ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ''ਤੇ ਸੇਅਰ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੀ ਵੀਡੀਓ

02/22/2018 1:50:26 AM

ਮੁੰਬਈ— ਮਸ਼ਹੂਰ ਸੂਫੀ ਗਾਇਕ ਅਤੇ ਅਭਿਨੇਤਾ ਸਤਿੰਦਰ ਸਰਤਾਜ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ ਜਿਸਦਾ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸੇਅਰ ਕੀਤਾ ਹੈ। ਸੋਸ਼ਲ ਸਾਈਟ 'ਤੇ ਆਪਣੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦਾ ਇਕ ਵੀਡੀਓ ਸੇਅਰ ਕੀਤਾ ਜਿਸ 'ਚ ਉਨ੍ਹਾਂ ਨੇ ਆਪਣੇ ਅੰਦਾਜ 'ਚ ਲਿਖਿਆ ਕਿ  ''ਜਿਨ੍ਹਾਂ ਕੋਲ ਹੈ ਜੁਬਾਨ ਔਹੀ ਕਰਦੇ ਨੇ ਰਾਜ, ਤਾਂ ਹੀ ਗੀਤ ਲਿਖੇ ਜਾਣਗੇ ਅਤੇ ਗਾਏਗਾ ਸਰਤਾਜ''।
ਜਿਕਰਯੋਗ ਹੈ ਕਿ ਮਸ਼ਹੂਰ ਸੂਫੀ ਗਾਇਕ ਅਤੇ ਅਭਿਨੇਤਾ ਸਤਿੰਦਰ ਸਰਤਾਜ ਨੂੰ ਪੰਜਾਬ ਯੂਨੀਵਰਸੀਟੀ ਦਾ ਬ੍ਰੈਂਡ ਐਂਬੈਸਡਰ ਬਣਾਇਆ ਗਿਆ ਹੈ। ਵੀ.ਸੀ ਪ੍ਰੋਫੈਸਰ ਅਰੁਣ ਕੁਮਾਰ ਨੇ ਸਨਮਾਨ ਸਮਾਰੋਹ 'ਚ ਉਨ੍ਹਾਂ ਦੀ ਤਾਜਪੋਸੀ ਕੀਤੀ ਸੀ ਅਤੇ ਨਾਲ ਹੀ ਪੀ.ਯੂ ਦੀ ਏਲਯੂਮਿਨਾਈ ਐਸੋਸੀਏਸ਼ਨ ਦਾ ਓਰਨਰੀ ਮੈਂਬਰ ਵੀ ਬਣਾਇਆ।
ਇਸ ਮੌਕੇ 'ਤੇ ਸਰਤਾਜ ਨੇ ਕਿਹਾ ਸੀ ਕਿ ਪੀ.ਯੂ ਨੇ ਮੈਨੂੰ ਅੰਬੈਸਡਰ ਬਣਾ ਕੇ ਇਹ ਜੋ ਤਮਗਾ ਦਿੱਤਾ ਹੈ, ਉਸਨੂੰ ਪੂਰੀ ਜਿੰਮੇਦਾਰੀ ਨਾਲ ਲਵਾਂਗਾ। ਹਲਾਂਕਿ ਪੀ.ਯੂ ਨੂੰ ਕਿਸੀ ਵੀ ਪਛਾਣ ਦੀ ਜਰੂਰਤ ਨਹੀਂ ਹੈ ਫਿਰ ਵੀ ਜਿਥੇ ਜਾਵਾਂਗੇ ਪੀ.ਯੂ ਦਾ ਪ੍ਰਚਾਰ ਕਰਾਂਗੇ। ਵੈਸੇ ਵੀ ਉਨ੍ਹਾਂ ਦੇ ਕਾਫੀ ਗਾਣੇ ਪੀ.ਯੂ 'ਤੇ ਹੀ ਬਣਾਏ ਗਏ ਹਨ ਅਤੇ ਇਹ ਕੋਸ਼ਿਸ ਜਾਰੀ ਰਹੇਗੀ। ਪੀ.ਯੂ ਦੇ ਆਰਥਿਕ ਸੰਕਟ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਾਮਲਿਆਂ ਨੂੰ ਵੀਸੀ ਤੋਂ ਸਮਝ ਕੇ ਯਕੀਨੀ ਤੌਰ 'ਤੇ ਕੁਝ ਕਰਾਂਗੇ।


Related News