Movie Review : ਪੰਜਾਬ ਭਰ ''ਚ ਅਮਰਿੰਦਰ ਗਿੱਲ ਤੇ ਐਮੀ ਵਿਰਕ ਨੇ ਮਚਾਇਆ ਧਮਾਲ (ਵੀਡੀਓ)

08/01/2015 2:19:23 PM

ਜਲੰਧਰ- ਪੰਜਾਬੀ ਫਿਲਮ ''ਅੰਗਰੇਜ਼'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ''ਚ ਅਮਰਿੰਦਰ ਗਿੱਲ, ਬੀਨੂੰ ਢਿੱਲੋਂ, ਐਮੀ ਵਿਰਕ, ਸਰਗੁਨ ਤੇ ਅਦਿਤੀ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਫਿਲਮ ਬਾਰੇ ਕੁਝ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਇਹ ਫਿਲਮ ਅੱਜਕਲ ਦੀ ਪੀੜ੍ਹੀ ਨੂੰ ਕਾਫੀ ਪਸੰਦ ਆਵੇਗੀ, ਉਹ ਇਸ ਕਰਕੇ ਕਿਉਂਕਿ ਉਨ੍ਹਾਂ ਲਈ ਫਿਲਮ ''ਚ ਕੁਝ ਵੱਖਰਾ ਹੈ। ਇਹੀ ਨਹੀਂ ਅੱਜ ਦੀ ਪੀੜ੍ਹੀ ਦੇ ਨਾਲ-ਨਾਲ ਸਾਡੇ ਮਾਪਿਆਂ ਤੇ ਬਜ਼ੁਰਗਾਂ ਨੂੰ ਵੀ ਇਹ ਫਿਲਮ ਵਧੀਆ ਲੱਗੇਗੀ ਕਿਉਂਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣੇ ਸਮੇਂ ਦਾ ਪੰਜਾਬ ਜ਼ਰੂਰ ਯਾਦ ਆਵੇਗਾ।

ਫਿਲਮ ਦੇ ਦ੍ਰਿਸ਼, ਡਾਇਲਾਗ, ਅਦਾਕਾਰੀ ਤੇ ਕਹਾਣੀ ਕਾਫੀ ਮਜ਼ੇਦਾਰ ਹੈ, ਜਿਹੜੀ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ। ਫਿਲਮ ਦਾ ਸੰਗੀਤ ਪਹਿਲਾਂ ਹੀ ਲੋਕਾਂ ਦੇ ਬੁੱਲ੍ਹਾਂ ''ਤੇ ਚੜ੍ਹਿਆ ਹੋਇਆ ਹੈ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਹ ਇਕ ਪਰਿਵਾਰਕ ਫਿਲਮ ਹੈ, ਜਿਸ ਨੂੰ ਪੂਰੇ ਪਰਿਵਾਰ ਨਾਲ ਇਕ ਨਹੀਂ, ਸਗੋਂ ਵਾਰ-ਵਾਰ ਦੇਖ ਸਕਦੇ ਹੋ।


Related News