ਕਤਲ ਮਾਮਲੇ ਵਿਚ ਬਿਆਨ ਦਰਜ ਕਰਵਾਉਣ ਥਾਣੇ ਪੁੱਜੀ 'ਗੋਪੀ ਬਹੂ' (ਵੀਡੀਓ)

12/10/2018 1:43:07 PM

ਮੁੰਬਈ—ਹੀਰਾ ਵਪਾਰੀ ਦੀ ਮੌਤ ਮਾਮਲੇ 'ਚ ਬਿਆਨ ਦਰਜ ਕਰਵਾਉਣ ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਅਤੇ ਸਚਿਨ ਪੰਵਰ ਪੰਤ ਨਗਰ ਪੁਲਸ ਸਟੇਸ਼ਨ ਪਹੁੰਚੇ। ਹੀਰਾ ਵਪਾਰੀ 28 ਨਵੰਬਰ ਤੋਂ ਲਾਪਤਾ ਸੀ। ਬਾਅਦ 'ਚ ਉਸ ਦੀ ਲਾਸ਼ ਮਿਲੀ। ਪੁਲਸ ਨੇ ਜਦੋਂ ਉਸ ਦਾ ਕਾਲ ਡਿਟੇਲ ਫੜੋਲਿਆ ਤਾਂ ਪਤਾ ਚੱਲਿਆ ਕਿ ਦੇਵੋਲੀਨਾ ਭੱਟਾਚਾਰੀਆ ਨਾਲ ਉਸ ਵਪਾਰੀ ਦੀ ਲਗਾਤਾਰ ਗੱਲਬਾਤ ਹੋ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਰਿਸ਼ਤਾ ਡਾਂਸ ਬਾਰ 'ਚ ਕੰਮ ਕਰਨ ਵਾਲੀਆਂ ਕਈ ਕੁੜੀਆਂ ਨਾਲ ਵੀ ਸੀ। ਪਨਵੇਲ ਇਲਾਕੇ 'ਚ 57 ਸਾਲਾਂ ਹੀਰਾ ਵਪਾਰੀ ਰਾਜੇਸ਼ਵਰ ਕਿਸ਼ੋਰੀਲਾਲ ਉਡਾਨੀ ਦੀ ਲਾਸ਼ ਬਹੁਤ ਖਰਾਬ ਹਾਲਤ 'ਚ ਉਨ੍ਹਾਂ ਦੀ ਕਾਰ 'ਚੋਂ ਮਿਲੀ ਸੀ। ਉਨ੍ਹਾਂ ਦੀ ਪਛਾਣ ਕਪੜੇ ਅਤੇ ਬੂਟਾਂ ਨਾਲ ਕੀਤੀ ਗਈ ਸੀ। ਪੁਲਸ ਮੁਤਾਬਕ ਰਾਜੇਸ਼ਵਰ ਦਾ ਸੰਪਰਕ ਕਈ ਕੁੜੀਆਂ ਨਾਲ ਸੀ। ਉਹ ਅਕਸਰ ਡਾਂਸ ਬਾਰ ਜਾਇਆ ਕਰਦੇ ਸੀ।

ਇਸ ਹੀਰਾ ਵਪਾਰੀ ਦੀ ਕਾਰ ਮੁੰਬਈ ਦੇ ਇਸਟਰਨ ਐਕਸਪ੍ਰੈਸ ਹਾਈਵੇਅ 'ਤੇ ਮਿਲੀ ਸੀ। ਪੁਲਸ ਮੁਤਾਬਕ ਘਾਟਕੋਪਰ ਇਲਾਕੇ 'ਚ ਰਹਿਣ ਵਾਲੇ ਹੀਰਾ ਕਾਰੋਬਾਰੀ ਰਾਜੇਸ਼ਵਰ ਕਿਸ਼ੋਰੀਲਾਲ ਉਡਾਨੀ 28 ਨਵੰਬਰ ਨੂੰ ਕੁਝ ਘੰਟਿਆਂ 'ਚ ਵਾਪਸ ਆਉਣ ਦਾ ਕਹਿ ਕੇ ਘਰ ਤੋਂ ਨਿਕਲੇ ਸੀ। ਪਰ ਅਗਲੇ ਦਿਨ ਸਵੇਰ ਤਕ ਰਾਜੇਸ਼ਵਰ ਘਰ ਨਹੀਂ ਪਰਤੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਮੁੰਬਈ ਦੇ ਪੰਤ ਨਗਰ ਪੁਲਸ ਸਟੇਸ਼ਨ 'ਚ ਗੁਮਸ਼ੁਦਗੀ ਦਾ ਕੇਸ ਦਰਜ ਕਰਵਾਇਆ ਸੀ। ਇਸ ਪਾਈ ਪ੍ਰੋਫਾਈਲ ਮਿਸਿੰਗ ਮਿਸਟਰੀ ਦੀ ਜਾਂਚ 'ਚ ਜੁਟੀ ਪੁਲਸ ਨੂੰ ਤੁਰੰਤ ਸਮਝ ਆ ਗਿਆ ਕਿ ਮਾਮਲਾ ਬਹੁਤ ਗੰਭੀਰ ਹੈ। ਪੁਲਸ ਨੇ 2 ਦਿਨ ਬਾਅਦ ਹੀ ਅਗਵਾ ਦਾ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਇਲਾਕੇ ਦੀ ਸੀ.ਸੀ.ਟੀ.ਵੀ. ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਪੁਲਸ ਨੂੰ ਪਤਾ ਲੱਗਿਆ ਕਿ ਰਾਜੇਸ਼ਵਰ ਕਿਸੇ ਹੋਰ ਕਾਰ 'ਚ ਮੁੰਬਈ ਤੋਂ ਨਵੀਂ ਮੁੰਬਈ ਦੀ ਦਿਸ਼ਾ 'ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਟੋਲ ਨਾਕੇ 'ਤੇ ਪੁਲਸ ਨੂੰ ਜੋ .ਸੀ.ਸੀ.ਟੀ.ਵੀ. ਫੁੱਟੇਜ ਮਿਲਿਆ ਉਸ ਦੀਆਂ ਤਸਵੀਰਾਂ ਬਹੁਤ ਧੁੰਦਲੀਆਂ ਸਨ। ਅਜਿਹੇ 'ਚ ਉਸ ਕਾਰ ਦੀ ਸਿਨਾਖਤ ਪੁਲਸ ਕਰਨ 'ਚ ਹੀ ਜੁੱਟੀ ਸੀ ਕਿ ਇਸ ਵਿਚਾਲੇ ਰਾਜੇਸ਼ਵਰ ਦੀ ਕਾਰ ਵੀ ਇਸਟਰਨ ਐਕਸਪ੍ਰੈਸ ਹਾਈਵੇਅ 'ਤੇ ਲਾਵਾਰਿਸ਼ ਹਾਲਤ 'ਚ ਮਿਲੀ।


Hardeep kumar

Content Editor

Related News