ਅਦਾਕਾਰ ਅਰਜੁਨ ਕਪੂਰ ਨਾਲ ਰੋਮਾਂਸ ਕਰੇਗੀ ਐਮੀ ਜੈਕਸ਼ਨ

08/28/2016 3:34:54 PM

ਮੁੰਬਈ—ਬਾਲੀਵੁੱਡ ਅਦਾਕਾਰਾ ਐਮੀ ਜੈਕਸ਼ਨ ਸਿਲਵਰ ਸਕ੍ਰੀਨ ''ਤੇ ਅਰਜੁਨ ਕਪੂਰ ਦੇ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਬ੍ਰਿਟੇਨ ਤੋਂ ਸਾਊਥ ਇੰਡੀਆ ਹੁੰਦੇ ਹੋਏ ਬਾਲੀਵੁੱਡ ਪਹੁੰਚੀ ਐਮੀ ਜੈਕਸ਼ਨ ਹੁਣ ਹਿੰਦੀ ਸਿਨੇਮਾ ''ਚ ਵੀ ਆਪਣੇ ਲਈ ਥਾਂ ਬਣਾ ਰਹੀ ਹੈ। ਐਮੀ ਹੁਣ ਅਰਜੁਨ ਦੇ ਨਾਲ ਪਰਦੇ ''ਤੇ ਰੋਮਾਂਸ ਕਰਨ ਵਾਲੀ ਹੈ। ਅਨੀਸ ਬਜਮੀ ਨਿਰਦੇਸ਼ਤ ਫਿਲਮ ''ਮੁਬਾਰਕਾ'' ''ਚ ਅਰਜੁਨ ਕਪੂਰ ਡਬਲ ਰੋਲ ਨਿਭਾ ਰਹੇ ਹਨ। ਇਸ ''ਚ ਇਕ ਕਿਰਦਾਰ ਦੇ ਨਾਲ ਆਥੀਆ ਸ਼ੈੱਟੀ ਨਜ਼ਰ ਆਵੇਗੀ, ਉਧਰ ਦੂਜੇ ਕਿਰਦਾਰ ਦੇ ਨਾਲ ਫੀਮੇਲ ਲੀਡ ਲਈ ਐਮੀ ਜੈਕਸ਼ਨ ਨੂੰ ਚੁਣਿਆ ਗਿਆ ਹੈ। ਚਰਚਾ ਹੈ ਕਿ ਆਥੀਆ ਅਤੇ ਐਮੀ ਤੋਂ ਇਲਾਵਾ ਕੁਝ ਹੋਰ ਅਦਾਕਾਰਾ ਵੀ ਨਜ਼ਰ ਆ ਸਕਦੀਆਂ ਹਨ। ਇਸ ''ਚੋਂ ਇਕ ਨਾਂ ਇਲੀਆਨਾ ਡੀਕਰੂਜ਼ ਦਾ ਵੀ ਹੈ। ਦੱਸਿਆ ਜਾਂਦਾ ਹੈ ਕਿ ''ਮੁਬਾਰਕਾ'' ਰੋਮਾਂਟਿਕ ਕਾਮੇਡੀ ਫਿਲਮ ਹੈ, ਜਿਸ ਦੀ ਕਹਾਣੀ ਇਕ ਵੱਡੀ ਸ਼ਾਨਦਾਰ ਪੰਜਾਬੀ ਵਿਆਹ ਦੇ ਨੇੜੇ-ਤੇੜੇ ਘੁੰਮਦੀ ਹੈ। ''ਮੁਬਾਰਕਾ'' ਫਿਲਮ ''ਚ ਪਹਿਲੀ ਵਾਰ ਅਰਜੁਨ ਕਪੂਰ ਆਪਣੇ ਚਾਚੇ ਅਨਿਲ ਕਪੂਰ ਦੇ ਨਾਲ ਕੰਮ ਕਰਨ ਜਾ ਰਹੇ ਹਨ।


Related News