ਕਿਸ ਚੀਜ਼ ਦਾ ਮਜ਼ਾ ਲੈ ਰਹੀ ਹੈ ਰਾਣੀ ਮੁਖਰਜੀ

07/31/2015 8:00:07 PM

ਨਵੀਂ ਦਿੱਲੀ- ਅਭਿਨੇਤਰੀ ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਹ ਫਿਲਹਾਲ ਵਿਆਹੁਤਾ ਤੇ ਵੇਹਲੀ ਹੋਣ ਦਾ ਮਜ਼ਾ ਤੇ ਆਨੰਦ ਮਾਣ ਰਹੀ ਹੈ। ਰਾਣੀ ਇਸ ਸਾਲ ਦੀ ਸ਼ੁਰੂਆਤ ''ਚ ਯਸ਼ਰਾਜ ਫਿਲਮਜ਼ ਦੇ ਮੁਖੀ ਆਦਿੱਤਿਆ ਚੋਪੜਾ ਨਾਲ ਵਿਆਹ ਦੇ ਬੰਧਨ ''ਚ ਬੱਝੀ ਹੈ। ਰਾਣੀ ਨੇ ਵੋਗ ਇੰਡੀਆ ਦੇ ਅਗਸਤ 2015 ਐਡੀਸ਼ਨ ''ਚ ਦਿੱਤੇ ਇਕ ਇੰਟਰਵਿਊ ਦੌਰਾਨ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ, ਫਿਲਮਾਂ ਦੀ ਚੋਣ ਤੇ ਅਗਾਮੀ ਯੋਜਨਾਵਾਂ ਬਾਰੇ ਦੱਸਿਆ।
ਰਾਣੀ ਨੇ ਇਹ ਵੀ ਕਿਹਾ ਕਿ ਉਸ ਨੂੰ ਅਜੇ ਕੋਈ ਵੀ ਨਹੀਂ ਰੋਕ ਰਿਹਾ ਹੈ। ਉਸ ਦੇ ਪਤੀ ਕਦੇ ਵੀ ਉਸ ਨੂੰ ਫਿਲਮ ਡਾਇਰੈਕਟ ਕਰਨ ਤੋਂ ਮਨ੍ਹਾ ਨਹੀਂ ਕਰਨਗੇ। ਉਹ ਆਪਣੇ ਸਟੂਡੀਓ ''ਚ ਸਭ ਤੋਂ ਮਿਹਨਤੀ ਵਿਅਕਤੀ ਹਨ ਤੇ ਰਾਤ ਨੂੰ ਸਭ ਤੋਂ ਅਖੀਰ ''ਚ ਦਫਤਰ ਤੋਂ ਨਿਕਲਦੇ ਹਨ। ਉਹ ਕੋਈ ਬਚਕਾਨੀ ਜਾਂ ਖਰਾਬ ਫਿਲਮ ਬਣਾ ਕੇ ਜਾਂ ਨਿਰਦੇਸ਼ਨ ਕਰਕੇ ਉਨ੍ਹਾਂ ਦਾ ਤੇ ਉਨ੍ਹਾਂ ਦੀ ਕੰਪਨੀ ਦਾ ਨਾਂ ਖਰਾਬ ਨਹੀਂ ਕਰਨਾ ਚਾਹੁੰਦੀ।

Related News