ਲੋਕ ਮੈਨੂੰ ਘਮੰਡੀ ਸਮਝ ਲੈਂਦੇ ਹਨ : ਇਰਫਾਨ

08/29/2015 6:55:39 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਘਮੰਡੀ ਹਾਂ ਅਤੇ ਉਹ ਮੇਰੀ ਚੁੱਪੀ ਨੂੰ ਗਲਤ ਸਮਝਦੇ ਹਨ। ਟੀ.ਵੀ. ਸ਼ੋਅ ''ਦਿ ਅਨੁਪਮ ਖੇਰ ਸ਼ੋਅ- ਕੁਝ ਵੀ ਹੋ ਸਕਤਾ ਹੈ'' ''ਚ ਅਦਾਕਾਰ ਅਨੁਪਮ ਖੇਰ ਨਾਲ ਗੱਲਬਾਤ ਦੌਰਾਨ ਇਰਫਾਨ ਨੇ ਆਪਣੀ ਜ਼ਿੰਦਗੀ ਦੇ ਬਾਰੇ ਗੱਲਾਂ ਕੀਤੀਆਂ। ਇਰਫਾਨ ਨੇ ਕਿਹਾ ਹੈ ਕਿ ਉਹ ਆਮ ਜੀਵਨ ਜਿਉਣਾ ਚਾਹੁੰਦੇ ਹਨ, ਆਮ ਗੱਲਬਾਤ ਕਰਨਾ ਚਾਹੁੰਦਾ, ਜਿਸ ਦਾ ਕੋਈ ਏਜੰਡਾ ਨਾ ਹੋਵੇ ਪਰ ਜ਼ਾਹਿਰ ਹੈ ਕਿ ਇਹ ਸਿਰਫ ਕੁਝ ਸਮੇਂ ਲਈ ਹੀ ਹੁੰਦਾ ਹੈ ਅਤੇ ਇਸ ਦੇ ਬਾਅਦ ਤੁਸੀਂ ਮਸ਼ਹੂਰ ਹੋਣਾ ਚਾਹੁੰਦੇ ਹੋ।
ਇਰਫਾਨ ਨੇ ਕਿਹਾ ਹੈ ਕਿ ਕੁਝ ਲੋਕਾਂ ਨੂੰ ਮੈਂ ਘਮੰਡੀ ਅਤੇ ਕੁਝ ਲੋਕਾਂ ਨੂੰ ਮਜ਼ਾਕੀਆ ਲੱਗਦਾ ਹਾਂ। ਲੋਕ ਮੇਰੀ ਚੁੱਪੀ ਨੂੰ ਗਲਤ ਸਮਝਦੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News