ਡਿਜ਼ਾਇੰਨ ਮੋਟੋ ਦੇ ਦੂਜੇ ਸਮਾਰਟਫੋਨ ਦੇ ਡਿਜ਼ਾਇੰਨ ਵਰਗਾ ਹੈ ਮਤਲਬ ਇਹ Moto E3 Power, Moto G4, G4 Plus, Moto G5, G5 Plus, Moto M ਸਮਾਰਟਫੋਨ ਵਰਗਾ ਨਜ਼ਰ ਆਉਂਦਾ ਹੈ। ਇਸ ਫੋਨ ਦੀ ਕੀਮਤ ਦੇ ਬਾਅਦ ਵੀ ਯੂਜ਼ਰ ਨੂੰ ਮੇਂਟਲ ਕੇਸਿੰਗ ਬਾਡੀ ਮਿਲਦੀ ਹੈ ਜਿਸ ਤੋਂ ਮੇਂਟਲ ਬਾਡੀ ਵਰਗਾ ਲੁਕ ਆਉਦਾ ਹੈ। ਫੋਨ ਦੇ ਚਾਰੇ ਪਾਸੇ ਕਵਰ ਡਿਜ਼ਾਇੰਨ ਹੈ ਜੋ ਸਕ੍ਰੈਚ ਤੋਂ ਬਚਾਉਂਦਾ ਹੈ।
ਫੋਨ ਦੇ ਸੱਜੇ ਪਾਸੇ 'ਚ ਵੋਲੀਅਮ ਅਤੇ ਅਨਲਾਕ ਬਟਨ ਦਿੱਤੇ ਗਏ ਹੈ ਅਤੇ ਹੇਠਲੇ ਪਾਸੇ ਹੋਮ ਬਟਨ ਦਿੱਤੇ ਹੈ, ਜਿਸ 'ਚ ਸਕਾਉਰਟੀ  ਲਈ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਪਿਛਲੇ ਪਾਸੇ 'ਚ ਟਾਪ ਸੈਂਟਰ 'ਤੇ ਕੈਮਰਾ ਦਿੱਤਾ ਹੈ, ਜਿਸ 'ਚ ਕੈਮਰੇ ਨਾਲ led ਫਲੈਸ਼ ਲੱਗਾ ਹੋਇਆ ਹੈ। ਫੋਨ 'ਚ ਫ੍ਰੰਟ ਲਈ ਵੀ LED ਫਲੈਸ਼  ਦਿੱਤਾ ਹੈ।

ਡਿਸਪਲੇਅ ਸਕਰੀਨ-
ਇਸ ਸਮਾਰਟਫੋਨ 'ਚ 5.5 ਇੰਚ ਦੀ ਵੱਡੀ ਸਕਰੀਨ ਦਿੱਤੀ ਗਈ ਹੈ, ਜੋ ਮੋਟੋ ਜੀ5 ਪਲੱਸ ਦੀ 5.2 ਇੰਚ ਤੋਂ ਵੀ ਜਿਆਦਾ ਹੈ। ਡਿਸਪਲੇਅ HD (720x1280 ਪਿਕਸਲ) ਰੈਜ਼ੋਲੂਸ਼ਨ ਨੂੰ ਸੁਪੋਰਟ ਕਰਦਾ ਹੈ। ਸਕਰੀਨ ਡੈਨਸਿਟੀ (267 ਪਿਕਸਲ 'ਤੇ ਇੰਚ) ਹੈ। ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 3 ਦਿੱਤਾ ਹੈ, ਜੋ Oleophobic ਕੋਟਿੰਗ ਨਾਲ ਆਉਂਦਾ ਹੈ ਮਤਲਬ ਕਿ ਸਕਰੀਨ 'ਤੇ ਸਕ੍ਰੈਚ ਨਾਲ ਤੇਲ ਵਰਗਾ ਵੀ ਨਜ਼ਰ ਨਹੀਂ ਆਵੇਗਾ। ਲੋਅ ਬਜਟ 'ਚ ਮੋਟੋ ਨੇ ਇਸ 'ਚ ਬਿਹਤਰ ਡਿਸਪਲੇਅ ਸਕਰੀਨ ਦਿੱਤੀ ਹੈ, ਪਰ ਇਹ ਫੁਲ HD(1920x1080 ਪਿਕਸਲ) ਕੁਆਲਿਟੀ ਨੂੰ ਸੁਪੋਰਟ ਕਰਦਾ ਹੈ ਤਾਂ ਜਿਆਦਾ ਬਿਹਤਰ ਹੋ ਸਕਦਾ ਸੀ।

ਪ੍ਰੋਸੈਸਰ-
ਫੋਨ 'ਚ ਮੀਡੀਆਟੇਕ ਕੰਪਨੀ ਦਾ  Mediatek MT6737 ਕਵਾਡ-ਕੋਰ 1.3GHz Cortex-A53 ਪ੍ਰੋਸੈਸਰ ਦਿੱਤਾ ਗਿਆ ਹੈ ਨਾਲ ਹੀ ਇਸ 'ਚ Mali-T720 ਹੈ। ਇਹ ਪ੍ਰੋਸੈਸਰ 4G ਟੈਕਨਾਲੋਜੀ ਨੂੰ ਸੁਪੋਰਟ ਕਰਦਾ ਹੈ। ਬੈਸਟ ਪਾਰਟ ਇਹ ਹੈ ਕਿ ਕੰਪਨੀ ਯੂਜ਼ਰ ਨੂੰ ਮੀਡੀਆਟੇਕ ਪ੍ਰੋਸੈਸਰ ਦੇ ਰਹੀਂ ਹੈ, ਪਰ ਸਪੀਡ ਦੇ ਮਾਮਲੇ  'ਚ ਇਹ ਦੋ ਸਾਲ ਪਿੱਛੇ ਦਾ ਨਜ਼ਰ ਆਉਂਦਾ ਹੈ।

ਰੈਮ- 
ਹੁਣ ਗੱਲ ਕਰਦੇ ਹਾਂ ਫੋਨ ਦੀ ਰੈਮ ਤਾਂ ਪ੍ਰੋਸੈਸਰ ਦੀ ਸਪੀਡ ਨੂੰ ਰੈਮ ਪੂਰਾ ਕਰ ਦਿੰਦੀ ਹੈ ਅਤੇ ਇਹ ਫੋਨ 3GB ਰੈਮ ਨਾਲ ਲੈਸ ਹੈ। ਇਹ 9,999 ਰੁਪਏ 'ਚ ਮੋਟੋ ਦਾ ਇਹ ਪਹਿਲਾਂ ਸਮਾਰਟਫੋਨ ਹੈ, ਜਿਸ 'ਚ 3GB ਰੈਮ ਦਿੱਤੀ ਗਈ ਹੈ ਮਤਲਬ ਕਿ ਯੂਜ਼ਰ ਨਾਨ-ਸਟਾਪ ਮਲਟੀ-ਟਾਸਕਿੰਗ ਕਰ ਸਕਦਾ ਹੈ। ਨੈੱਟ ਸਰਫਿੰਗ , ਆਨਲਾਈਨ ਗੇਮਿੰਗ, ਹੈਵੀ ਐਪਸ 'ਤੇ ਕੰਮ ਕਰਨ ਦੌਰਾਨ ਇਸ 'ਚ ਹੈਂਗ ਜਾਂ ਸਲੋਅ ਹੋਣ ਦੀ ਸਮੱਸਿਆ ਨਹੀਂ ਹੋਵੇਗੀ।

ਮੈਮਰੀ-
ਇਸ ਲੋਅ ਬਜਟ ਸਮਾਰਟਫੋਨ 'ਚ ਯੂਜ਼ਰ ਨੂੰ 32GB ਇੰਟਰਨਲ ਸਟੋਰੇਜ ਮੈਮਰੀ ਮਿਲਦੀ ਹੈ ਮਤਲਬ ਕਿ ਯੂਜ਼ਰ ਫੋਟੋ ਮਿਊਜ਼ਿਕ ਅਤੇ ਵੀਡੀਓ ਨਾਲ ਕਾਫੀ ਸਾਰੇ ਐਪਸ ਵੀ ਇਨਸਟਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੀ ਮੈਮਰੀ ਨੂੰ ਮਾਈਕ੍ਰੋ-ਐੱਸਡੀ ਕਾਰਡ ਦੀ ਮਦਦ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ।

ਕੈਮਰਾ-
ਮੋਟੋ ਦੇ ਇਸ ਸਮਾਰਟਫੋਨ 'ਚ ਯੂਜ਼ਰ ਦੇ ਫੋਟੋਗਰਾਫੀ ਐਕਸਪੀਰੀਅੰਸ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸਦੀ ਵੱਡੀ ਵਜ੍ਹਾਂ ਹੈ ਕਿ ਫੋਨ ਦਾ ਫ੍ਰੰਟ ਕੈਮਰਾ ਭਲਾ 5 ਮੈਗਾਪਿਕਸਲ ਦਾ ਹੈ , ਪਰ ਇਸ 'ਚ LED ਫਲੈਸ਼ ਦਿੱਤਾ ਗਿਆ ਹੈ ਮਤਲਬ ਕਿ ਹਨੇਰੇ  ਜਾਂ ਘੱਟ ਰੋਸ਼ਨੀ 'ਚ ਯੂਜ਼ਰ ਬਿਹਤਰ ਸੈਲਫੀ ਲੈ ਸਕਦਾ ਹੈ।
ਮੇਨ ਕੈਮਰੇ 'ਚ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਹੈ ਇਹ ਆਟੋਫੋਕਸ , ਜਿਓ-ਟੈਗਿੰਗ, ਪੈਨਾਰੋਮਾ , HRD ਵਰਗੇ ਫੀਚਰਸ ਦਿੱਤੇ ਗਏ ਹੈ ਅਤੇ ਨਾਲ ਹੀ ਪਾਵਰਫੁਲ LED ਫਲੈਸ਼ ਵੀ ਦਿੱਤਾ ਹੈ, ਹਾਲਾਂਕਿ ਜਦੋਂ ਗੱਲ ਕੈਮਰੇ ਕੁਆਲਿਟੀ ਦੀ ਤਾਂ ਇਹ ਕਮਜ਼ੋਰ ਨਜ਼ਰ ਆਉਂਦਾ ਹੈ। ਫੋਟੋ ਨੂੰ ਜਦੋਂ ਜੂਮ ਕੀਤਾ ਜਾਂਦਾ ਹੈ ਤਾਂ ਵੀ ਪਿਕਰਲਾਈਡ ਤੋਂ ਜਿਆਦਾ ਧੁੰਧਲਾ ਹੋਣ ਲੱਗਦਾ ਹੈ, ਹਾਲਾਂਕਿ ਨੈਚੁਅਰਲ ਲਾਈਟ 'ਚ ਇਸ ਨਾਲ ਕਈ ਫੋਟੋਗ੍ਰਾਫੀ ਲਈ ਰਿਜਲਟ ਬਿਹਤਰ ਦਿਖਾਈ ਦਿੰਦੇ ਹਨ।

ਆਪਰੇਟਿੰਗ ਸਿਸਟਮ-
ਸਮਾਰਟਫੋਨ 'ਚ ਗੂਗਲ ਦਾ ਲੇਟੈਸਟ ਆਪਰੇਟਿੰਗ ਸਿਸਟਮ ਮਤਲਬ ਕਿ ਐਂਡਰਾਈਡ 7.0 ਨਾਗਟ ਦਿੱਤਾ ਹੈ ਮਤਲਬ ਕਿ ਯੂਜ਼ਰ ਨੂੰ ਕਿਸੇ ਅਪਡੇਟ ਦੀ ਜ਼ਰੂਰਤ ਨਹੀਂ ਹੋਵੇਗੀ। ਇਸਦੇ ਨਾਲ ਨਾਗਟ ਜੋ ਵੀ ਅਪਡੇਟ ਆਉਣਗੇ ਉਹ ਇਸ 'ਚ ਪਹਿਲਾਂ ਮਿਲਣਗੇ। ਮੋਟੋ ਦੇ ਕਈ ਪੁਰਾਣੇ ਮਿਡ ਬਜਟ ਸਮਾਰਟਫੋਨ ਨੂੰ ਹੁਣ ਨਾਗਟ ਦਾ ਅਪਡੇਟ ਨਹੀਂ ਮਿਲਿਆ ਹੈ। ਇਸ 'ਚ ਲੇਟੈਸਟ OS ਹੋਣਾ ਇਸਨੂੰ ਬੈਸਟ ਬਣਾਉਦਾ ਹੈ।

ਸਕਾਉਰਟੀ-
ਸਕਾਉਰਟੀ ਦੇ ਨਾਲ ਆਪਰੇਟਿੰਗ ਸਿਸਟਮ ਨਾਲ ਇਸ 'ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਹੈ। ਇਹ ਫੀਚਰ ਹੋਮ ਬਟਨ ਨਾਲ ਆਉਂਦਾ ਹੈ। ਘੱਟ ਕੀਮਤ ਵਾਲੇ ਫੋਨ 'ਚ ਇਹ ਫੀਚਰ ਉਸ ਨੂੰ ਜਿਆਦਾ ਸੁਰੱਖਿਅਤ ਬਣਾ ਦਿੰਦਾ ਹੈ। ਹਾਲਾਂਕਿ ਇਹ ਦੂਜੇ ਹੈਂਡਸੈੱਟ ਦੀ ਤੁਲਨਾਂ 'ਚ ਥੋੜਾ ਜਿਹਾ ਲੇਟ ਰਿਸਪੋਂਸ ਕਰਦਾ ਹੈ।

ਬੈਟਰੀ-
ਇਸ ਸਮਾਰਟਫੋਨ ਦਾ ਬੈਸਟ ਪਾਰਟ ਜਾਂ USP 'ਚ ਕੁਝ ਹੈ ਤਾਂ ਉਹ ਹੈ ਇਸਦੀ ਬੈਟਰੀ, ਫੋਨ ਦੀ 5000mAh ਬੈਟਰੀ ਦੀ Li-lon ਬੈਟਰੀ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਮੋਟੋ ਲੋਅ ਬਜਟ ਵਾਲੇ ਫੋਨ 'ਚ ਇੰਨੀ ਪਾਵਰਫੁਲ ਬੈਟਰੀ ਦੇ ਰਿਹਾ ਹੈ। ਇਹ ਨਾਨ-ਰੀਮੂਵਬੇਲ ਬੈਟਰੀ ਹੈ। ਫੋਨ ਦੇ ਬੈਕ ਨੂੰ ਸਿਮ ਅਤੇ ਮੈਮਰੀ ਕਈ ਇਨਸਟਾਲ ਕਰਨ ਲਈ ਓਪਨ ਕੀਤਾ ਜਾ ਸਕਦਾ ਹੈ, ਪਰ ਬੈਟਰੀ ਨੂੰ ਨਹੀਂ ਕੱਢਿਆ ਜਾ ਸਕਦਾ ਹੈ। ਇਹ ਬੈਟਰੀ ਸਾਈਜ਼ 'ਚ ਵੀ ਕਾਫੀ ਵੱਡੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਸਿੰਗਲ ਚਾਰਜ ਮਤਲਬ ਕਿ ਫੁਲ ਚਾਰਜ ਕਰਕੇ ਦੋ ਦਿਨ ਸਾਧਾਰਨ ਬੈਕਅਪ ਲਿਆ ਜਾ ਸਕਦਾ ਹੈ। ਫੋਨ ਨਾਲ ਕੰਪਨੀ 10ਵਾਟ ਦਾ ਰੇਪਿਡ ਚਾਰਜਰ ਦੇ ਰਹੀਂ ਹੈ , ਜਿਸ ਤੋਂ ਬੈਟਰੀ ਨੂੰ ਤੇਜ਼ੀ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਕੁਨੈਕਟੀਵਿਟੀ-
ਫੋਨ 'ਚ Wi-Fi 802.11 b/g/n ਦਿੱਤਾ ਹੈ, ਜਿਸ ਤੋਂ ਯੂਜ਼ਰ ਆਪਣਾ ਹਾਟਸਪਾਟ ਵੀ ਬਣਾ ਸਕਦਾ ਹੈ। ਇਸ ਦੇ ਨਾਲ ਫੋਨ 'ਚ ਐਂਡਵਾਸ ਬਲੂਟੁਥ 4.2 ਦਿੱਤਾ ਹੈ। ਇਹ GPS, NFC ਵਰਗੇ ਫੀਚਰਸ ਦਿੱਤੇ ਗਏ ਹੈ। ਡਾਟਾ ਟਰਾਂਸਫਰ ਅਤੇ ਚਾਰਜਿੰਗ ਲਈ ਮਾਈਕ੍ਰੋ  USB  2.0 ਪੋਰਟ ਦਿੱਤਾ ਹੈ। ਐੱਫ.ਐੱਮ. ਰੇਡੀਓ ਨਾਲ ਮਿਊਜ਼ਿਕ ਦਾ ਮਜ਼ਾ ਲੈਣ ਲਈ 3.5MM ਆਡੀਓ ਜੈਕ ਵੀ ਦਿੱਤਾ ਹੈ।

ਸਮਾਰਟਫੋਨ 'ਚ ਇਹ ਹਨ ਵਧੀਆ ਫੀਚਰਸ
- 5000mAhਦੀ ਬੈਟਰੀ 
-5.5 ਇੰਚ ਦੀ ਵੱਡੀ ਸਕਰੀਨ
-ਫ੍ਰੰਟ ਕੈਮਰਾ LED ਫਲੈਸ਼
-3GB ਰੈਮ 
-Price 9,999 ਰੁਪਏ

ਸਮਾਰਟਫੋਨ 'ਚ ਇੰਨੇ ਵਧੀਆ ਫੀਚਰਸ ਦੇ ਨਾਲ -ਨਾਲ ਕੁਝ ਕਮੀਆ ਵੀ ਪਾਈਆ ਗਈਆ ਹਨ।
-13 ਐੱਮ.ਪੀ. ਕੈਮਰਾ ਪਰ ਵੀਕ ਕੁਆਲਿਟੀ 
-ਸਲੋ ਫਿੰਗਰਪ੍ਰਿੰਟ ਸਕੈਨਰ
-ਫੁਲ HD ਡਿਸਪਲੇਅ ਨਹੀਂ
-ਫੁਲ HDਰਿਕਾਰਡਿੰਗ ਨਹੀਂ
-ਹਾਈਬ੍ਰਿਡ ਸਲਾਟ ਨਹੀਂ


Related News