ਬਲਾਚੌਰ ਹਲਕੇ ਤੋਂ ਕਾਂਗਰਸ ਦੇ ਦਰਸ਼ਨ ਲਾਲ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ

03/11/2017 3:35:55 PM

ਬਲਾਚੌਰ — ਬਲਾਚੌਰ ਹਲਕੇ ਤੋਂ ਕਾਂਗਰਸ ਦੇ ਦਰਸ਼ਨ ਲਾਲ ਨੇ ਭਾਰੀ ਬਹੁਮਤ 19640 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰ ਲਈ ਹੈ। ਕਾਂਗਰਸ ਦੇ ਦਰਸ਼ਨ ਲਾਲ ਨੇ 49558 ਵੋਟਾਂ, ਅਕਾਲੀ ਦਲ ਪਾਰਟੀ ਨੇ 29918 ਵੋਟਾਂ ਅਤੇ ''ਆਪ'' ਨੇ 21656 ਵੋਟਾਂ ਹਾਸਲ ਕੀਤੀਆਂ।

ਬਲਾਚੌਰ ਹਲਕੇ ਤੋਂ 2017 ਦੀਆਂ ਚੋਣਾਂ ''ਚ ਵੱਖ-ਵੱਖ ਪਾਰਟੀਆਂ ਦੇ 10 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਇਨ੍ਹਾਂ ਚੋਂ ਸ਼੍ਰੋਮਣੀ ਅਕਾਲੀ ਦਲ ਦੇ ਨੰਦ ਲਾਲ ਚੌਧਰੀ 10 ਸਾਲ ਤੋਂ ਇਸ ਸੀਟ ''ਤੇ ਰਾਜ ਕਰ ਰਹੇ ਹਨ।  ਨੰਦ ਲਾਲ ਸਾਲ 2007 ''ਚ 1101 ਵੋਟਾਂ ਨਾਲ ਅਤੇ ਸਾਲ 2012 ''ਚ 14857 ਵੋਟਾਂ ਨਾਲ ਜੇਤੂ ਰਹੇ ਸਨ। ਇਸ ਲਈ ਇਹ ਮੁਕਾਬਲਾਂ ਇਸ ਵਾਰ ਬਹੁਤ ਹੀ ਦਿਲਚਸਪ ਰਿਹਾ। ਬਲਾਚੌਰ ਹਲਕੇ ਨੂੰ 117 ਪਿੰਡ ਲਗਦੇ ਹਨ। ਕਾਂਗਰਸ ਪਾਰਟੀ ਤੋਂ ਦਰਸ਼ਨ ਲਾਲ ਮੰਗੀਪੁਰ, ਸ਼੍ਰੋਮਣੀ ਅਕਾਲੀ ਦਲ ਦੇ ਨੰਦ ਲਾਲ ਚੌਧਰੀ ਅਤੇ ਆਪ ਪਾਰਟੀ ਦੇ ਰਾਜ ਕੁਮਾਰ ਆਦਿ ਪਾਰਟੀਆਂ ਅੱਢੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਚੋਣਾਂ ਲਈ ਪ੍ਰਚਾਰ ਕੀਤਾ।


Related News