ਆਪਣੀ ਆਨਸਕ੍ਰੀਨ ਮਾਂ ਨੂੰ ਮਿਲੇ ਅਮਿਤਾਭ, ਪੈਰੀਂ ਹੱਥ ਲਗਾ ਕੇ ਲਿਆ ਆਸ਼ੀਰਵਾਦ (ਦੇਖੋ ਤਸਵੀਰਾਂ)

07/31/2015 8:57:01 PM

ਮੁੰਬਈ- ਮਹਾਨਾਇਕ ਅਮਿਤਾਭ ਭੱਚਨ ਨੇ ਕਿਈ ਫਿਲਮਾਂ ''ਚ ਉਨ੍ਹਾਂ ਦੀ ਆਨਸਕ੍ਰੀਨ ਮਾਂ ਦਾ ਕਿਰਦਾਰ ਨਿਭਾਅ ਚੁੱਕੀ ਸੁਲੋਚਨਾ ਲਟਕਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਮਿਤਾਭ ਉਨ੍ਹਾਂ ਨੂੰ ਮਿਲਣ ਪ੍ਰਭਾ ਦੇਵੀ (ਮੁੰਬਈ) ਸਥਿਤ ਨਿਵਾਸ ''ਤੇ ਪੁੱਜੇ। ਬਿੱਗ ਬੀ ਨੇ ਇਸ ਦੌਰਾਨ ਸੁਲੋਚਨਾ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ। ਆਪਣੀ ਇਸ ਮੁਲਾਕਾਤ ਦੀਆਂ ਤਸਵੀਰਾਂ ਉਨ੍ਹਾਂ ਨੇ ਟਵਿਟਰ ''ਤੇ ਵੀ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈਕਿ ਸੁਲੋਚਨਾ ਲਟਕਰ ਬਾਲੀਵੁੱਡ ਅਭਿਨੇਤਰੀ ਹੈ, ਜਿਨ੍ਹਾਂ ਨੇ ਕਈ ਫਿਲਮਾਂ ''ਚ ਅਮਿਤਾਭ ਬੱਚਨ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। 30 ਜੁਲਾਈ 1928 ਨੂੰ ਜਨਮੀ ਸੁਲੋਚਨਾ ਨੂੰ ਖਾਸ ਤੌਰ ''ਤੇ ਮਰਾਠੀ ਸਿਨੇਮਾ ਲਈ ਜਾਣਾ ਜਾਂਦਾ ਹੈ। ਉਸ ਨੇ ਲਗਭਗ 250 ਮਰਾਠੀ ਫਿਲਮਾਂ ''ਚ ਕੰਮ ਕੀਤਾ ਹੈ।

Related News