ਹਰ ਭਾਰਤੀ ਨੂੰ ਖੂਬਸੂਰਤ ਮੰਨਦੀ ਹੈ ਕਰੀਨਾ

07/31/2015 10:54:08 PM

ਮੁੰਬਈ- ਕਰੀਨਾ ਕਪੂਰ ਦਾ ਮੰਨਣਾ ਹੈ ਕਿ ਹਰ ਭਾਰਤੀ ਮਹਿਲਾ ਆਪਣੇ ਆਪ ''ਚ ਸੁੰਦਰ ਹੈ। ਕਰੀਨਾ ਕ੍ਰਾਫਟਸਵਿਲਾ ਮਿਸ ਐਥਨਿਕ ਬਿਊਟੀ ਮੁਕਾਬਲੇ ਦਾ ਚਿਹਰਾ ਹੈ। ਉਹ 11 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਮੁਕਾਬਲੇ ਦੇ ਫਾਈਨਲ ਦੀ ਜੇਤੂ ਨੂੰ ਤਾਜ ਪਹਿਨਾਏਗੀ। ਇਸ ਮੁਕਾਬਲੇ ''ਚ ਦੇਸ਼ ਦੀ ਕਿਸੇ ਵੀ ਉਮਰ ਦੀ ਵਿਆਹੁਤਾ ਜਾਂ ਕੁਆਰੀਆਂ ਮਹਿਲਾਵਾਂ ਹਿੱਸਾ ਲੈ ਸਕਦੀਆਂ ਹਨ।
ਕਰੀਨਾ ਨੇ ਇਕ ਬਿਆਨ ''ਚ ਕਿਹਾ ਕਿ ਹਰ ਭਾਰਤੀ ਮਹਿਲਾ ਆਪਣੇ ਆਪ ''ਚ ਵੱਖਰੀ ਤੇ ਖੂਬਸੂਰਤ ਹੈ। ਇਸ ਮੁਕਾਬਲੇ ਰਾਹੀਂ ਉਹ ਉਨ੍ਹਾਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਨੂੰ ਖੁਦ ''ਤੇ ਯਕੀਨ ਹੈ। ਕਰੀਨਾ ਦਾ ਮੰਨਣਾ ਹੈ ਕਿ ਹਰ ਭਾਰਤੀ ਨੂੰ ਦੇਸ਼ ਦੀ ਵਿਰਾਸਤ ਨੂੰ ਬਚਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਭਾਰਤ ਵੱਖਰਤਾ ਤੇ ਵੱਖ-ਵੱਖ ਮਨੁੱਖੀ ਜਾਤੀਆਂ ਦਾ ਟਿਕਾਣਾ ਹੈ ਤੇ ਸਾਡੇ ਸਾਰਿਆਂ ਲਈ ਇਸ ਨੂੰ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ।

Related News