ਇੰਗਲੈਂਡ ''ਚ ਸਨਮਾਨਿਤ ਹੋਏ ਪੰਜਾਬੀ ਬਣੇ ''ਪ੍ਰਾਈਡ ਆਫ਼ ਪੰਜਾਬ''

04/23/2017 3:32:41 PM

ਲੰਡਨ— ਪੰਜਾਬੀਆਂ ਦੀ ਕਾਮਯਾਬੀ ਦੇ ਡੋਲ ਤਾਂ ਪੂਰੀ ਦੁਨੀਆ ਵਿੱਚ ਵੱਜਦੇ ਹਨ, ਇਸ ਦਾ ਸਬੂਤ  ਇੰਗਲੈਂਡ ''ਚ ਵਸਦੇ ਪ੍ਰਵਾਸੀ ਭਾਰਤੀ ਵਰਿੰਦਰ ਸ਼ਰਮਾ ਅਤੇ ਅਰੋੜਾਂ ਹੋਟਲਜ਼ ਦੇ ਸੰਸਥਾਪਕ ਚੇਅਰਮੈਂਨ ਸੁਰਿੰਦਰ ਅਰੋੜਾ ਨੇ ਦਿੱਤਾ ਹੈ। ਜਿਨ੍ਹਾਂ ਨੂੰ ਬਰਤਾਨਵੀ ਭਾਈਚਾਰੇ ''ਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਾਲ 2017 ਦੇ ''ਪ੍ਰਾਈਡ ਆਫ ਪੰਜਾਬ'' ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਵਰਿੰਦਰ ਸ਼ਰਮਾ ਈਲਿੰਗ ਅਤੇ ਸਾਊਥਹਾਲ ਤੋਂ ਸਾਂਸਦ ਹਨ। ਇੰਗਲੈਂਡ ਦੇ ਵਿਦੇਸ਼ ਮੰਤਰੀ ਸਾਜਿਦ ਜਾਵੇਦ ਨੇ ਵੀਰਵਾਰ (20 ਅਪ੍ਰੈਲ) ਦੀ ਰਾਤ ਨੂੰ ਬਰਤਾਨਵੀ ਦੀਪ ਸਮੂਹ ਦੇ ਪੰਜਾਬੀ ਭਾਈਚਾਰੇ ਦੇ ਸਾਲਾਨਾ ਹੋਣ ਵਾਲੇ ਇਕ ਪ੍ਰੋਗਰਾਮ ''ਤੇ ਇਹ ਪੁਰਸਕਾਰ ਦਿੱਤੇ ਗਏ। ਸ਼ਰਮਾ ਨੂੰ ਦਿੱਤੇ ਗਏ ਸਨਮਾਨ ਪੱਤਰ ''ਚ ਉਨ੍ਹਾਂ ਦੀਆਂ ਬਰਤਾਨਵੀ ਭਾਈਚਾਰੇ ਲਈ ਕੀਤੀਆਂ ਪਰਉਪਕਾਰੀ ਸੇਵਾਵਾਂ ਦੇ ਯੋਗਦਾਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਨ੍ਹਾਂ ਨੇ ਸਾਂਸਦ ਅਤੇ ਉਸ ਤੋਂ ਪਹਿਲਾ 1982 ਤੋਂ 2010 ਤੱਕ ਲੰਡਨ ਬਾਰੋ ਆਫ਼ ਈਲਿੰਗ ''ਚ ਸ਼ਥਾਨਕ ਕੌਂਸਲਰ ਦੇ ਰੂਪ ''ਚ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 1947 ''ਚ ਭਾਰਤ ''ਚ ਜੰਮੇ ਸ਼ਰਮਾ ਨੇ ਇਕ ਬੱਸ ਕੰਡਕਟਰ ਦੇ ਤੌਰ ''ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਟਰੇਡ ਯੂਨੀਅਨ  ਸਕਾਲਰਸ਼ਿਪ ''ਤੇ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੜਾਈ ਕੀਤੀ। ਦੂਜੇ ਪਾਸੇ ਅਰੋੜਾ ਨੂੰ ਦਿੱਤੇ ਗਏ ਸਨਮਾਨ ਪੱਤਰ ''ਚ ਸਮਾਜ਼ ''ਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਅਤੇ ਪਰਉਪਕਾਰੀ ਕੰਮਾਂ ਦੀ ਗੱਲ ਕਹੀ ਗਈ ਹੈ। ਇਸ ਪੱਤਰ ''ਚ ਕਿਹਾ ਗਿਆ, '' ਸੁਰਿੰਦਰ ਅਰੋੜਾ 1972 ''ਚ ਇੰਗਲੈਂਡ ਆਏ ਸਨ ਅਤੇ ਉਨ੍ਹਾਂ ਨੇ ਇਕ ਹੋਟਲ ''ਚ ਵੇਟਰ ਦੇ ਤੌਰ ''ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ''ਚ ਉਸ ਹੋਟਲ ਨੂੰ ਖਰੀਦ ਲਿਆ ਸੀ। ਮੌਜੂਦਾ ਸਮੇਂ ''ਚ ਉਹ ਅਰੋੜਾ ਸਮੂਹ ਦੇ ਚੇਅਰਮੈਂਨ ਹਨ। ਜਿਸ ਦੀ ਸਥਾਪਨਾ ਉਨ੍ਹਾਂ ਨੇ 1979 ''ਚ ਕੀਤੀ ਸੀ।'' ਅਰੋੜਾ ਸਮੂਹ ਦੇਸ਼ ''ਚ ਸਭ ਤੋਂ ਵੱਡੀ ਹੋਟਲ ਚੇਨ ਹੈ, ਜਿਸ ਕੋਲ 15 ਵਿਸ਼ਾਲ ਜਾਇਦਾਦਾਂ ਹਨ ਅਤੇ 6 ਹਜ਼ਾਰ ਕਮਰੇ ਹਨ। ਅਰੋੜਾ ਦਾ ਜਨਮ 1958 ''ਚ ਪੰਜਾਬ ਦੇ ਜਲੰਧਰ ਨੇੜੇ ਸੁਲਤਾਨਪੁਰ ''ਚ ਹੋਇਆ ਸੀ। ਇਸ ਪ੍ਰੋਗਰਾਮ ''ਦੇ ਮੁੱਖ ਮਹਿਮਾਨ (ਗੈਸਟ ਆਫ਼ ਆਨਰ) ਰਹੇ ਇੰਗਲੈਂਡ ''ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਡਾ. ਦਿਨੇਸ਼ ਪਟਨਾਇਕ ਨੇ ਕਿਹਾ, ''ਅਸੀਂ ਇੰਗਲੈਂਡ ਦੇ ਸਾਰੇ 13 ਗੁਰਦੁਆਰਿਆਂ ''ਚ 30 ਅਪ੍ਰੈਲ ਨੂੰ ਵਿਸਾਖੀ ਮਨਾਉਣ ਦਾ ਫੈਸਲਾ ਲਿਆ ਹੈ।''  


Related News