ਬਰੀ ਹੋਣ ਦੇ ਬਾਅਦ ਸਲਮਾਨ ਨੂੰ ਮਿਲਣ ਪੁੱਜੀ ਲੂਲੀਆ, ਦੇਖੋ ਤਸਵੀਰਾਂ

07/26/2016 2:34:26 PM

 
 
ਮੁੰਬਈ- ਜੋਧਪੁਰ ਹਾਈਕੋਰਟ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਾਲਾ ਹਿਰਣ ਅਤੇ ਚਿੰਕਾਰਾ ਦਾ ਗੈਰ-ਕਾਨੂੰਨੀ ਸ਼ਿਕਾਰ ਕਰਨ ਦੇ 18 ਸਾਲ ਪੁਰਾਣੇ ਮਾਮਲਿਆਂ ਤੋਂ ਬਰੀ ਕਰ ਦਿੱਤਾ ਹੈ। ਸਲਮਾਨ ਨੂੰ ਬਰੀ ਕੀਤੇ ਜਾਣ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਪੂਰੇ ਬਾਲੀਵੁੱਡ ''ਚ ਖੁਸ਼ੀ ਛਾ ਗਈ ਹੈ। ਫੈਸਲਾ ਆਉਣ ਦੇ ਕੁਝ ਹੀ ਸਮੇਂ ਬਾਅਦ ਸਲਮਾਨ ਦੀ ਗਰਲਫ੍ਰੈਂਡ ਲੂਲੀਆ ਵੰਤੂਰ, ਸਲਮਾਨ ਦੀ ਭੈਣ ਅਲਵੀਰਾ ਅਤੇ ਅਰਪਿਤਾ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ''ਚ ਪੁੱਜੀਆਂ। ਜਿਸ ਸਮੇਂ ਲੂਲੀਆ ਗੱਡੀ ''ਚ ਬੈਠ ਕੇ ਜਾ ਰਹੀ ਸੀ, ਉਨ੍ਹਾਂ ਨੂੰ ਫੋਟੋਗ੍ਰਾਫਰਜ਼ ਨੇ ਕੈਮਰੇ ''ਚ ਕੈਦ ਕਰ ਲਿਆ ਸੀ। 
 
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਇਸ ਕੇਸ ''ਚ ਪੰਜ ਸਾਲ ਦੀ ਸਜ਼ਾ ਮਿਲੀ ਸੀ। ਕੋਰਟ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਲਮਾਨ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ। ਮਾਮਲੇ ''ਚ 12 ਦੋਸ਼ੀ ਸਨ, ਜਿਨ੍ਹਾਂ ''ਚੋਂ 11 ਨੂੰ ਬਰੀ ਕੀਤਾ ਜਾ ਚੁੱਕਿਆ ਹੈ। ਸਲਮਾਨ ਖਾਨ ਦੀ ਭੈਣ ਅਲਵੀਰਾ ਅਗਨੀਹੋਤਰੀ ਉਨ੍ਹਾਂ ਦੇ ਵਕੀਲ ਨਾਲ ਜੋਧਪੁਰ ਹਾਈਕੋਰਟ ਪੁੱਜੀ ਸੀ। ਸ਼ਿਕਾਰ ਦੇ ਕਰੀਬ 18 ਸਾਲ ਬਾਅਦ ਇਸ ਮਾਮਲੇ ''ਚ ਫੈਸਲਾ ਆਇਆ ਹੈ। 

Anuradha Sharma

News Editor

Related News