ਕੀ ਤੁਸੀਂ ਜਾਣਦੇ ਹੋ, ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਸੰਬੰਧਾਂ ਬਾਰੇ ?

02/10/2016 1:18:21 PM

ਮੁੰਬਈ : ਬਾਲੀਵੁੱਡ ਦੇ ਅਜਿਹੇ ਕਈ ਮਸ਼ਹੂਰ ਸਿਤਾਰੇ ਹਨ, ਜਿਨ੍ਹਾਂ ਦੇ ਆਪਸ ''ਚ ਸੰਬੰਧ ਹਨ ਪਰ ਬਹੁਤ ਘੱਟ ਲੋਕ ਹੀ ਇਨ੍ਹਾਂ ਦੇ ਸੰਬੰਧਾਂ ਨੂੰ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਸਿਤਾਰਿਆਂ ਦੇ ਵਿਚਕਾਰ ਦੇ ਸੰਬੰਧਾਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਰਣਵੀਰ ਸਿੰਘ-ਸੋਨਮ ਕਪੂਰ : ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਸੋਨਮ ਕਪੂਰ ਦਾ ਸੰਬੰਧ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਰਣਵੀਰ ਸਿੰਘ ਦੇ ਦਾਦਾ ਅਤੇ ਸੋਨਮ ਦੀ ਨਾਨੀ ਆਪਸ ''ਚ ਭਰਾ-ਭੈਣ ਹਨ।
ਅਲੀ ਜ਼ਫਰ-ਆਮਿਰ ਖਾਨ : ਬਾਲੀਵੁੱਡ ਅਦਾਕਾਰ ਅਲੀ ਜ਼ਫਰ ਦੇ ਸਹੁਰੇ ਦੀ ਕਜ਼ਨ ਦੀ ਮਾਂ ਅਤੇ ਆਮਿਰ ਖਾਨ ਦੀ ਮਾਂ ਦੋਵੇਂ ਕਜ਼ਨ ਭੈਣਾਂ ਹਨ। 
ਸ਼ਰਧਾ ਕਪੂਰ-ਲਤਾ ਮੰਗੇਸ਼ਕਰ : ਅਦਾਕਾਰਾ ਸ਼ਰਧਾ ਕਪੂਰ ਦੇ ਦਾਦਾ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਦੇ ਕਜ਼ਨ ਭਰਾ ਹਨ। 
ਆਲੀਆ ਭੱਟ-ਇਮਰਾਨ ਹਾਸ਼ਮੀ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਅਤੇ ਇਮਰਾਨ ਹਾਸ਼ਮੀ ਦੀ ਮਾਂ, ਭਰਾ-ਭੈਣ ਹਨ। 
ਆਦਿੱਤਿਆ ਚੋਪੜਾ-ਕਰਨ ਜੌਹਰ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਦਿੱਤਿਆ ਚੋਪੜਾ ਅਤੇ ਕਰਨ ਜੌਹਰ ਦਾ ਵੀ ਰਿਸ਼ਤਾ ਹੈ। ਕਰਨ ਜੌਹਰ ਦੀ ਮਾਂ ਹੀਰੂ ਜੌਹਰ ਅਤੇ ਆਦਿੱਤਿਆ ਚੋਪੜਾ ਦੇ ਪਿਤਾ ਯਸ਼ ਚੋਪੜਾ ਭੈਣ-ਭਰਾ ਹਨ। 
ਤੱਬ-ਸ਼ਬਾਨਾ ਆਜ਼ਮੀ : ਬਾਲੀਵੁੱਡ ਅਦਾਕਾਰਾ ਤੱਬੂ ਦੇ ਪਿਤਾ ਜਮਾਲ ਆਜ਼ਮੀ ਸ਼ਬਾਨਾ ਆਜ਼ਮੀ ਦੇ ਭਰਾ ਹਨ।
ਫਰਹਾਨ ਅਖਤਰ-ਫਰਾਹ ਖਾਨ : ਫਰਹਾਨ ਅਖਤਰ ਦੀ ਮਾਂ ਅਤੇ ਫਰਾਹ ਖਾਨ ਦੀ ਮਾਂ ਭੈਣਾਂ ਹਨ। 
ਸ਼ਰਮਨ ਜੋਸ਼ੀ-ਪ੍ਰੇਮ ਚੋਪੜਾ : ਬਾਲੀਵੁੱਡ ਫਿਲਮ ''ਹੇਟ ਸਟੋਰੀ 3'' ਦੇ ਫੇਨ ਸ਼ਰਮਨ ਜੋਸ਼ੀ ਦਾ ਵਿਆਹ ਪ੍ਰੇਮ ਚੋਪੜਾ ਦੀ ਬੇਟੀ ਨਾਲ ਹੋਇਆ ਹੈ ਭਾਵ ਪ੍ਰੇਮ ਚੋਪੜਾ ਸ਼ਰਮਾਨ ਜੋਸ਼ੀ ਦਾ ਸਹੁਰਾ ਹਨ। 
ਅਮਿਤਾਭ ਬੱਚਨ-ਕੁਣਾਲ ਕਪੂਰ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਛੋਟੇ ਭਰਾ ਅਜਿਤਾਭ ਬੱਚਨ ਦੀ ਬੇਟੀ ਨੈਨਾ ਬੱਚਨ ਦਾ ਵਿਆਹ ਕੁਣਾਲ ਕਪੂਰ ਨਾਲ ਹੋਇਆ ਹੈ।
ਕਾਜੋਲ, ਤਨੀਸ਼ਾ-ਰਾਣੀ ਮੁਖਰਜੀ : ਬਾਲੀਵੁੱਡ ਅਦਾਕਾਰ ਕਾਜੋਲ-ਤਨੀਸ਼ਾ ਦੇ ਪਿਤਾ ਅਤੇ ਰਾਣੀ ਦੇ ਪਿਤਾ ਕਜ਼ਨ ਭਰਾ ਹਨ।


Related News