ਪੈਰ ਛੂਹਣ ਨਾਲ ਬਦਲ ਸਕਦੀ ਹੈ ਤੁਹਾਡੀ ਕਿਸਮਤ

11/8/2017 3:19:30 PM

ਸ਼ਾਸਤਰਾਂ ਅਨੁਸਾਰ ਪੈਰ ਛੂਹਣਾ ਕਿਸੇ ਨੂੰ ਮਾਨ ਦੇਣਾ ਹੁੰਦਾ ਹੈ। ਪੁਰਾਣੇ ਸਮੇਂ ਤੋਂ ਹੀ ਵੱਡਿਆਂ ਦੇ ਪੈਰ ਛੂਹਣ ਦੀ ਪ੍ਰੰਪਰਾ ਚਲੀ ਆ ਰਹੀ ਹੈ। ਇਸ ਨਾਲ ਵੱਡਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਪੈਰ ਛੂਹੇ ਜਾਂਦੇ ਹਨ, ਉਨ੍ਹਾਂ ਦੇ ਲਈ ਸ਼ਾਸਤਰਾਂ 'ਚ ਕਈ ਨਿਯਮ ਵੀ ਬਣਾਏ ਗਏ ਹਨ। ਆਓ ਜਾਣਦੇ ਹਾਂ ਕਿ ਜਦੋਂ ਕੋਈ ਸਾਡੇ ਪੈਰ ਛੂੰਹਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ।
ਪੈਰ ਛੂਹਣ ਪਿੱਛੇ ਧਾਰਮਿਕ ਅਤੇ ਵਿਗਿਆਨਿਕ ਕਾਰਨ ਦੋਵੇਂ ਹੀ ਹਨ। ਜਦੋਂ ਵੀ ਕੋਈ ਤੁਹਾਡੇ ਪੈਰ ਛੂੰਹਦਾ ਤਾਂ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਤਾਂ ਦੇਣੀਆਂ ਹੀ ਚਾਹੀਦੀਆਂ ਹਨ ਨਾਲ ਹੀ ਭਗਵਾਨ ਦਾ ਨਾਮ ਵੀ ਲੈਣਾ ਚਾਹੀਦਾ ਹੈ। ਜਦੋਂ ਕੋਈ ਤੁਹਾਡੇ ਪੈਰ ਛੂੰਹਦਾ ਹੈ ਤਾਂ ਇਸ ਨਾਲ ਤੁਹਾਨੂੰ ਦੋਸ਼ ਵੀ ਲੱਗਦਾ ਹੈ। ਇਸ ਦੋਸ਼ ਤੋਂ ਮੁਕਤੀ ਲਈ ਭਗਵਾਨ ਦਾ ਨਾਮ ਲੈਣਾ ਚਾਹੀਦਾ ਹੈ। ਭਗਵਾਨ ਦਾ ਨਾਮ ਲੈਣ ਨਾਲ ਪੈਰ ਛੂਹਣ ਵਾਲੇ ਨੂੰ ਵੀ ਸਕਾਰਾਤਮਕ ਫਲ ਮਿਲਦਾ ਹੈ ਅਤੇ ਤੁਹਾਨੂੰ ਵੀ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਆਸ਼ੀਰਵਾਦ ਦੇਣ ਨਾਲ ਪੈਰ ਛੂਹਣ ਵਾਲੇ ਵਿਅਕਤੀ ਦੀਆਂ ਪ੍ਰੇਸ਼ਾਨੀਆਂ ਖਤਮ ਹੋ ਸਕਦੀਆਂ ਹਨ। ਇਹ ਇਕ ਅਜਿਹੀ ਪ੍ਰੰਪਰਾ ਹੈ ਜੋ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਨਾਲ ਜੁੜੀ ਹੁੰਦੀ ਹੈ। ਪੈਰ ਛੂਹਣ ਨਾਲ ਵੱਡੇ ਸਾਡੀਆਂ ਗਲਤੀਆਂ ਨੂੰ ਮੁਆਫ ਕਰ ਦਿੰਦੇ ਹਨ। ਇਸ ਦਾ ਸਭ ਤੋਂ ਵੱਡਾ ਫਾਇਦਾ ਇਸ ਨਾਲ ਸਰੀਰ ਦੀ ਕਸਰਤ ਹੁੰਦੀ ਹੈ। ਪੈਰ ਤਿਨ ਤਰੀਕਿਆਂ ਨਾਲ ਛੂਹੇ ਜਾਂਦੇ ਹਨ। ਪਹਿਲਾਂ ਝੁੱਕ ਕੇ ਪੈਰ ਛੂਹਣਾ, ਦੂਜਾ ਗੋਡਿਆਂ ਦੇ ਭਾਰ ਬੈਠ ਕੇ ਪੈਰ ਛੂਹਣਾ ਅਤੇ ਤੀਜਾ ਲੰਮੇ ਪੈ ਕੇ ਪੈਰ ਛੂਹਣਾ। ਝੁੱਕ ਕੇ ਪੈਰ ਛੂਹਣ ਨਾਲ ਰੀੜ ਦੀ ਹੱਡੀ ਨੂੰ ਆਰਾਮ ਮਿਲਦਾ ਹੈ। ਦੂਜੀ ਸਥਿਤੀ 'ਚ ਸਾਡੇ ਸਰੀਰ ਦੇ ਸਾਰੇ ਅੰਗ ਮੁੜ ਜਾਂਦੇ ਹਨ। ਇਸ ਨਾਲ ਤਣਾਅ ਘੱਟ ਹੁੰਦਾ ਹੈ। ਤੀਜੀ ਵਿਧੀ ਨਾਲ ਵੀ ਮਾਨਸਿਕ ਪ੍ਰੇਸ਼ਾਨੀਆਂ ਤੋਂ ਆਰਾਮ ਮਿਲਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪੈਰ ਛੂਹਣ ਨਾਲ ਸਾਡਾ ਹੰਕਾਰ ਘੱਟ ਹੋ ਜਾਂਦਾ ਹੈ।