ਮਾਫੀ ਮੰਗਣ ''ਤੇ ਕੋਈ ਪਛਤਾਵਾ ਨਹੀਂ, ਸਲਮਾਨ ਇੱਕ ਦਿਨ ਜਰੂਰ ਮਾਫ ਕਰ ਦੇਣਗੇਂ : ਅਰੀਜੀਤ

05/29/2016 2:21:50 PM

ਮੁੰਬਈ : ਸੁਪਰਸਟਾਰ ਸਲਮਾਨ ਖਾਨ ਤੋਂ ਇੱਕ ਪੋਸਟ ਰਾਹੀਂ ਮਾਫੀ ਦੀ ਅਪੀਲ ਕਰਨ ਵਾਲੇ ਮਸ਼ਹੂਰ ਗਾਇਕ ਅਰੀਜੀਤ ਸਿੰਘ ਨੇ ਕਿਹਾ, ਉਨ੍ਹਾਂ ਨੇ ਜੋ ਕੀਤਾ ਹੈ, ਉਸ ''ਚ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਅਭਿਨੇਤਾ ਸਲਮਾਨ ਖਾਨ ਉਨ੍ਹਾਂ ਨੂੰ ਜ਼ਰੂਰ ਮਾਫ ਕਰ ਦੇਣਗੇਂ। ਅਰੀਜੀਤ ਸਿੰਘ ਨੂੰ ਜਦੋਂ ਇੱਕ ਇੰਟਰਵਿਊ ''ਚ ਪੁੱਛਿਆ ਗਿਆ ਕਿ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਪੋਸਟ ਰਾਹੀ ਸਲਮਾਨ ਖਾਨ ਕੋਲੋਂ ਮਾਫੀ ਮੰਗਣਾ ਰਾਸ ਨਹੀਂ ਆਇਆ? ਇਸ ਦਾ ਜਵਾਬ ਦਿੰਦਿਆਂ ਗਾਇਕ ਅਰੀਜੀਤ ਨੇ ਕਿਹਾ, ''''ਮੈਨੂੰ ਇਸ ਤੋਂ ਕੋਈ ਪਛਤਾਵਾਂ ਨਹੀਂ ਹੈ। ਮੈਂ ਜਾਣਦਾ ਹਾਂ ਕਿ ਮੇਰੇ ਪ੍ਰਸ਼ੰਸ਼ਕ ਕੌਣ ਹਨ ਅਤੇ ਉਨ੍ਹਾਂ ਦੀ ਚਿੰਤਾ ਨੂੰ ਵੀ ਮੈਂ ਸਮਝਦਾ ਹਾਂ, ਪਰ ਜੋ ਮੈਂ ਕਰਨਾ ਸੀ, ਉਹ ਮੈਂ ਕਰ ਦਿੱਤਾ। ਫਿਲਮ ''ਸੁਲਤਾਨ'' ''ਚ ਜਿਸ ਗੀਤ ਨੂੰ ਹਟਾਇਆ ਗਿਆ, ਉਹ ਕਾਫੀ ਜ਼ਰੂਰੀ ਸੀ।''''
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੁਸੀ ਇਹ ਫਿਲਮ ਦੇਖੋਗਂੇ, ਤਾਂ ਤੁਹਾਨੂੰ ਪਤਾ ਚਲ ਜਾਏਗਾ ਕਿ ਇਹ ਗੀਤ ਕਿਨ੍ਹਾਂ ਖਾਸ ਸੀ? ਅਤੇ ਇਹ ਗੱਲ ਕੇਵਲ ਇੱਕ ਗੀਤ ਦੀ ਨਹੀਂ ਹੈ। ਗਾਇਕ ਅਰੀਜੀਤ ਸਿੰਘ ਨੇ ਫੇਸਬੁੱਕ ''ਤੇ ਆਪਣੀ ਪੁਰਾਣੀ ਗਲਤੀ ਲਈ ਮਾਫ ਮੰਗੀ ਸੀ ਅਤੇ ਨਾਲ ਹੀ ਅਭਿਨੇਤਾ ਸਲਮਾਨ ਨਾਲ ਉਨ੍ਹਾਂ ਦੀ ਆਉਣ ਦੀ ਅਗਲੀ ਫਿਲਮ ''ਸੁਲਤਾਨ'' ''ਚ ਗਾਏ ਗਾਣੇ ਨੂੰ ਨਾ ਹਟਾਉਣ ਦੀ ਬੇਨਤੀ ਕੀਤੀ ਸੀ, ਜਿਸ ''ਚ ਸੰਗੀਤ ਵਿਸ਼ਾਲ-ਸ਼ੇਖਰ ਦੀ ਜੋੜੀ ਨੇ ਦਿੱਤਾ ਸੀ। ਅਰੀਜੀਤ ਸਿੰਘ ਦੇ ਅਨੁਸਾਰ, ਸਲਮਾਨ ਖਾਨ ਕਿਸੀ ਪੁਰਸਕਾਰ ਸਮਾਰੋਹ ''ਚ ਉਨ੍ਹਾਂ ਦੇ ਬਾਰੇ ''ਚ ਟਿੱਪਣੀ ਤੋਂ ਨਾਖੁਸ਼ ਹਨ।


Related News