ਨਫ਼ਰਤ ਦੇ ਰਿਸ਼ਤੇ ਨੂੰ ਖਤਮ ਕਰ ਦਿੰਦੀ ਹਾਂ : ਜ਼ਰੀਨ ਖ਼ਾਨ

12/01/2015 3:59:30 PM

ਮੁੰਬਈ— ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦਾ ਕਹਿਣਾ ਹੈ ਕਿ ਉਹ ਨਫਰਤ ਦੇ ਰਿਸ਼ਤੇ ਨੂੰ ਜਲਦੀ ਖ਼ਤਮ ਕਰ ਦਿੰਦੀ ਹੈ। ਜ਼ਰੀਨ ਨੇ ਬਾਲੀਵੁੱਡ ''ਚ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖ਼ਾਨ ਦੇ ਅਪੋਜ਼ਿਟ ਫਿਲਮ ''ਵੀਰ'' ਤੋਂ ਕੀਤੀ ਸੀ। ਜ਼ਰੀਨ ਆਪਣੀ ਆਉਣ ਵਾਲੀ ਫਿਲਮ ''ਹੇਟ ਸਟੋਰੀ-3'' ਨੂੰ ਲੈ ਕੇ ਕਾਫ਼ੀ ਚਰਚਾ ''ਚ ਹੈ। ਜ਼ਰੀਨ ਨੇ ਕਿਹਾ,'''' ਮੈਂ ਕਿਸੇ ਨਾਲ ਨਫਰਤ ਭਰੀ ਕਹਾਣੀ ਦਾ ਹਿੱਸਾ ਬਣਨ ਜਾਂ ਇਸ ਨੂੰ ਅੱਗੇ ਵਧਾਉਣ ''ਚ ਵਿਸ਼ਵਾਸ ਨਹੀ ਕਰਦੀ। ਇਨ੍ਹਾਂ ਸੰਬੰਧਾਂ ''ਚ ਮੇਰਾ ਆਪਣਾ ਨਜ਼ਰੀਆ ਹੈ। ਮੈਂ ਉਸ ਰਿਸ਼ਤੇ ਨੂੰ ਸਿਰੇ ਤੋਂ ਹੀ ਖਤਮ ਕਰ ਦਿੰਦੀ ਹਾਂ। ਉਹ ਸੰਬੰਧ ਜਾਂ ਵਿਅਕਤੀ ਮੇਰੇ ਲਈ ਬਿਲਕੁਲ ਮਾਅਨੇ ਨਹੀ ਰੱਖਦਾ।''''
ਜ਼ਰੀਨ ਨੇ ਕਿਹਾ,'''' ਇਹ ਮੇਰੇ ਦਿਲ-ਦਿਮਾਗ ਦੀ ਨਹੀਂ ਸਗੋਂ ਮੇਰੀਆਂ ਅੱਖਾਂ ਦੀ ਵੀ ਵਿਸ਼ੇਸ਼ਤਾ ਹੈ ਕਿ ਜਿਸ ਵਿਅਕਤੀ ਨੂੰ ਮੈਂ ਨਾ-ਪਸੰਦ ਕਰਦੀ ਹਾਂ, ਉਹ ਮੇਰੇ ਸਾਹਮਣੇ ਵੀ ਆ ਜਾਵੇ ਤਾਂ ਉਹ ਅਣਦੇਖਿਆ ਹੋ ਜਾਂਦਾ ਹੈ। 
ਮੈਂ ਇਕ ਪੰਜਾਬੀ ਫਿਲਮ ਤੋਂ ਇਲਾਵਾ ਨਿਰਦੇਸ਼ਕ ਵਿਸ਼ਾਲ ਪੰਡਯਾ ਦੀ ਅਗਲੀ ਫਿਲਮ ਮਾਰਚ ਤੋਂ ਸ਼ੁਰੂ ਕਰਾਂਗੀ। ਮੈਂ ਇਕ ਹੋਰ ਫਿਲਮ ਵੀ ਕਰ ਰਹੀ ਹਾਂ, ਜੋ ਕਿ ਪੰਜ ਕੁੜੀਆਂ ਦੀ ਕਹਾਣੀ ਹੈ, ਜਿਸ ਦਾ ਵਿਸ਼ਾ ਬਹੁਤ ਸ਼ਾਨਦਾਰ ਹੈ।''''


Related News