ਅਸ਼ਲੀਲ ਤਸਵੀਰਾਂ ਪੋਸਟ ਕਰਨ ਤੋਂ ਸਾਧਵੀ ਦਾ ਰੂਪ ਧਾਰਨ ਕਰ ਚੁੱਕੀ ਸੋਫੀਆ ਨੇ ਕਹੀ ਹੈਰਾਨਜਨਕ ਗੱਲ

05/29/2016 2:55:26 PM

ਮੁੰਬਈ : ਬਾਲੀਵੁੱਡ ਦੀ ਬੋਲਡ ਅਦਾਕਾਰਾ-ਮਾਡਲ ਸੋਫੀਆ ਹਿਆਤ ਅੱਜਕਲ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਵਿਵਾਦਿਤ ਕਵੀਨ ਸੋਫੀਆ ਸਾਧਵੀ ਬਣ ਗਈ ਹੈ। ਸੋਫੀਆ ਹੁਣ ਇਹ ਦਾਅਵਾ ਕਰ ਰਹੀ ਹੈ ਕਿ ਉਸਦਾ ਦੂਜਾ ਜਨਮ ਮਾਂ ''ਹਾਲੀ ਟ੍ਰਨਿਟੀ'' ਦੇ ਤੌਰ ਤੇ ਹੋਇਆ ਹੈ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਸਮੇਂ ਸੀ, ਜਦੋਂ ਸੋਫਿਆ ਦਾ ਨਾਂ ਕ੍ਰਿਕਟਰ ਰੋਹਿਤ ਸ਼ਰਮਾ ਨਾਲ ਜੁੜਿਆ ਸੀ।
ਖ਼ਬਰਾ ਦੇ ਅਨੁਸਾਰ ਇੱਕ ਇੰਟਰਵਿਊ ''ਚ ਸੋਫਿਆ ਨੇ ਦੱਸਿਆ ਕਿ ਉਹ ਇੱਕ ਸਮੇਂ ''ਚ ਬੁਰੇ ਸੰਬੰਧਾਂ ''ਚ ਘਿਰ ਚੁੱਕੀ ਸੀ, ਜਿਥੇ ਸੋਫੀਆ ਨੇ ਇਕ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਕੋਸ਼ਿਸ ਕੀਤੀ ਸੀ। ਉਸ ਸਮੇਂ ਉਹ ਇੱਕ ਵਿਅਕਤੀ ਨਾਲ ਮਿਲੀ, ਜਿਸ ਨੇ ਉਸ ਨੂੰ ਅਰੋਗ ਹੋਣ ਤੋਂ ਮਦਦ ਕੀਤੀ ਸੀ। ਉਸ ਵਿਅਕਤੀ ਨੇ ਉਸ ਨੂੰ ਮਹਿਸੂਸ ਕਰਵਾਇਆ ਕਿ ਸਾਡਾ ਸਰੀਰ ਸੂਰਜ ਤੋਂ ਬਣਿਆ ਹੋਇਆ ਹੈ ਅਤੇ ਸੂਰਜ ਹੀ ਸਾਡੇ ਸਰੀਰ ''ਚ ਊਰਜਾ ਦਾ ਮੁੱਖ ਸ੍ਰੋਤ ਹੈ।
ਸੋਫਿਆ ਨੇ ਕਿਹਾ, ''''ਮੈਂ ਕਦੀ ਵੀ ਕਿਸੀ ਨਾਲ ਵੀ ਜਿਸਮਾਨੀ ਤੌਰ ''ਤੇ ਹਮਬਿਸਤਰ ਨਹੀਂ ਹੋਈ ਹਾਂ ਅਤੇ ਨਾ ਹੀ ਮੇਰਾ ਕੋਈ ਵਿਆਹ ਹੋਇਆ ਹੈ ਤੇ ਨਾ ਹੀ ਮੇਰੇ ਬੱਚੇ ਹਨ। ਇਸਦੇ ਬਾਵਜੂਦ ਵੀ ਮੈਂ ਇੱਕ ਪਵਿੱਤਰ ਮਾਂ ਹਾਂ ਅਤੇ ਸਾਰੇ ਬੱਚੇ ਮੇਰੀ ਸੰਤਾਨ ਹਨ। ਮਾਨਵਤਾ ਮੇਰਾ ਧਰਮ ਹੈ। ਮੈਂ ਨਾ ਤਾਂ ਹਿੰਦੂ ਹਾਂ ਅਤੇ ਨਾ ਹੀ ਕੈਥੋਲਿਕ ਹਾਂ। ਮੈਂ ਕੇਵਲ ਪਿਆਰ ਨੂੰ ਮੰਨਦੀ ਅਤੇ ਧਰਮ ਦੇ ਰੂਪ ''ਚ ਮੈਂ ਸਿਰਫ ਏਕਤਾ ''ਚ ਵਿਸ਼ਵਾਸ ਰੱਖਦੀ ਹਾਂ।'''' ਦੱਸਣਯੋਗ ਹੈ ਕਿ ਸੋਫੀਆ ਨੇ ਇੰਸਟਾਂਗ੍ਰਾਮ ''ਤੇ ਆਪਣੀ ਕੁਝ ਤਸਵੀਰ ਸ਼ੇਅਰ ਕਰਦੀ ਹੋਇਆ ਲਿਖਿਆ ਸੀ, ''''''''

 


Related News