ਬੇਟੀ ਤ੍ਰਿਸ਼ਾਲਾ ਨੇ ਆਪਣੇ ਪਿਤਾ ਸੰਜੇ ਦੱਤ ਨੂੰ ਸਿਖਾਈ ਸੈਲਫੀ ਲੈਣੀ

08/29/2015 2:16:53 PM

ਮੁੰਬਈ- ਅਦਾਕਾਰ ਸੰਜੇ ਦੱਤ ਅਜੇ 30 ਦਿਨਾਂ ਦੇ ਪੈਰੋਲ ''ਤੇ ਜੇਲ ਤੋਂ ਬਾਹਰ ਆਏ ਹਨ ਅਤੇ ਉਸ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ। ਸੰਜੇ ਦੱਤ ਦੇ ਆਉਂਦੇ ਹੀ ਸਭ ਤੋਂ ਪਹਿਲਾਂ ਫਿਲਮਕਾਰ ਵਿਧੁ ਵਿਨੋਦ ਚੋਪੜਾ ਉਨ੍ਹਾਂ ਦੇ ਘਰ ਪਹੁੰਚੇ ਸਨ ਅਤੇ ਹੁਣ ਸੰਜੇ ਦੀ ਬੇਟੀ ਤ੍ਰਿਸ਼ਾਲਾ ਜੋ ਨਿਊਯਾਰਕ ''ਚ ਰਹਿੰਦੀ ਹੈ। ਉਸ ਦੇ ਨਾਲ ਵੀਡੀਓ ਚੈਟ ਕੀਤੀ। ਤ੍ਰਿਸ਼ਾਲਾ ਨੇ ਆਪਣੇ ਪਿਤਾ ਦੀ ਵੀਡੀਓ ਚੈਟ ਵਾਲੀ ਤਸਵੀਰ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀ। ਸੰਜੇ ਦੱਤ ਦੇ ਬਾਰੇ ''ਚ ਤ੍ਰਿਸ਼ਾਲਾ ਨੇ ਇੰਸਟਾਗ੍ਰਾਮ ''ਤੇ ਫੋਟੋ ਪਾ ਕੇ ਲਿਖਿਆ ਹੈ ਕਿ ਮੈਂ ਉਨ੍ਹਾਂ ਨੂੰ ਸੈਲਫੀ ਸਿਖਾਈ, 7 ਸਾਲ ਬਾਅਦ ਚੰਗਾ ਪਲ ਹੈ, ਖੁਸ਼ੀਆਂ ਭਰਿਆ ਪੱਲ ਹੈ। ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਰਿਚਾ ਸ਼ਰਮਾ ਦੀ ਬ੍ਰੇਨ ਟਿਊਮਰ ਦੇ ਕਾਰਨ ਮੌਤ ਹੋ ਗਈ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News