ਤਲਾਕ ਤੋਂ ਬਾਅਦ ਪਹਿਲੀ ਵਾਰ ਨੇੜੇ ਆਏ ਰਿਤਿਕ-ਸੁਜ਼ੈਨ, ਕੀਤੀ ਖੂਬ ਮਸਤੀ (PICS)

05/02/2016 2:53:42 PM

ਮੁੰਬਈ : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦਾ ਤਲਾਕ ਹੋ ਗਿਆ ਹੈ ਪਰ ਇੰਨੀ ਦਿਨੀਂ ਰਿਤਿਕ-ਕੰਗਣਾ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਇਹ ਦੋਵੇਂ ਇਕ-ਦੂਜੇ ਦੇ ਨੇੜੇ ਆ ਰਹੇ ਹਨ। ਬੀਤੇ ਦਿਨੀਂ ਰਿਤਿਕ ਆਪਣੀ ਸਾਬਕਾ ਪਤਨੀ ਸੁਜ਼ੈਨ ਨਾਲ ਨਜ਼ਰ ਆਏ। ਅਸਲ ''ਚ ਇਹ ਦੋਵੇਂ ਆਪਣੇ ਬੇਟੇ ਰਿਦਾਨ ਦੇ ਜਨਮਦਿਨ ''ਤੇ ਇਕੱਠੇ ਨਜ਼ਰ ਆਏ ਹਨ। ਜਾਣਕਾਰੀ ਅਨੁਸਾਰ ਰਿਤਿਕ ਅਤੇ ਸੁਜ਼ੈਨ ਨੇ ਆਪਣੇ ਬੇਟੇ ਰਿਦਾਨ ਦੇ ਜਨਮਦਿਨ ਦੇ ਮੌਕੇ ਪਰਿਵਾਰ ਨਾਲ ਲੰਚ ਕੀਤਾ। ਸਾਰਿਆਂ ਨੇ ਮਿਲ ਕੇ ਇਸ ਜਸ਼ਨ ਨੂੰ ਖੂਬ ਮਸਤੀ ਨਾਲ ਮਨਾਇਆ। 
ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਤਲਾਕ ਤੋਂ ਬਾਅਦ ਰਿਤਿਕ ਅਤੇ ਸੁਜ਼ੈਨ ਇੱਕਠੇ ਨਜ਼ਰ ਆਏ ਹਨ। ਇਸ ਤੋਂ ਪਹਿਲਾ ਰਿਤਿਕ-ਕੰਗਣਾ ਦੇ ਵਿਵਾਦ ''ਤੇ ਸੁਜ਼ੈਨ ਨੇ ਰਿਤਿਕ ਨੂੰ ਸਹਿਯੋਗ ਦਿੱਤਾ ਸੀ ਅਤੇ ਕੰਗਣਾ ਵਲੋਂ ਲੀਕ ਕੀਤੀ ਤਸਵੀਰ ਨੂੰ ਫੋਟੋਸ਼ਾਪਡ ਦੱਸਿਆ ਸੀ।


Related News