ਐਸ਼ਵਰਿਆ ਦੀ ਗੋਦ ''ਚ ਦਿਖੀਂ ਆਰਾਧਿਆ, ਸਟੂਡੀਓ ਦੇ ਬਾਹਰ ਹੋਈ Spot (Watch Pics)

02/10/2016 1:10:12 PM


ਮੁੰਬਈ- ਸੋਮਵਾਰ ਰਾਤ ਐਸ਼ਵਰਿਆ ਰਾਏ ਬੱਚਨ ਬੇਟੀ ਆਰਾਧਿਆ ਨਾਲ ਮਹਿਬੂਬਾ ਸਟੂਡੀਓ ਦੇ ਬਾਹਰ ਦੇਖੀ ਗਈ। ਦਰਅਸਲ, ਐਸ਼ਵਰਿਆ ਇੱਥੇ ਆਪਣੀ ਆਉਣ ਵਾਲੀ ਫ਼ਿਲਮ ''ਏ ਦਿਲ ਹੈ ਮੁਸ਼ਕਿਲ'' ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਕੋ-ਸਟਾਰ ਫਵਾਦ ਖਾਨ ਵੀ ਮੌਜੂਦ ਸਨ। ਐਸ਼ਵਰਿਆ ਅਤੇ ਫਵਾਦ ਦੋਵੇਂ ਹੀ ਬਲੈਕ ਅਤੇ ਬਲਿਊ ਆਉਟਫਿਟ ''ਚ ਕਲਿੱਕ ਕੀਤੇ ਗਏ।

4 ਸਾਲ ਦੀ ਆਰਾਧਿਆ ਇਸ ਦੌਰਾਨ ਮਾਂ ਦੀ ਗੋਦ ''ਚ ਦਿਖਾਈ ਦਿੱਤੀ। ਉਸ ਨੇ ਵਾਇਲੇਟ ਰੰਗ ਦੀ ਫਲੋਰਲ ਡਰੈੱਸ ਨਾਲ ਫੁੱਲਾਂ ਵਾਲਾ ਹੇਅਰ ਬੈਂਡ ਲਗਾਇਆ ਸੀ। ਹੱਥ ''ਚ ਫੁੱਲ ਵੀ ਫੜੇ ਹੋਏ ਸਨ।
 


Anuradha Sharma

News Editor

Related News