ਖਾਣ ਲਈ ਨਹੀਂ, ਦੇਖਣ ਲਈ ਹੈ ਇਹ ''ਅਫਗਾਨ ਜਲੇਬੀ'' (ਵੀਡੀਓ)

07/31/2015 5:28:50 PM

ਮੁੰਬਈ- ਸ਼ੀਲਾ ਕੀ ਜਵਾਨੀ ਤੇ ਚਿਕਨੀ ਚਮੇਲੀ ਵਰਗੇ ਸੁਪਰਹਿੱਟ ਆਈਟਮ ਨੰਬਰ ਤੋਂ ਬਾਅਦ ਕੈਟਰੀਨਾ ਕੈਫ ਦਾ ਨਵਾਂ ਗੀਤ ਅਫਗਾਨ ਜਲੇਬੀ ਰਿਲੀਜ਼ ਹੋ ਗਿਆ ਹੈ। ਕਬੀਰ ਖਾਨ ਦੇ ਡਾਇਰੈਕਸ਼ਨ ''ਚ ਬਣੀ ਫਿਲਮ ਫੈਂਟਮ ਦਾ ਇਹ ਗੀਤ ਕਾਫੀ ਮਜ਼ੇਦਾਰ ਲੱਗਦਾ ਹੈ। ਉਂਝ ਕੈਟਰੀਨਾ ਪਿਛਲੇ ਕੁਝ ਸਾਲਾਂ ਤੋਂ ਡਾਂਸਿੰਗ ਸੁਪਰਸਟਾਰ ਦੇ ਤੌਰ ''ਤੇ ਉੱਭਰੀ ਹੈ। ਲੋਕ ਉਸ ਦੀ ਖੂਬਸੂਰਤੀ ਦੇ ਨਾਲ-ਨਾਲ ਉਸ ਦੇ ਡਾਂਸ ਦੇ ਵੀ ਦੀਵਾਨੇ ਹਨ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਨਵੇਂ ਗੀਤ ''ਚ ਉਹ ਡਾਂਸ ਨਹੀਂ, ਸਿਰਫ ਆਪਣੀਆਂ ਅਦਾਵਾਂ ਦਿਖਾ ਰਹੀ ਹੈ।
ਗੀਤ ਨੂੰ ਆਵਾਜ਼ ਦਿੱਤੀ ਹੈ ਗਾਇਕ ਅਸਰਾਰ ਨੇ ਤੇ ਸੰਗੀਤ ਪ੍ਰਤੀਮ ਨੇ ਦਿੱਤਾ ਹੈ। ਸੈਫ ਅਲੀ ਖਾਨ ਤੇ ਕੈਟਰੀਨਾ ਕੈਫ ਸਟਾਰਰ ਇਸ ਫਿਲਮ ਦਾ ਟਰੇਲਰ ਹਾਲ ਹੀ ''ਚ ਰਿਲੀਜ਼ ਹੋਇਆ ਸੀ। ਫਿਲਮ ਦਾ ਟਰੇਲਰ ਜਿੰਨਾ ਸੀਰੀਅਸ ਸੀ, ਇਸ ਦੇ ਉਲਟ ਕੈਟਰੀਨਾ ਸਟਾਰਰ ਇਸ ਗੀਤ ਦੇ ਬੋਲ ਉਨੇ ਹੀ ਮਜ਼ੇਦਾਰ ਹਨ।


Related News